ਕੈਨੇਡਾ 'ਚ ਹਰਜੀਤ ਸੱਜਣ ਦੀਆਂ ਵਧੀਆਂ ਮੁਸ਼ਕਲਾਂ, ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਉੱਠੀ ਮੰਗ

10/04/2021 11:48:22 AM

ਟੋਰਾਂਟੋ (ਬਿਊਰੋ): ਇਕ ਪਾਸੇ ਜਿੱਥੇ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਆਪਣੀ ਸੀਟ ਅਸਾਨੀ ਨਾਲ ਬਰਕਰਾਰ ਰੱਖੀ ਹੈ ਉੱਥੇ ਦੂਜੇ ਪਾਸੇ ਉਹਨਾਂ ਲਈ ਪ੍ਰਮੁੱਖ ਵਿਭਾਗ ਨੂੰ ਸੰਭਾਲਣਾ ਇੱਕ ਚੁਣੌਤੀ ਸਾਬਤ ਹੋ ਸਕਦਾ ਹੈ।ਕਿਉਂਕਿ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਉਹਨਾਂ ਦੀ ਨਿਗਰਾਨੀ ਹੇਠ ਹੋਏ ਜਿਨਸੀ ਦੁਰਵਿਹਾਰ ਕਾਰਨ ਉਹਨਾਂ ਨੂੰ ਹਟਾਉਣ ਦੀ ਮੰਗ ਪਹਿਲਾਂ ਨਾਲੋਂ ਵਧੀ ਹੈ।

ਓਟਾਵਾ ਸਿਟੀਜ਼ਨ ਵਿਚ ਲਿਖਦੇ ਹੋਏ ਡੇਵਿਡ ਪੁਗਲਿਸੀ ਨੇ ਦੱਸਿਆ ਕਿ ਸੱਜਣ ਦੀ "ਰਾਸ਼ਟਰੀ ਰੱਖਿਆ ਵਿੱਚ ਵਾਪਸੀ ਦੀ ਉਮੀਦ ਨਹੀਂ ਹੈ" ਅਤੇ ਕੁਝ ਆਲੋਚਕਾਂ ਦੀ ਨਜ਼ਰ ਵਿੱਚ ਉਹਨਾਂ ਨੂੰ ਕਾਫੀ ਹੱਦ ਤੱਕ ''ਬੇਅਸਰ ਅਤੇ ਅਯੋਗ" ਮੰਤਰੀ ਵਜੋਂ ਵੇਖਿਆ ਗਿਆ ਹੈ।ਇਸ ਦੌਰਾਨ ਆਊਟਲੈੱਟ ਗਲੋਬਲ ਨਿਊਜ਼ ਨੇ ਕੈਨੇਡੀਅਨ ਡਿਫੈਂਸ ਐਂਡ ਸਕਿਓਰਿਟੀ ਨੈੱਟਵਰਕ ਦੇ ਡਾਇਰੈਕਟਰ ਸਟੀਵ ਸੈਡਮੈਨ ਦੇ ਹਵਾਲੇ ਨਾਲ ਕਿਹਾ ਕਿ ਸੱਜਣ ਦੇ ਕਾਰਜਕਾਲ ਨੂੰ "ਆਫ਼ਤ" ਦੱਸਿਆ ਗਿਆ ਹੈ। ਉਹਨਾਂ ਨੇ ਅੱਗੇ ਕਿਹਾ,“ਜੇਕਰ ਮੌਜੂਦਾ ਸਰਕਾਰ ਸੱਜਣ ਨੂੰ ਬਣਾਏ ਰੱਖਦੀ ਹੈ ਤਾਂ ਇਹ ਇੱਕ ਸਖ਼ਤ ਸੰਦੇਸ਼ ਦੇਵੇਗੀ ਕਿ ਉਨ੍ਹਾਂ ਨੂੰ ਫੌਜ ਵਿੱਚ ਔਰਤਾਂ ਦੀ ਕੋਈ ਪਰਵਾਹ ਨਹੀਂ ਹੈ।”

ਪੜ੍ਹੋ ਇਹ ਅਹਿਮ ਖਬਰ- ਲਖੀਮਪੁਰ ਖੀਰੀ ਘਟਨਾ ਦੀ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਨੇ ਕੀਤੀ ਜ਼ੋਰਦਾਰ ਨਿਖੇਧੀ

ਨੈਸ਼ਨਲ ਪੋਸਟ ਦੇ ਕਾਲਮਨਵੀਸ ਸਬਰੀਨਾ ਮੈਡੌਕਸ ਨੇ ਲਿਖਿਆ,“ਜੇਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫੌਜ ਦੇ ਗਲਤ ਸੱਭਿਆਚਾਰ ਨੂੰ ਬਦਲਣ ਬਾਰੇ ਬਿਲਕੁਲ ਗੰਭੀਰ ਹਨ, ਜਦੋਂ ਉਹ ਅਕਤੂਬਰ ਵਿੱਚ ਆਪਣੀ ਨਵੀਂ ਕੈਬਨਿਟ ਦਾ ਨਾਮ ਦਿੰਦੇ ਹਨ ਤਾਂ ਇੱਕ ਨਵਾਂ ਰੱਖਿਆ ਮੰਤਰੀ ਹੋਣਾ ਚਾਹੀਦਾ ਹੈ।”ਉਹਨਾਂ ਨੇ ਅੱਗੇ ਕਿਹਾ ਕਿ ਜਦੋਂ ਸੰਸਥਾ ਦੇ ਜਿਨਸੀ ਬਦਸਲੂਕੀ ਸੰਕਟ ਦੀ ਗੱਲ ਆਉਂਦੀ ਹੈ ਤਾਂ ਸੱਜਣ ਨੇ ਸਾਰੀ ਭਰੋਸੇਯੋਗਤਾ ਗੁਆ ਦਿੱਤੀ ਹੈ।ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਾਬਕਾ ਨੇਤਾ ਟੌਮ ਮਲਕੇਅਰ ਨੇ ਸੀਟੀਵੀ ਦੇ ਆਊਟਲੈਟ ਵਿੱਚ ਕਿਹਾ,“ਰੱਖਿਆ ਮੰਤਰੀ ਹਰਜੀਤ ਸੱਜਣ ਫ਼ੌਜ ਵਿੱਚ ਜਿਨਸੀ ਦੁਰਵਿਹਾਰ ਦੇ ਮੁੱਦੇ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਜਿਹੜੀਆਂ ਔਰਤਾਂ ਹਿੰਮਤ ਨਾਲ ਅੱਗੇ ਆਈਆਂ ਹਨ, ਉਨ੍ਹਾਂ ਨੂੰ ਧੋਖਾ ਦਿੱਤਾ ਗਿਆ ਹੈ।” ਕੈਨੇਡੀਅਨ ਪ੍ਰੈਸ ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਸੀ ਕਿ ਟਰੂਡੋ ਲਈ ਆਪਣੇ ਮੰਤਰਾਲੇ ਵਿੱਚੋਂ ਸੱਜਣ ਨੂੰ ਕੱਢੇ ਜਾਣ ਦੀਆਂ ਕਾਲਾਂ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਮੁਸ਼ਕਲ ਹੋਵੇਗਾ।


Vandana

Content Editor

Related News