ਡਿਪ੍ਰੈਸ਼ਨ ਨਾਲ ਜੂਝਣ ’ਚ ਮਦਦ ਕਰ ਸਕਦੇ ਹਨ ਇੰਟਰਨੈੱਟ ਥੈਰੇਪੀ ਮੰਚ
Sunday, Dec 09, 2018 - 11:27 PM (IST)

ਵਾਸ਼ਿੰਗਟਨ -ਵਿਗਿਆਨੀਆਂ ਨੇ ਪਾਇਆ ਹੈ ਕਿ ਆਤਮ ਨਿਰਦੇਸ਼ਿਤ, ਇੰਟਰਨੈੱਟ ਆਧਾਰਿਤ ਕਈ ਥੈਰੇਪੀ ਮੰਚ ਡਿਪ੍ਰੈਸ਼ਨ ਨੂੰ ਪ੍ਰਭਾਵੀ ਤਰੀਕੇ ਨਾਲ ਘੱਟ ਕਰਦੇ ਹਨ। ਅਮਰੀਕਾ ’ਚ ਇੰਡੀਆਨਾ ਯੂਨੀਵਰਸਿਟੀ (ਆਈ. ਯੂ.) ਦੇ ਖੋਜਕਾਰਾਂ ਨੇ 4, 781 ਉਮੀਦਵਾਰਾਂ ਵਾਲੇ, ਪਹਿਲੇ 21 ਅਧਿਐਨਾਂ ਦੀ ਸਮੀਖਿਆ ਕੀਤੀ। ਬੀਤੇ ਕਈ ਸਾਲਾਂ ’ਚ ਇੰਟਰਨੈੱਟ ਆਧਾਰਿਤ ਕਈ ਐਪ ਅਤੇ ਵੈੱਬਸਾਈਟਾਂ ਨੇ ਡਿਪ੍ਰੈਸ਼ਨ ਦੇ ਇਲਾਜ ਦਾ ਦਾਅਵਾ ਕੀਤਾ।
ਅਧਿਐਨ ‘ਮੈਡੀਕਲ ਇੰਟਰਨੈੱਟ ਰਿਸਰਚ’ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ਵਿਚ ਅਜਿਹੇ ਐਪਲੀਕੇਸ਼ਨ ’ਤੇ ਧਿਆਨ ਦਿੱਤਾ ਗਿਆ, ਜਿਨ੍ਹਾਂ ਨੇ ਮਾਨਸਿਕ ਵਿਵਹਾਰ ਥੈਰੇਪੀ ਨਾਲ ਇਲਾਜ ਮੁਹੱਈਆ ਕਰਵਾਇਆ। ਸੋਚ ਦੇ ਤੌਰ-ਤਰੀਕਿਆਂ ’ਚ ਬਦਲਾਅ ਅਤੇ ਡਿਪ੍ਰੈਸ਼ਨ ਘੱਟ ਕਰਨ ਦੇ ਲੱਛਣ ਅਤੇ ਹੋਰ ਮਾਨਸਿਕ ਬੀਮਾਰੀਆਂ ‘ਤੇ ਕੇਂਦਰਿਤ ਇਹ ਇਕ ਕਿਸਮ ਦੀ ਮਨੋਵਿਗਿਆਨਕ ਥੈਰੇਪੀ ਹੈ।