ਫਰਿਜ਼ਨੋ ''ਚ ਫੋਸਟਰ ਫਾਰਮਜ਼ ਦੇ ਪੋਲਟਰੀ ਪਲਾਂਟ ''ਚ ਲੱਗਭਗ 200 ਕਾਮੇ ਕੋਰੋਨਾ ਪੀੜਤ
Sunday, Dec 06, 2020 - 01:40 PM (IST)
ਫਰਿਜ਼ਨੋਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਵਿੱਚ ਇੱਕ ਪੋਲਟਰੀ ਪਲਾਂਟ ਦੇ ਕਾਮਿਆਂ ਨੂੰ ਕੋਰੋਨਾਵਾਇਰਸ ਨੇ ਲਪੇਟ ਵਿੱਚ ਲਿਆ ਹੈ।ਇਸ ਖੇਤਰ 'ਚ ਫੋਸਟਰ ਫਾਰਮਜ਼ ਦੇ ਚੈਰੀ ਸਟ੍ਰੀਟ ਸਥਿਤ ਪੋਲਟਰੀ ਪਲਾਂਟ ਦੇ ਲੱਗਭਗ 200 ਕਾਮੇ ਕੋਰੋਨਾ ਤੋਂ ਪੀੜਤ ਹੋਏ ਹਨ, ਜਿਸ ਕਾਰਨ ਇਸ ਪਲਾਂਟ ਨੂੰ ਬੰਦ ਕੀਤਾ ਜਾਵੇਗਾ।
ਫੋਸਟਰ ਫਾਰਮਜ਼ ਦੇ ਕਮਿਊਨੀਕੇਸ਼ਨ ਦੀ ਉਪ-ਪ੍ਰਧਾਨ ਈਰਾ ਬ੍ਰਿੱਲ ਦੇ ਮੁਤਾਬਕ, ਪਿਛਲੇ ਦੋ ਹਫਤਿਆਂ ਵਿੱਚ, ਦੱਖਣ-ਪੱਛਮੀ ਫਰਿਜ਼ਨੋ ਵਿੱਚ 1,400 ਵਿਅਕਤੀਆਂ ਦੇ ਇਸ ਪਲਾਂਟ ਵਿੱਚ 193 ਕਾਮਿਆਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤੇ ਹਨ ਜਦਕਿ ਕਿਸੇ ਵੀ ਕਰਮਚਾਰੀ ਨੇ ਕੋਈ ਲੱਛਣ ਨਹੀਂ ਦਿਖਾਇਆ ਸੀ। ਕੰਪਨੀ ਨੇ ਪੀੜਤ ਹੋਏ ਕਰਮਚਾਰੀਆਂ ਅਤੇ ਉਨ੍ਹਾਂ ਦੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਹੈ। ਫਾਰਮ ਦੇ ਅਧਿਕਾਰੀਆਂ ਮੁਤਾਬਕ, ਹਫਤੇ ਦੇ ਅਖੀਰ ਵਿੱਚ ਪੋਲਟਰੀ ਪ੍ਰੋਸੈਸਿੰਗ ਪਲਾਂਟ ਦੀ ਚੰਗੀ ਤਰ੍ਹਾਂ ਸਫਾਈ ਵੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਮਹਾਰਾਣੀ ਐਲੀਜ਼ਾਬੇਥ ਦਾ ਅਗਲੇ ਹਫਤੇ ਟੀਕਾਕਰਨ ਹੋਣ ਦੀ ਸੰਭਾਵਨਾ
ਬ੍ਰਿੱਲ ਮੁਤਾਬਕ, ਚੈਰੀ ਸਟ੍ਰੀਟ ਦੇ ਇਸ ਪਲਾਂਟ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਇਸ ਦੇ ਸਾਰੇ ਕਰਮਚਾਰੀਆਂ ਦੀ ਹਫਤੇ ਵਿੱਚ ਦੋ ਵਾਰ ਜਾਂਚ ਕੀਤੀ ਜਾਵੇਗੀ। ਕੰਪਨੀ ਦੇ ਮੁਤਾਬਕ, ਇਸ ਸਾਲ ਦੇ ਸ਼ੁਰੂ ਵਿਚ ਮਹਾਮਾਰੀ ਦੇ ਸ਼ੁਰੂਆਤੀ ਪ੍ਰਕੋਪ ਤੋਂ ਬਾਅਦ ਫਰਿਜ਼ਨੋ ਦੇ ਦੋ ਫੋਸਟਰ ਫਾਰਮਾਂ ਦੇ ਕੁੱਝ ਕਰਮਚਾਰੀ ਕੋਰੋਨਾਵਾਇਰਸ ਨਾਲ ਮਰ ਚੁੱਕੇ ਹਨ।
ਨੋਟ- ਫੋਸਟਰ ਫਾਰਮਜ਼ ਦੇ ਪੋਲਟਰੀ ਪਲਾਂਟ 'ਚ 200 ਕਾਮੇ ਕੋਰੋਨਾ ਪੀੜਤ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।