ਕੈਲੀਫੋਰਨੀਆ ਨਿਵਾਸੀ ''ਤੇ ਲੱਗਾ ਫਲਾਈਟ ਅਟੈਂਡੈਂਟ ''ਤੇ ਹਮਲਾ ਕਰਨ ਦਾ ਦੋਸ਼

Wednesday, Nov 03, 2021 - 01:11 AM (IST)

ਕੈਲੀਫੋਰਨੀਆ ਨਿਵਾਸੀ ''ਤੇ ਲੱਗਾ ਫਲਾਈਟ ਅਟੈਂਡੈਂਟ ''ਤੇ ਹਮਲਾ ਕਰਨ ਦਾ ਦੋਸ਼

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਇਕ ਵਿਅਕਤੀ ਨੂੰ ਪਿਛਲੇ ਹਫਤੇ ਇਕ ਅਮਰੀਕੀ ਏਅਰਲਾਈਨਜ਼ ਦੀ ਫਲਾਈਟ 'ਚ ਇਕ ਫਲਾਈਟ ਅਟੈਂਡੈਂਟ 'ਤੇ ਹਮਲਾ ਕਰਨ ਲਈ ਸੋਮਵਾਰ ਨੂੰ ਫੈਡਰਲ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਬ੍ਰਾਇਨ ਹਸੂ (20) ਨਾਮ ਦੇ ਵਿਅਕਤੀ 'ਤੇ ਏਅਰਲਾਈਨ ਕਰਮਚਾਰੀ ਦੇ ਚਿਹਰੇ 'ਤੇ ਮੁੱਕਾ ਮਾਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਲੱਬੈਕ ਤੇ ਇਮਰਾਨ ਸਰਕਾਰ ਦਰਮਿਆਨ ਗੁਪਤ ਸਮਝੌਤਾ

ਇਸ ਸਬੰਧੀ ਐੱਫ.ਬੀ.ਆਈ. ਦੇ ਐਫੀਡਿਵਟ ਅਨੁਸਾਰ ਬੁੱਧਵਾਰ ਰਾਤ ਨੂੰ ਜੇ.ਐੱਫ.ਕੇ. ਏਅਰਪੋਰਟ ਤੋਂ ਸਾਂਟਾ ਐਨਾ ਦੇ ਜੌਨ ਵੇਨ ਏਅਰਪੋਰਟ ਲਈ ਉਡਾਣ ਭਰਨ ਦੌਰਾਨ ਫਲਾਈਟ ਅਟੈਂਡੈਂਟ ਨਾਲ "ਫਾਸਟਨ ਸੀਟਬੈਲਟ" ਲਈ ਇਹ ਘਟਨਾ ਵਾਪਰੀ। ਹਸੂ ਆਪਣੇ ਦਿਮਾਗ ਦੀ ਸਰਜਰੀ ਤੋਂ ਬਾਅਦ ਘਰ ਪਰਤ ਰਿਹਾ ਸੀ। ਰਿਪੋਰਟ ਅਨੁਸਾਰ ਚਾਰ ਗਵਾਹਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਫਲਾਈਟ ਅਟੈਂਡੈਂਟ ਨੂੰ ਮੁੱਕਾ ਵੱਜਣ ਦੇ ਬਾਅਦ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ​​ਕਰਨ ਲਈ ਪ੍ਰਗਟਾਈ ਸਹਿਮਤੀ

ਪਰ ਹਸੂ ਨੇ ਦਾਅਵਾ ਕੀਤਾ ਕਿ ਫਲਾਈਟ ਅਟੈਂਡੈਂਟ ਨੇ ਆਪਣੇ ਆਪ ਨੂੰ ਸੱਟ ਮਾਰੀ। ਹਸੂ ਦੀ ਮਾਂ, ਜੋ ਉਸ ਦੇ ਨਾਲ ਜਹਾਜ਼ 'ਚ ਸੀ, ਨੇ ਕਿਹਾ ਕਿ ਉਸ ਦਾ ਬੇਟਾ ਉਸ ਦੇ ਦਿਮਾਗ ਦੀ ਸਰਜਰੀ ਤੋਂ ਬਾਅਦ ਪਰੇਸ਼ਾਨ ਹੋ ਗਿਆ ਸੀ ਅਤੇ ਉਸ ਨੂੰ ਬੈਠਣ 'ਚ ਮੁਸ਼ਕਲ ਆ ਰਹੀ  ਸੀ। ਇਸ ਘਟਨਾ ਦੌਰਾਨ ਜਹਾਜ਼ ਨੇ ਡੇਨਵਰ 'ਚ ਐਮਰਜੈਂਸੀ ਲੈਂਡਿੰਗ ਕੀਤੀ ਅਤੇ ਹਸੂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਸ 'ਤੇ ਫਲਾਈਟ ਦੇ ਅਮਲੇ 'ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਅਤੇ ਉਸ ਦੁਆਰਾ ਅਮਰੀਕੀ ਏਅਰਲਾਈਨਜ਼ ਦੀ ਉਡਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਕਾਰਨ ਇਕ ਫਿਰ ਹੋਈਆਂ ਰਿਕਾਰਡ ਮੌਤਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News