ਬ੍ਰਿਟੇਨ ’ਚ ਆਮ ਚੋਣਾਂ ਲਈ ਪ੍ਰਚਾਰ ਸਿਖਰ ’ਤੇ

06/27/2024 11:57:59 PM

ਲੰਡਨ, (ਭਾਸ਼ਾ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ ਆਮ ਚੋਣਾਂ ਦੀ ਤਰੀਕ ਸਬੰਧੀ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਉਮੀਦਵਾਰਾਂ ਵਲੋਂ ਸੱਟੇਬਾਜ਼ੀ ਦੇ ਮੁੱਦੇ ’ਤੇ ‘ਨਾਰਾਜ਼’ ਹਨ।

ਬ੍ਰਿਟੇਨ ਵਿਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਵੀਰਵਾਰ ਆਖਰੀ ਹਫਤੇ ਵਿਚ ਦਾਖਲ ਹੋ ਗਿਆ। ਚੋਣਾਂ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਆਖਰੀ ਟੀ. ਵੀ. ਬਹਿਸ ਵਿਚ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ਦਾ ਸਾਹਮਣਾ ਲੇਬਰ ਪਾਰਟੀ ਦੇ ਕੀਰ ਸਟਾਰਮਰ ਨਾਲ ਹੋਇਆ।

ਸੁਨਕ ਨੇ ਹਮਲਾਵਰ ਰੁਖ ਅਪਣਾਉਂਦਿਆਂ ਵਿਰੋਧੀ ਧਿਰ ਦੇ ਨੇਤਾ ਸਟਾਰਮਰ ਨੂੰ ਟੈਕਸਾਂ ਸਮੇਤ ਕਈ ਮੁੱਦਿਆਂ ’ਤੇ ਚੁਣੌਤੀ ਦਿੱਤੀ। ਸੁਨਕ (44) ਨੇ ਸਟਾਰਮਰ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਮੇਰੇ ਸ਼ਬਦ ਲਿਖ ਲਓ। ਜੇਕਰ ਉਹ ਸੱਤਾ ਵਿਚ ਆਇਆ ਤਾਂ ਟੈਕਸਾਂ ਵਿਚ ਵਾਧਾ ਯਕੀਨੀ ਹੈ।

ਇਸ ਦੌਰਾਨ ਸਟਾਰਮਰ ਨੇ ਆਪਣੀ ਹੀ ਜਿੱਤ ਸਬੰਧੀ ਸੱਟੇਬਾਜ਼ੀ ਲਈ ਜਾਂਚ ਦਾ ਸਾਹਮਣਾ ਕਰ ਰਹੇ ਲੇਬਰ ਪਾਰਟੀ ਦੇ ਇਕ ਉਮੀਦਵਾਰ ਦੀ ਮੁਅੱਤਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਤੁਹਾਨੂੰ ਇਹੋ ਜਿਹੇ ਮੁੱਦਿਆਂ ’ਤੇ ਅੱਗੇ ਵਧ ਕੇ ਅਗਵਾਈ ਕਰਨੀ ਪਵੇਗੀ। ਜਦੋਂ ਮੇਰੀ ਪਾਰਟੀ ਦੇ ਇਕ ਮੈਂਬਰ ’ਤੇ ਦੋਸ਼ ਲਾਇਆ ਗਿਆ ਸੀ ਤਾਂ ਉਸ ਨੂੰ ਮਿੰਟਾਂ ਵਿਚ ਮੁਅੱਤਲ ਕਰ ਦਿੱਤਾ ਗਿਆ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਤੇਜ਼ੀ ਨਾਲ ਕਾਰਵਾਈ ਕਰੀਏ।


Rakesh

Content Editor

Related News