ਕੰਬੋਡੀਆ ਦੇ ਚੀਨੀ ਮਲਕੀਅਤ ਵਾਲੇ ਕਸੀਨੋ 'ਚ ਕੋਵਿਡ-19 ਪੀੜਤ ਬੀਬੀ ਦੀ ਮੌਤ

Sunday, Oct 03, 2021 - 03:20 PM (IST)

ਇੰਟਰਨੈਸ਼ਨਲ ਡੈਸਕ (ਏ.ਐੱਨ.ਆਈ.): ਕੰਬੋਡੀਆ ਵਿਚ ਇਕ ਚੀਨੀ ਮਲਕੀਅਤ ਵਾਲੇ ਕਸੀਨੋ ਵਿਚ ਕੰਮ ਕਰ ਰਹੀ ਕੋਰੋਨਾ ਵਾਇਰਸ ਨਾਲ ਪੀੜਤ ਇਕ ਬੀਬੀ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਕਸੀਨੋ ਮਾਲਕਾਂ ਨੇ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਵੀ ਬੀਬੀ ਨੂੰ ਛੁੱਟੀ ਨਹੀਂ ਦਿੱਤੀ ਅਤੇ ਉਸ ਨੂੰ ਕੰਮ ਜਾਰੀ ਰੱਖਣ ਲਈ ਮਜਬੂਰ ਕੀਤਾ ਗਿਆ। ਮ੍ਰਿਤਕਾ ਦੀ ਪਛਾਣ ਹੇਨ ਸ੍ਰੇਨਿਚ ਦੇ ਤੌਰ 'ਤੇ ਹੋਈ ਹੈ ਜੋ ਦੀ ਸੈਂਚੁਰੀ ਕਸੀਨੋ ਵਿਚ ਕੰਮ ਕਰਦੀ ਸੀ।

ਰੇਡੀਓ ਫ੍ਰੀ ਏਸ਼ੀਆ ਨੇ ਪੀੜਤ ਪਰਿਵਾਰ ਦੇ ਹਵਾਲੇ ਨਾਲ ਦੱਸਿਆ ਕਿ ਪੰਜ ਦਿਨ ਪਹਿਲਾਂ ਹੇਨ ਦੀ ਮੌਤ ਕੋਵਿਡ-19 ਵਾਇਰਸ ਕਾਰਨ ਹੋਈ ਫੂਡ ਪੋਇਜ਼ਨਿੰਗ ਅਤੇ ਪਾਣੀ ਦੀ ਘਾਟ ਕਾਰਨ ਹੋਈ ਸੀ। ਹੇਨ ਦੇ ਚਚੇਰੇ ਭਰਾ ਰੋਸ ਲੇਂਗ ਨੇ ਕਿਹਾ ਕਿ ਮ੍ਰਿਤਕ ਬੀਬੀ ਦੇ ਪਰਿਵਾਰ ਨੇ ਕੰਬੋਡੀਆਈ ਅਧਿਕਾਰੀਆਂ ਤੋਂ ਚੀਨੀ ਮਾਲਕ ਨੂੰ ਉਸ ਨੂੰ ਕੰਮ ਜਾਰੀ ਰੱਖਣ ਲਈ ਮਜਬੂਰ ਕਰਨ ਲਈ ਮੁਆਵਜ਼ਾ ਦੇਣ ਦਾ ਆਦੇਸ਼ ਦੇਣ ਦੀ ਵੀ ਅਪੀਲ ਕੀਤੀ ਹੈ। ਕਸੀਨੋ ਨੇ ਪਰਿਵਾਰ ਨੂੰ ਹੇਨ ਦੀ ਮੌਤ ਦੇ ਬਾਰੇ ਸੂਚਿਤ ਨਹੀਂ ਕੀਤਾ ਅਤੇ ਨਾ ਹੀ ਉਹਨਾਂ ਨੂੰ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ।

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਆਫ਼ਤ : ਦੁਨੀਆ ਭਰ 'ਚ ਮ੍ਰਿਤਕਾਂ ਦਾ ਅੰਕੜਾ 50 ਲੱਖ ਦੇ ਪਾਰ, ਅਮਰੀਕਾ 'ਚ 7 ਲੱਖ ਤੋਂ ਵਧੇਰੇ ਮੌਤਾਂ

ਚਚੇਰੇ ਭਰਾ ਰੋਸ ਨੇ ਕਿਹਾ ਕਿ ਪਰਿਵਾਰ ਨੂੰ ਹੇਨ ਦੀ ਮੌਤ ਦੀ ਜਾਣਕਾਰੀ ਉਸ ਦੇ ਸਾਥੀਆਂ ਤੋਂ ਮਿਲੀ। ਰੇਡੀਓ ਫ੍ਰੀ ਏਸ਼ੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਸੀਨੋ ਦੇ ਕਰਮਚਾਰੀਆਂ ਨੇ ਦੱਸਿਆ ਸੀ ਕਿ ਜਦੋਂ ਉਹ ਬੀਮਾਰ ਸਨ ਤਾਂ ਉਹਨਾਂ ਨੂੰ ਆਨਲਾਈਨ ਜੂਆ ਪਲੇਟਫਾਰਮਾਂ ਦੇ ਪ੍ਰਬੰਧਨ ਸਮੇਤ ਆਪਣਾ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਉਹਨਾਂ ਨੂੰ ਬਿਨਾਂ ਕਿਸੇ ਇਲਾਜ ਦੇ ਮਾਰਚ ਤੋਂ ਇਮਾਰਤ ਦੇ ਅੰਦਰ ਰਹਿਣ ਲਈ ਮਜਬੂਰ ਕੀਤਾ ਗਿਆ ਸੀ।


Vandana

Content Editor

Related News