ਕੈਨੇਡਾ ਦੇ ਇਸ 138 ਸਾਲ ਪੁਰਾਣੇ ਪਿੰਡ ''ਚ ਹਨ ਗਰਮ ਪਾਣੀ ਦੇ ਝਰਨੇ
Friday, Jan 11, 2019 - 02:02 PM (IST)
ਟੋਰਾਂਟੋ (ਬਿਊਰੋ)— ਕੈਨੇਡਾ ਵਿਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ। ਇਨ੍ਹਾਂ ਵਿਚ ਇਕ 138 ਸਾਲ ਪੁਰਾਣਾ ਪਿੰਡ ਹੈ ਜਿੱਥੇ ਅੱਜ ਵੀ ਗਰਮ ਪਾਣੀ ਦੇ ਝਰਨੇ ਵਹਿੰਦੇ ਹਨ। ਇਹ ਖੇਤਰ ਸਮੁੰਦਰ ਦੀ ਸਤਹਿ ਤੋਂ ਕਰੀਬ 4,600 ਫੁਟ ਦੀ ਉਚਾਈ 'ਤੇ ਸਥਿਤ ਹੈ। ਇਕ ਲੇਕ ਲੁਈਸ ਦੇ ਬਾਅਦ ਅਲਬਰਟਾ ਵਿਚ ਦੂਜੀ ਸਭ ਤੋਂ ਉੱਚੀ ਜਗ੍ਹਾ ਹੈ। ਕੈਨੇਡਾ ਸਰਕਾਰ ਨੇ ਗੁਫਾ ਤੇ ਬੇਸਿਨ ਵਿਚ ਸਥਿਤ ਗਰਮ ਪਾਣੀ ਦੇ ਝਰਨਿਆਂ ਦੇ ਚਾਰੇ ਪਾਸੀਂ ਸਥਿਤ 26 ਵਰਗ ਕਿਲੋਮੀਟਰ ਦੇ ਖੇਤਰ ਨੂੰ ਰਿਜ਼ਰਵ ਏਰੀਆ ਐਲਾਨਿਆ ਹੈ।
ਕੈਨੇਡਾ ਦਾ ਬੈਨਫ ਪਿੰਡ ਵਿੰਟਰ ਟੂਰ ਲਈ ਮਸ਼ਹੂਰ ਹੈ। ਇਸ ਪਿੰਡ ਨੂੰ ਸਾਲ 1880 ਵਿਚ ਵਸਾਇਆ ਗਿਆ ਸੀ। ਇਹ ਖੇਤਰ ਉੱਚੇ-ਉੱਚੇ ਪਹਾੜਾਂ ਲਈ ਵੀ ਮਸ਼ਹੂਰ ਹੈ। ਜਿੱਥੇ ਬਰਫ ਨਾਲ ਢਕੇ ਪਹਾੜਾਂ ਨੂੰ ਦੇਖਣ ਲਈ ਸੈਲਾਨੀ ਪਹੁੰਚਦੇ ਹਨ। ਇਸ ਸਮੇਂ ਫਿਲਹਾਲ ਇੱਥੋਂ ਦਾ ਤਾਪਮਾਨ ਮਾਈਨਸ 9 ਡਿਗਰੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਵਿਚ 30 ਤੋਂ 60 ਸੈਂਟੀਮੀਟਰ ਬਰਫਬਾਰੀ ਦੀ ਉਮੀਦ ਜ਼ਾਹਰ ਕੀਤੀ ਹੈ।
ਇਹ ਖੇਤਰ ਉੱਚੇ-ਉੱਚੇ ਪਹਾੜਾਂ ਲਈ ਵੀ ਮਸ਼ਹੂਰ ਹੈ। ਇਨ੍ਹਾਂ ਵਿਚ 9,675 ਫੁੱਟ ਉੱਚਾ ਮਾਊਟ ਰੰਡਲ, 9,838 ਫੁੱਟ ਉੱਚਾ ਕੈਸਕੇਡ ਮਾਊਂਟੇਨ ਅਤੇ 7,001 ਫੁੱਟ ਉੱਚਾ ਮਾਊਂਟ ਨਾਰਕੇ ਪ੍ਰਮੁੱਖ ਹੈ।