ਰਾਜਦੂਤ ਦੇ ਕਥਿਤ ''ਧਮਕੀ ਵਾਲੇ'' ਬਿਆਨ ''ਤੇ ਕੈਨੇਡਾ-ਚੀਨ ''ਚ ਵਿਵਾਦ ਤੇਜ਼

10/20/2020 6:17:26 PM

ਟੋਰਾਂਟੋ (ਭਾਸ਼ਾ): ਕੈਨੇਡਾ ਵਿਚ ਚੀਨ ਦੇ ਰਾਜਦੂਤ ਦੇ ਬਿਆਨ ਸਬੰਧੀ ਦੋਹਾਂ ਦੇਸ਼ਾਂ ਦੇ ਵਿਚ ਡਿਪਲੋਮੈਟਿਕ ਵਿਵਾਦ ਤੇਜ਼ ਹੋ ਗਿਆ ਹੈ। ਜਦਕਿ ਕੈਨੇਡੀਅਨ ਮੀਡੀਆ ਵਿਚ ਚੀਨੀ ਰਾਜਦੂਤ ਦੀ ਆਲੋਚਨਾ 'ਤੇ ਬੀਜਿੰਗ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੈਨੇਡਾ ਅਤੇ ਚੀਨ ਦੇ ਵਿਚਾਲੇ ਇਲਜ਼ਾਮ ਦਾ ਇਹ ਦੌਰ ਅਜਿਹੇ ਸਮੇਂ ਵਿਚ ਸ਼ੁਰੂ ਹੋਇਆ ਹੈ ਜਦੋਂ ਦੋਹਾਂ ਦੇਸ਼ਾਂ ਦੇ ਵਿਚ ਸੰਬੰਧ ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ 'ਤੇ ਹਨ। 

ਅਸਲ ਵਿਚ ਸੰਬੰਧਾਂ ਵਿਚ ਗਿਰਾਵਟ ਦਾ ਵੱਡਾ ਕਾਰਨ ਕੈਨੇਡਾ ਵੱਲੋਂ ਟੇਲਿਕਾਮ ਕੰਪਨੀ ਹੁਵੇਈ ਦੀ ਇਕ ਸੀਨੀਅਰ ਅਧਿਕਾਰੀ ਨੂੰ ਹਿਰਾਸਤ ਵਿਚ ਲਿਆ ਜਾਣਾ ਅਤੇ ਫਿਰ ਜਵਾਬੀ ਕਾਰਵਾਈ ਵਿਚ ਚੀਨ ਵੱਲੋਂ ਕੈਨੇਡਾ ਦੇ ਦੋ ਲੋਕਾਂ ਦੀ ਗ੍ਰਿਫ਼ਤਾਰੀ ਹੈ। ਉੱਥੇ ਹਾਲ ਹੀ ਵਿਚ ਇਹ ਨਵਾਂ ਵਿਵਾਦ ਕੈਨੇਡਾ ਵਿਚ ਚੀਨ ਦੇ ਰਾਜਦੂਤ ਕੋਂਗ ਪਿਊ ਵੱਲੋਂ ਹਾਂਗਕਾਗ ਵਿਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਅਪਰਾਧੀ ਦੱਸਣ ਅਤੇ ਇਹ ਕਹਿਣ ਦੇ ਬਾਅਦ ਸ਼ੁਰੂ ਹੋਇਆ ਹੈ ਕਿ ਜੇਕਰ ਕੈਨੇਡਾ ਇਹਨਾਂ ਲੋਕਾਂ ਨੂੰ ਸ਼ਰਨ ਦਿੰਦਾ ਹੈ ਤਾਂ ਉਹ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਜਿਹਾ ਹੋਵੇਗਾ। 

ਓਟਾਵਾ ਵਿਚ ਚੀਨੀ ਦੂਤਾਵਾਸ ਤੋਂ ਇਕ ਆਨਲਾਈਨ ਸਮਾਚਾਰ ਸੰਮੇਲਨ ਵਿਚ ਕੋਂਗ ਨੇ ਕਿਹਾ ਸੀ,''ਜੇਕਰ ਕੈਨੇਡਾ ਅਸਲ ਵਿਚ ਹਾਂਗਕਾਂਗ ਦੀ ਖੁਸ਼ਹਾਲੀ ਅਤੇ ਸਥਿਰਤਾ ਤੇ ਹਾਂਗਕਾਂਗ ਵਿਚ ਕੈਨੇਡਾ ਦਾ ਪਾਸਪੋਰਟ ਰੱਖਣ ਵਾਲੇ 3 ਲੱਖ ਲੋਕਾਂ ਅਤੇ ਹਾਂਗਕਾਂਗ ਐੱਸ.ਏ.ਆਰ. ਵਿਚ ਵੱਡੀ ਗਿਣਤੀ ਵਿਚ ਸੰਚਾਲਿਤ ਕਰ ਰਹੀ ਕੈਨੇਡਾ ਦੀਆਂ ਕੰਪਨੀਆਂ ਦੇ ਕਲਿਆਣ ਅਤੇ ਸੁਰੱਖਿਆ ਦੇ ਬਾਰੇ ਵਿਚ ਸੋਚਦਾ ਹੈ ਤਾਂ ਤੁਹਾਨੂੰ ਹਿੰਸਾ ਨਾਲ ਲੜਨ ਵਾਲੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਾ ਹੋਵੇਗਾ।'' ਕੋਂਗ ਤੋਂ ਜਦੋਂ ਇਹ ਪੁੱਛਿਆ ਗਿਆ ਕੀ ਉਹਨਾਂ ਦੀ ਟਿੱਪਣੀ ਧਮਕੀ ਹੈ ਤਾਂ ਉਹਨਾਂ ਨੇ ਜਵਾਬ ਵਿਚ ਕਿਹਾ,''ਇਹ ਤੁਹਾਡੀ ਵਿਆਖਿਆ ਹੈ।'' 

ਪੜ੍ਹੋ ਇਹ ਅਹਿਮ ਖਬਰ- 6 ਰੂਸੀ ਮਿਲਟਰੀ ਅਧਿਕਾਰੀਆਂ 'ਤੇ ਵੱਡੇ ਪੱਧਰ 'ਤੇ ਹੈਕਿੰਗ ਦੇ ਦੋਸ਼

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸੋਮਵਾਰ ਨੂੰ ਸੰਸਦ ਵਿਚ ਕਿਹਾ ਕਿ ਰਾਜਦੂਤ ਦੀ ਟਿੱਪਣੀ ਦੋਹਾਂ ਦੇਸ਼ਾਂ ਦੇ ਲਈ ਉਚਿਤ ਡਿਪਲੋਮੈਟਿਕ ਸੰਬੰਧਾਂ ਦੀ ਭਾਵਨਾ ਨੂੰ ਬਣਾਈ ਰੱਖਣ ਜਿਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਚੀਨ ਵਿਚ ਮਨੁੱਖੀ ਅਧਿਕਾਰ ਦੇ ਲਈ ਕੈਨੇਡਾ ਆਵਾਜ਼ ਚੁੱਕਦਾ ਰਹੇਗਾ ਅਤੇ ਹਾਂਗਕਾਂਗ ਵਿਚ ਰਹਿਣ ਵਾਲੇ ਆਪਣੇ ਨਾਗਰਿਕਾਂ ਦਾ ਸਮਰਥਨ ਕਰਦਾ ਰਹੇਗਾ। ਉਹ ਇਸ ਦੇ ਲਈ ਕੈਨੈਡੀਅਨ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕੈਨੇਡਾ ਵਿਚ ਕੋਂਗ ਦੀ ਆਲੋਚਨਾ ਨੂੰ ਲੈ ਕੇ ਓਟਾਵਾ ਨੂੰ ਸ਼ਿਕਾਇਤ ਕੀਤੀ ਹੈ। ਫ੍ਰੀਲੈਂਡ ਦਾ ਬਿਆਨ ਚੀਨੀ ਬੁਲਾਰੇ ਦੇ ਬਿਆਨ ਦੇ ਘੰਟਿਆਂ ਬਾਅਦ ਆਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 67 ਸਾਲ ਬਾਅਦ ਕਿਸੇ ਬੀਬੀ ਨੂੰ ਮੌਤ ਦੀ ਸਜ਼ਾ, ਜਾਣੋ ਪੂਰਾ ਮਾਮਲਾ

ਲਿਜਿਅਨ ਨੇ ਮੀਡੀਆ ਵਿਚ ਆਲੋਚਨਾ ਦੇ ਬਾਰੇ ਵਿਚ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਪਰ ਟੋਰਾਂਟੋ ਸਨ ਨੇ ਸ਼ਨੀਵਾਰ ਨੂੰ ਇਕ ਸੰਪਾਦਕੀ ਵਿਚ ਕੋਂਗ ਤੋਂ ਮੁਆਫੀ ਮੰਗਣ ਦੇ ਲਈ ਕਿਹਾ ਸੀ। ਇਸ ਵਿਚ ਕੈਨੇਡਾ ਵਿਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਐਰਿਂ ਓ ਟੂਲੇ ਨੇ ਕਿਹਾ ਕਿ ਕੋਂਗ ਨੇ ਹਾਂਗਕਾਂਗ ਵਿਚ ਰਹਿ ਰਹੇ ਕੈਨੇਡੀਅਨ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਇਸ ਦੇ ਲਈ ਜਾਂ ਤਾਂ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਉੱਥੋਂ ਚਲੇ ਜਾਣਾ ਚਾਹੀਦਾ ਹੈ।


Vandana

Content Editor

Related News