ਕੈਨੇਡਾ ''ਚ ਚੀਨੀ ਵਣਜ ਦੂਤਾਵਾਸ ਦੀਆਂ ਨੇਮ ਪਲੇਟਾਂ ''ਤੇ ਥੁੱਕਿਆ ਅਤੇ ਕੀਤਾ ਪੇਂਟ, ਤਸਵੀਰਾਂ ਵਾਇਰਲ
Monday, May 17, 2021 - 05:18 PM (IST)
ਵੈਨਕੂਵਰ (ਬਿਊਰੋ): ਕੈਨੇਡਾ ਵਿਚ ਚੀਨੀ ਦੂਤਾਵਾਸ 'ਤੇ ਥੁੱਕਣ ਅਤੇ ਉਸ 'ਤੇ ਪੇਂਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੈਨਕੂਵਰ ਪੁਲਸ ਅਜਿਹੀਆਂ ਵੱਖ-ਵੱਖ ਘਟਨਾਵਾਂ ਵਿਚ ਸ਼ਾਮਲ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਸਾਊਥ ਚਾਈਨਾ ਮੋਰਨਿੰਗ ਪੋਸਟ (ਐੱਸ.ਸੀ.ਐੱਮ.ਪੀ.) ਦੀ ਰਿਪੋਰਟ ਮੁਤਾਬਕ ਇਕ ਵਿਅਕਤੀ ਨੇ ਵਣਜ ਦੂਤਾਵਾਸ ਦੀ ਨੇਮ ਪਲੇਟ 'ਤੇ ਥੁੱਕ ਦਿੱਤਾ ਅਤੇ ਫਿਰ 13 ਦਿਨ ਬਾਅਦ ਇਕ ਹੋਰ ਵਿਅਕਤੀ ਨੇ ਸਾਹਮਣੇ ਵਾਲੇ ਗੇਟ 'ਤੇ ਪੇਂਟ ਦਾ ਛਿੜਕਾਅ ਕੀਤਾ।
ਵੈਨਕੂਵਰ ਪੁਲਸ ਵਿਭਾਗ (ਵੀ.ਪੀ.ਡੀ.) ਦੀ ਕਾਂਸਟੇਬਲ ਸਾਨੀਆ ਵਿਸਿਸਟਿਨ ਨੇ ਕਿਹਾ,''ਇਹ ਅਪਮਾਨਜਨਕ ਅਤੇ ਨਾਸਹਿਣਯੋਗ ਕਾਰਵਾਈ ਹੈ।'' ਵੀ.ਪੀ.ਡੀ. ਨੇ ਸ਼ੁੱਕਰਵਾਰ ਨੂੰ ਘਟਨਾਵਾਂ ਦਾ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਅਤੇ ਅਪਰਾਧੀਆਂ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗੀ। ਪੁਲਸ ਨੇ ਕਿਹਾ ਕਿ ਇਕ ਵਿਅਕਤੀ ਨੇ ਗ੍ਰਾਨਵਿਲੇ ਸਟ੍ਰੀਟ ਅਤੇ ਵੈਸਟ16 ਐਵੀਨਿਊ ਨੇੜੇ ਵਣਜ ਦੂਤਾਵਾਸ ਸਾਹਮਣੇ ਇਕ ਗਾੜ੍ਹੇ ਰੰਗ ਦੀ ਫੋਰਡ ਐਸਕੇਪ ਪਾਰਕ ਕੀਤੀ ਅਤੇ ਚੀਨੀ ਵਣਜ ਦੂਤਾਵਾਸ ਨੂੰ ਸਮਰਪਿਤ ਤਖ਼ਤੀ 'ਤੇ ਥੁੱਕ ਦਿੱਤਾ। ਫਿਰ ਉਸ ਨੇ ਉਸੇ ਤਖ਼ਤੀ 'ਤੇ ਇਕ ਅਣਜਾਣ ਸਫੇਦ ਪਦਾਰਥ ਸੁੱਟ ਦਿੱਤਾ।'' ਸ਼ੱਕੀ ਨੇ ਹਥੌੜੇ ਦੀ ਵਰਤੋਂ ਕੀਤੀ ਅਤੇ ਕੰਧ ਤੋਂ ਤਖ਼ਤੀ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ।
ਫਿਰ ਉਸ ਵਿਅਕਤੀ ਨੇ ਵਣਜ ਦੂਤਾਵਾਸ ਦੇ ਇਕ ਕਰਮਚਾਰੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜੋ ਕੰਪਲੈਕਸ ਤੋਂ ਬਾਹਰ ਨਿਕਲ ਰਿਹਾ ਸੀ। ਵੀ.ਪੀ.ਡੀ. ਨੇਕਿਹਾ,''ਸ਼ੱਕੀ ਨੇ ਉਹਨਾਂ ਨੂੰ ਰੋਕ ਦਿੱਤਾ ਅਤੇ ਡਰਾਈਵਰ ਨੂੰ ਡਾਂਟਦੇ ਹੋਏ ਗੱਡੀ 'ਤੇ ਥੁੱਕ ਦਿੱਤਾ। ਵੀਡੀਓ ਵਿਚ ਇਕ ਬਜ਼ੁਰਗ ਸ਼ੱਕੀ ਨੂੰ ਦੋ ਛੋਟੇ ਸੰਕੇਤ ਲਹਿਰਾਉਂਦੇ ਹੋਏ ਦਿਖਾਇਆ ਗਿਆ ਹੈ ਜਿਹਨਾਂ ਵਿਚੋਂ ਇਕ ਕਹਿੰਦਾ ਹੈ,''ਮੇਡ ਇਨ ਚਾਈਨਾ ਡੋਂਟ ਬਾਏ'। ਇਸ ਮਗਰੋਂ ਦੋਸ਼ੀ ਉੱਥੋਂ ਚਲਾ ਗਿਆ। ਐੱਸ.ਸੀ.ਐੱਮ.ਪੀ. ਨੇ ਦੱਸਿਆ ਕਿ ਦੋਸ਼ੀ ਨੇ ਗੂੜ੍ਹੇ ਰੰਗ ਦੀ ਜੈਕੇਟ, ਬੂਟ ਅਤੇ ਬੇਸਬਾਲ ਟੋਪੀ ਪਾਈ ਹੋਈ ਸੀ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਫਿਲਸਤੀਨ ਪੱਖੀ ਮੁਜ਼ਾਹਰੇ (ਤਸਵੀਰਾਂ)
ਦੂਜੀ ਘਟਨਾ ਵਿਚ 4 ਅਪ੍ਰੈਲ ਨੂੰ ਸਵੇਰੇ 3 ਵਜੇ ਦੇ ਕਰੀਬ ਵੀਡੀਓ ਵਿਚ ਇਕ ਵੱਖਰੇ ਵਿਅਕਤੀ ਨੂੰ ਵਣਜ ਦੂਤਾਵਾਸ ਸਾਹਮਣੇ ਦੇ ਗੇਟ ਤੱਕ ਜਾਂਦੇ ਹੋਏ ਅਤੇ ਗੇਟ ਤੇ ਕੰਧ 'ਤੇ ਸਪ੍ਰੇ ਪੇਂਟਿੰਗ ਕਰਦਿਆਂ ਨੂੰ ਦਿਖਾਇਆ ਗਿਆ ਹੈ। ਸ਼ੱਕੀ ਦੀ ਉਮਰ 30 ਤੋਂ 40 ਸਾਲ ਹੋਣ ਦਾ ਅਨੁਮਾਨ ਹੈ। ਐੱਸ.ਸੀ.ਐੱਮ.ਪੀ. ਦੀ ਰਿਪੋਰਟ ਮੁਤਾਬਕ ਉਸ ਨੇ ਗੂੜ੍ਹੇ ਰੰਗ ਦੀ ਪੇਂਟ ਪਹਿਨੀ ਹੋਈ ਸੀ। ਉਸ ਨੇ ਕਾਲੇ ਰੰਗ ਦੇ ਬੈਟਮੈਨ ਲੋਗੋ ਦੇ ਨਾਲ ਗ੍ਰੇ ਹੁੱਡ ਵਾਲੀ ਸਵੇਟਸ਼ਰਟ ਅਤੇ ਗਾੜ੍ਹੇ ਰੰਗ ਦੇ ਬੂਟ ਪਹਿਨੇ ਹੋਏ ਸਨ। ਪੁਲਸ ਨੇ ਦੱਸਿਆ ਕਿ ਦੋਵੇਂ ਘਟਨਾਵਾਂ ਦੀ ਸਾਜਿਸ਼ ਦੇ ਤਹਿਤ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚਕਾਰ ਓਟਾਵਾ ਵਿਚ ਚੀਨੀ ਦੂਤਾਵਾਸ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।