ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਦਿੱਤਾ ਮਾਡਰਨ ਰੂਪ, ਸਮੇਂ ਦੇ ਨਾਲ ਬਦਲੇ ਲੋਹੜੀ ਦੇ ਰੰਗ

Monday, Jan 13, 2025 - 01:13 PM (IST)

ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਦਿੱਤਾ ਮਾਡਰਨ ਰੂਪ, ਸਮੇਂ ਦੇ ਨਾਲ ਬਦਲੇ ਲੋਹੜੀ ਦੇ ਰੰਗ

ਚੰਡੀਗੜ੍ਹ (ਸ਼ੀਨਾ) : ਲੋਹੜੀ ਦਾ ਤਿਉਹਾਰ ਹਰ ਕੋਈ ਆਪੋ-ਆਪਣੇ ਢੰਗ ਨਾਲ ਮਨਾ ਰਿਹਾ ਹੈ। ਹਾਲਾਂਕਿ ਸਮੇਂ ਦੇ ਨਾਲ ਲੋਹੜੀ ਮਨਾਉਣ ਦੇ ਤਰੀਕੇ ਜ਼ਰੂਰ ਬਦਲੇ ਪਰ ਪੁਰਾਣੇ ਸਮਿਆਂ ਤੋਂ ਲੋਹੜੀ ਦਾ ਤਿਉਹਾਰ ਮਨਾਉਣ ਦੀ ਰੀਤ ਖ਼ਤਮ ਨਹੀਂ ਹੋਈ। ਪੋਹ ਮਹੀਨੇ ਵਿਚ ਆਉਣ ਵਾਲਾ ਤਿਉਹਾਰ ਲੋਹੜੀ ਭਾਵੇਂ ਸਾਡੇ ਸਮਾਜ 'ਚ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ।

 ਪਿਛਲੇ 28 ਸਾਲਾਂ ਤੋਂ ਕੁੜੀਆਂ ਦੀ ਲੋਹੜੀ ਮਨਾ ਰਹੇ 
ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਗੁਰੂ ਨਾਨਕ ਭਵਨ ਲੁਧਿਆਣਾ ਦੇ ਹਾਲ ਵਿੱਚ ਲਗਾਇਆ ਧੀਆਂ ਦਾ 29ਵਾਂ ਲੋਹੜੀ ਮੇਲਾ ਸੱਭਿਆਚਾਰਕ ਖੇਤਰ ਵਿੱਚ ਵਿਲੱਖਣ ਇਤਿਹਾਸ ਰਚ ਗਿਆ। ਇਸ ਮੇਲਾ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਖ਼ਾਸ ਗੱਲਬਾਤ 'ਚ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਲੋਹੜੀ ਵਿਚ 125 ਕੁੜੀਆਂ ਨੂੰ ਲੋਹੜੀ ਵਿਚ ਸ਼ਗਨ, ਤੋਹਫ਼ੇ, ਖਿਡੌਣੇ ਤੇ ਕੱਪੜੇ ਵੰਡੇ ਹਨ। ਜਦੋਂ ਪਹਿਲੀ ਵਾਰ ਸ਼ੁਰੂਆਤ ਕੀਤੀ ਸੀ ਤਾਂ 21 ਕੁੜੀਆਂ ਦੀ ਲੋਹੜੀ ਮਨਾਈ ਗਈ ਸੀ।

ਲੋਕਾਂ ਨੇ ਬਹੁਤ ਕਿਹਾ ਕਿ ਤੁਸੀ ਕੁੜੀਆਂ ਦੀ ਲੋਹੜੀ ਕਿਉਂ ਮਨਾਉਂਦੇ ਹੋ, ਮੁੰਡਿਆਂ ਦੀ ਲੋਹੜੀ ਹੁੰਦੀ ਹੈ ਪਰ ਸਮਾਜ ਦੀ ਸੋਚ ਨੂੰ ਬਦਲਣ ਦੇ ਲਈ ਅਤੇ ਕੁੜੀਆਂ ਦੀ ਪਛਾਣ ਬਣਾਉਣ ਦੇ ਲਈ ਇਹ ਪਹਿਲ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਇਸ ਪਹਿਲ ਨੂੰ 28 ਸਾਲ ਪਹਿਲਾ ਸ਼ੁਰੂ ਕੀਤਾ ਸੀ ਅਤੇ ਅੱਗੇ ਤੱਕ ਲੈ ਕੇ ਜਾਵਾਂਗੇ।
 


author

Babita

Content Editor

Related News