ਕੈਲੀਫੋਰਨੀਆ: 13 ਅਮਰੀਕੀ ਫੌਜੀਆਂ ਦੇ ਸਨਮਾਨ ''ਚ ਲਗਾਏ ਝੰਡਿਆਂ ਨੂੰ ਪਾੜਿਆ

Thursday, Sep 09, 2021 - 02:01 AM (IST)

ਕੈਲੀਫੋਰਨੀਆ: 13 ਅਮਰੀਕੀ ਫੌਜੀਆਂ ਦੇ ਸਨਮਾਨ ''ਚ ਲਗਾਏ ਝੰਡਿਆਂ ਨੂੰ ਪਾੜਿਆ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਫਗਾਨਿਸਤਾਨ ਕਾਬੁਲ ਹਵਾਈ ਅੱਡੇ 'ਤੇ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ 13 ਅਮਰੀਕੀ ਸਰਵਿਸ ਮੈਂਬਰਾਂ ਦੇ ਸਨਮਾਨ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਰਿਵਰਸਾਈਡ ਵਿੱਚ ਬਣਾਈ ਗਈ ਇੱਕ ਯਾਦਗਾਰ ਨਾਲ ਛੇੜਛਾੜ ਕੀਤੀ ਗਈ ਹੈ। ਰਿਵਰਸਾਈਡ ਪੁਲਸ ਵਿਭਾਗ ਦੇ ਅਨੁਸਾਰ, ਇਸ ਯਾਦਗਾਰ ਵਿੱਚ 13 ਅਮਰੀਕੀ ਝੰਡੇ ਅਤੇ ਇੱਕ ਮਰੀਨ ਕੋਰ ਦਾ ਝੰਡਾ ਸ਼ਾਮਲ ਹੈ। ਇਨ੍ਹਾਂ ਝੰਡਿਆਂ ਨੂੰ ਹਾਲ ਹੀ ਵਿੱਚ 91 ਫ੍ਰੀਵੇਅ ਦੇ ਉੱਪਰ, ਆਈ ਵੀ ਸਟ੍ਰੀਟ ਓਵਰਪਾਸ ਦੀ ਵਾੜ 'ਤੇ ਫੌਜੀਆਂ ਦੇ ਸਨਮਾਨ ਲਈ ਲਗਾਇਆ ਗਿਆ ਸੀ।  ਪੁਲਸ ਵਿਭਾਗ ਦੇ ਅਨੁਸਾਰ ਇਸ ਯਾਦਗਾਰੀ ਸਮਾਰਕ 'ਤੇ ਕਈ ਝੰਡੇ ਫਟੇ ਹੋਏ ਸਨ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਝੰਡੇ ਕਦੋਂ ਨੁਕਸਾਨੇ ਗਏ ਸਨ ਪਰ ਇੱਕ ਨਾਗਰਿਕ ਨੇ ਸੋਮਵਾਰ ਨੂੰ ਪੁਲਸ ਨੂੰ ਇਸ ਨੁਕਸਾਨ ਦੀ ਰਿਪੋਰਟ ਦਿੱਤੀ ਸੀ। ਪੁਲਸ ਅਨੁਸਾਰ ਇਹ ਨੁਕਸਾਨ ਜਾਣਬੁੱਝ ਕੇ ਕੀਤਾ ਗਿਆ ਹੈ। ਇਨ੍ਹਾਂ ਪਾੜੇ ਹੋਏ ਝੰਡਿਆਂ ਦਾ ਸਥਾਨਕ ਬੁਆਏ ਸਕਾਉਟਸ ਗਰੁੱਪ ਦੁਆਰਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਤਰ੍ਹਾਂ ਝੰਡਿਆਂ ਦੀ ਬੇਅਦਬੀ ਕਰਨ ਵਾਲਿਆਂ ਦੀ ਜਾਣਕਾਰੀ ਲਈ ਪੁਲਸ ਵਿਭਾਗ ਵੱਲੋਂ ਜਨਤਾ ਨੂੰ ਮਦਦ ਲਈ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ - ਤਾਲਿਬਾਨ ਦੇ ਜ਼ਰੀਏ ਆਪਣਾ ਹਿੱਤ ਸਾਧਣ ਦੀ ਕੋਸ਼ਿਸ਼ 'ਚ ਚੀਨ, ਸਾਡੀ ਨਜ਼ਰ ਬਣੀ ਰਹੇਗੀ: ਬਾਈਡੇਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News