ਕੈਲੀਫੋਰਨੀਆ ਦੇ ਗਵਰਨਰ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੀਡੀਆ ਦੀ ਸੁਰੱਖਿਆ ਲਈ ਬਿੱਲ ''ਤੇ ਕੀਤੇ ਦਸਤਖਤ

Monday, Oct 11, 2021 - 01:01 AM (IST)

ਕੈਲੀਫੋਰਨੀਆ ਦੇ ਗਵਰਨਰ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੀਡੀਆ ਦੀ ਸੁਰੱਖਿਆ ਲਈ ਬਿੱਲ ''ਤੇ ਕੀਤੇ ਦਸਤਖਤ

ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੀ ਸੇਵਾ ਨਿਭਾਅ ਰਹੇ ਮੀਡੀਆ ਕਰਮਚਾਰੀਆਂ ਭਾਵ ਪੱਤਰਕਾਰਾਂ ਦੀ ਸੁਰੱਖਿਆ ਕਰਨ ਲਈ ਬਿੱਲ 'ਤੇ ਦਸਤਖ਼ਤ ਕੀਤੇ ਹਨ। ਮਿਨੀਆਪੋਲਿਸ ਪੁਲਸ ਦੇ ਹੱਥੋਂ ਜਾਰਜ ਫਲਾਇਡ ਦੀ ਮੌਤ ਦੇ ਮੱਦੇਨਜ਼ਰ ਅਸ਼ਾਂਤੀ ਅਤੇ ਪ੍ਰਦਰਸ਼ਨਾਂ ਦੀ ਲਹਿਰ ਦੇ ਦੌਰਾਨ ਪੱਤਰਕਾਰਾਂ ਦੀ ਵੱਡੀ ਗਿਣਤੀ 'ਤੇ ਸੁਰੱਖਿਆ ਅਧਿਕਾਰੀਆਂ ਦੁਆਰਾ ਪੀਪਰ ਸਪਰੇਅ ਛਿੜਕਣ ਦੇ ਇਲਾਵਾ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਰਾਜਸਥਾਨ ਦੀ ਲੜਕੀ ਨੇ ਇਕ ਦਿਨ ਲਈ ਸੰਭਾਲੀ ਬ੍ਰਿਟਿਸ਼ ਹਾਈ ਕਮਿਸ਼ਨ ਦੀ ਕਮਾਨ

ਨੈਸ਼ਨਲ ਐਸੋਸੀਏਸ਼ਨ ਆਫ ਹਿਸਪੈਨਿਕ ਜਰਨਲਿਸਟਸ ਦੇ ਅਨੁਸਾਰ, ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੌਰਾਨ ਆਪਣੀਆਂ ਸੇਵਾਵਾਂ ਨਿਭਾ ਰਹੇ ਗੈਰ-ਗੋਰੇ ਪੱਤਰਕਾਰ ਅਕਸਰ ਹਿੰਸਕ ਦਖਲਅੰਦਾਜ਼ੀ ਦੇ ਸ਼ਿਕਾਰ ਹੁੰਦੇ ਹਨ। ਪ੍ਰਦਰਸ਼ਨਾਂ ਦੌਰਾਨ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਪੁਲਸ ਦੁਆਰਾ ਆਦੇਸ਼ ਦਿੱਤੇ ਜਾਣ 'ਤੇ ਖਿੰਡਾਉਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਨਿਊਸਮ ਦੁਆਰਾ ਦਸਤਖ਼ਤ ਕੀਤਾ ਬਿੱਲ, ਐਸ.ਬੀ.  98 ਸਟੇਟ 'ਚ ਪੱਤਰਕਾਰਾਂ ਲਈ ਕਾਨੂੰਨੀ ਸੁਰੱਖਿਆ ਵਧਾਏਗਾ।

ਇਹ ਵੀ ਪੜ੍ਹੋ : ਅਮਰੀਕਾ :  ਓਰੇਗਨ 'ਚ ਵੱਡੀ ਗਿਣਤੀ 'ਚ ਭੰਗ ਦੇ ਪੌਦੇ ਜ਼ਬਤ

ਜਿਸ ਦੇ ਤਹਿਤ ਪੱਤਰਕਾਰ ਬਿਨਾਂ ਡਰ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੀ ਡਿਊਟੀ ਨਿਭਾ ਸਕਣਗੇ। ਰਿਪੋਰਟਰਜ਼ ਕਮੇਟੀ ਦੇ ਅਨੁਸਾਰ, ਇਹ ਕਾਨੂੰਨ ਪੱਤਰਕਾਰਾਂ ਲਈ ਵਿਰੋਧ ਪ੍ਰਦਰਸ਼ਨਾਂ ਤੱਕ ਪਹੁੰਚਣ ਦੇ ਅਧਿਕਾਰ ਨੂੰ ਸਪੱਸ਼ਟ ਕਰਦਾ ਹੈ ਅਤੇ ਕਾਨੂੰਨੀ ਅਧਿਕਾਰੀਆਂ ਨੂੰ ਜਾਣਬੁੱਝ ਕੇ ਹਮਲਾ ਕਰਨ ਜਾਂ ਖਬਰਾਂ ਨੂੰ ਇਕੱਠਾ ਕਰਨ 'ਚ ਰੁਕਾਵਟ ਪਾਉਣ ਤੋਂ ਰੋਕਦਾ ਹੈ।

ਇਹ ਵੀ ਪੜ੍ਹੋ : ਮਿਨੀਸੋਟਾ ਦੇ ਬਾਰ 'ਚ ਹੋਈ ਗੋਲੀਬਾਰੀ, 1 ਦੀ ਮੌਤ ਤੇ 14 ਜ਼ਖਮੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News