ਕੈਲੀਫੋਰਨੀਆ ''ਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜ਼ਬਰਦਸਤ ਰੋਡ ਸ਼ੋਅ (ਤਸਵੀਰਾਂ)

Sunday, Dec 06, 2020 - 11:34 AM (IST)

ਕੈਲੀਫੋਰਨੀਆ ''ਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜ਼ਬਰਦਸਤ ਰੋਡ ਸ਼ੋਅ (ਤਸਵੀਰਾਂ)

ਫਰਿਜ਼ਨੋਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਭਾਰਤ ਵਿਚ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿਚ ਦੁਨੀਆ ਭਰ ਵਿਚ ਲਗਾਤਾਰ ਧਰਨੇ ਮੁਜ਼ਾਹਰੇ ਹੋ ਰਹੇ ਹਨ।ਇਸੇ ਕੜੀ ਤਹਿਤ ਕੈਲੀਫੋਰਨੀਆ ਦੇ ਬੇ-ਏਰੀਏ ਵਿੱਚ ਪੰਜਾਬੀਆਂ ਨੇ ਇੱਕ ਵਿਸ਼ਾਲ ਟਰੱਕ ਐਂਡ ਕਾਰ ਰੋਡ ਸ਼ੋਅ ਦਾ ਆਯੋਜਨ ਕੀਤਾ ਤੇ ਪੰਜਾਬੀ ਭਾਈਚਾਰੇ ਨੇ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

PunjabKesari

ਬੇਕਰਸਫੀਲਡ, ਫਰਿਜ਼ਨੋ ਤੋ ਲੈਕੇ ਯੂਬਾ ਸਿਟੀ, ਸੈਕਰਾਮੈਂਟੋ ਦੇ ਪੰਜਾਬੀਆਂ ਨੇ ਹਜ਼ਾਰਾਂ ਕਾਰਾਂ ਦੇ ਕਾਫ਼ਲੇਨਾਲ ਇਸ ਰੋਡ ਸ਼ੋਅ ਨੂੰ ਕਾਮਯਾਬ ਬਣਾਇਆ। ਜੇ ਸੂਤਰਾਂ ਦੀ ਮੰਨੀਏ ਤਾਂ ਇਸ ਰੋਡ ਸ਼ੋਅ ਵਿੱਚ ਤਕਰੀਬਨ ਤੇਰਾਂ ਤੋਂ ਪੰਦਰਾਂ ਹਜ਼ਾਰ ਲੋਕਾਂ ਨੇ ਭਾਗ ਲਿਆ।

PunjabKesari

ਇਹ ਰੋਡ ਸ਼ੋਅ ਓਕਲੈਂਡ ਦੇ ਸ਼ੋਰਲਾਈਨ ਪਾਰਕ ਤੋਂ ਸ਼ੁਰੂ ਹੋਇਆ ਅਤੇ ਸੈਨਫਰਾਂਸਿਸਕੋ ਇੰਡੀਅਨ ਅੰਬੈਸੀ ਦੇ ਅੱਗੋਂ ਲੰਘਦਾ ਫਿਰ ਬੇ ਬ੍ਰਿਜ ਰਾਹੀਂ ਵਾਪਸਓਕਲੈਂਡ ਆਇਆ, ਜਿੱਥੇ ਇਸ ਸਫਲ ਰੋਡ ਸ਼ੋਅ ਲਈ ਪਰਮਾਤਮਾਂ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਕੀਤੀ ਗਈ। 

PunjabKesari

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਸੀਂ ਤਨੋਂ ਮਨੋਂ ਧਨੋਂ ਪੰਜਾਬ-ਭਾਰਤ ਦੇ ਕਿਸਾਨਾਂ ਨਾਲ ਖੜ੍ਹੇ ਹਾਂ ਅਤੇ ਭਾਰਤ ਸਰਕਾਰ ਦੇ ਇਹਨਾਂ ਤਿੰਨੇ ਕਾਨੂੰਨਾਂ ਦਾ ਡਟਕੇ ਵਿਰੋਧ ਕਰਦੇ ਹਾਂ। ਇਸ ਰੋਡ ਸ਼ੋਅ ਲਈ ਸੱਦਾ ਜੈਕਾਰਾ ਮੂਵਮੈਂਟ ਦੇ ਨੌਜਵਾਨ ਬੱਚੇ-ਬੱਚੀਆਂ ਵੱਲੋਂ ਦਿੱਤਾ ਗਿਆ ਸੀ ਅਤੇ ਇਸ ਸਫਲ ਰੋਡ ਸ਼ੋਅ ਲਈ ਜੈਕਾਰਾਂ ਮੂਵਮੈਂਟ ਦੇ ਨੌਜਵਾਨ ਵਧਾਈ ਦੇ ਪਾਤਰ ਹਨ।

PunjabKesari

ਪੰਜਾਬੀ ਕਲਚਰਲ ਐਸੋਸੀਏਸ਼ਨ ਬੇ-ਏਰੀਆ, ਸੰਦੀਪ ਸਿੰਘ ਜੰਟੀ ਅਤੇ ਉਹਨਾਂ ਦੀ ਸਾਰੀ ਟੀਮ ਨੇ ਇਸ ਈਵੈਂਟ ਨੂੰ ਕਾਮਯਾਬ ਲਈ ਦਿਨ-ਰਾਤ ਇੱਕ ਕਰ ਦਿੱਤਾ। ਇਸ ਮੌਕੇ ਸਮਰਾਟ ਰੈਸਟੋਰੈਂਟ, ਪੀਸੀਏ ਮੈਂਬਰ ਮਿੱਕੀ ਸਰਾਂ ਅਤੇ ਸਾਥੀਆਂ ਵੱਲੋਂ ਲੰਗਰ ਅਤੁੱਟ ਵਰਤਾਏ ਗਏ। 

PunjabKesari

ਕੈਲੀਫੋਰਨੀਆ ਦੀਆਂ ਸਾਰੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਪੋਰਟਸ ਕਲੱਬਾਂ, ਟਰੱਕਿੰਗ ਕੰਪਨੀਆਂ, ਸਮੂਹ ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਦਾ ਇਸ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਵੀ ਵੱਡਾ ਯੋਗਦਾਨ ਰਿਹਾ।

PunjabKesari

ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਲੇ ਕਾਨੂੰਨਾਂ ਦੀ ਰੱਜ ਕੇ ਨਿੰਦਿਆ ਕੀਤੀ।ਲੋਕਾਂ ਨੇ ਗੱਡੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਝੰਡੇ ਅਤੇ ਸਟਿਕਰ ਲਾਏ ਹੋਏ ਸਨ। ਇਸ ਰੋਡ ਸ਼ੋਅ ਦੌਰਾਨ ਪੰਜਾਬੀ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਇੱਕ ਵੱਖਰੇ ਜੋਸ਼ ਵਿੱਚ ਗੜੁੱਚ ਨਜ਼ਰੀਂ ਆਏ।

ਨੋਟ- ਕੈਲੀਫੋਰਨੀਆ 'ਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜ਼ਬਰਦਸਤ ਰੋਡ ਸ਼ੋਅ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News