ਕੈਮਰੂਨ 'ਚ ਬੱਸ-ਟਰੱਕ ਦੀ ਟੱਕਰ, 14 ਲੋਕਾਂ ਦੀ ਮੌਤ ਤੇ 38 ਜ਼ਖਮੀ

Wednesday, Jan 27, 2021 - 04:55 PM (IST)

ਕੈਮਰੂਨ 'ਚ ਬੱਸ-ਟਰੱਕ ਦੀ ਟੱਕਰ, 14 ਲੋਕਾਂ ਦੀ ਮੌਤ ਤੇ 38 ਜ਼ਖਮੀ

ਯਾਂਉਦੇ (ਭਾਸ਼ਾ): ਕੈਮਰੂਨ ਦੇ ਪੱਛਮੀ ਖੇਤਰ ਵਿਚ ਇਕ ਹਾਈਵੇਅ 'ਤੇ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 38 ਹੋਰ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਕ ਪੁਲਸ ਅਧਿਕਾਰੀ ਜੋਨਸ ਨੰਦਾ ਨੇ ਦੱਸਿਆ ਕਿ ਇਹ ਟੱਕਰ ਸਵੇਰੇ ਕਰੀਬ 3.30 ਵਜੇ (ਸਥਾਨਕ ਸਮੇਂ ਮੁਤਾਬਕ) ਦੁਸਾਂਗ ਕਸਬੇ ਨੇੜੇ ਸੜਕ 'ਤੇ ਵਾਪਰੀ। ਨੰਦਾ ਨੇ ਸਮਾਚਾਰ ਏਜੰਸੀ ਨੂੰ ਫੋਨ ‘ਤੇ ਦੱਸਿਆ,“ਮਲਬੇ ਵਿਚੋਂ 14 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਅਸੀਂ ਹਾਲੇ ਹੋਰ ਵੀ ਲਾਸ਼ਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।'' ਸ਼ਿਨਹੂਆ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News