ਵਾਈਟ ਕ੍ਰਿਸਮਿਸ ਮਨਾਉਣ ਲਈ ਤਿਆਰ ਹੋ ਜਾਣ ਕੈਲਗਰੀ ਵਾਸੀ

Monday, Dec 18, 2017 - 09:40 PM (IST)

ਵਾਈਟ ਕ੍ਰਿਸਮਿਸ ਮਨਾਉਣ ਲਈ ਤਿਆਰ ਹੋ ਜਾਣ ਕੈਲਗਰੀ ਵਾਸੀ

ਕੈਲਗਰੀ— ਕੈਲਗਰੀ ਵਾਸੀਆਂ ਲਈ ਇਹ ਖੁਸ਼ਖਬਰੀ ਹੈ ਕਿ ਉਹ ਇਸ ਸਾਲ ਵਾਈਟ ਕ੍ਰਿਸਮਿਸ ਮਨਾਉਣਗੇ। ਐਤਵਾਰ ਨੂੰ ਕੈਨੇਡਾ ਮੌਸਮ ਵਿਭਾਗ ਨੇ ਇਸ ਸ਼ਹਿਰ ਲਈ ਖਾਸ ਮੌਸਮ ਰਿਪੋਰਟ ਜਾਰੀ ਕੀਤੀ ਹੈ ਜਿਸ 'ਚ ਠੰਢ 'ਚ ਵਾਧੇ ਦੇ ਨਾਲ-ਨਾਲ ਬੁੱਧਵਾਰ ਤਕ 10 ਤੋਂ 25 ਸੈਂਟੀਮੀਟਰ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ।
ਪ੍ਰਸ਼ਾਂਤ ਖੇਤਰ ਤੋਂ ਉੱਠਣ ਵਾਲਾ ਘੱਟ ਦਬਾਅ ਇਸ ਖੇਤਰ 'ਚ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਕੈਲਗਰੀ ਅਤੇ ਲੈਥਬ੍ਰਿਜ ਖੇਤਰ 'ਚ ਬਰਫਬਾਰੀ ਦੀ ਸੰਭਾਵਨਾ ਹੈ ਜਿਸ ਦੌਰਾਨ ਪਿੰਚਰ ਕ੍ਰੀਕ ਅਤੇ ਕਾਰਡਸਟਨ 'ਚ 20 ਤੋਂ 30 ਸੈਂਟੀਮੀਟਰ ਬਰਫ ਪੈ ਸਕਦੀ ਹੈ।  
ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਠੰਢੀਆਂ ਹਵਾਵਾਂ ਦੱਖਣੀ ਐਲਬਰਟਾ ਦੇ ਨਿੱਘੇ ਮੌਸਮ ਨੂੰ ਖਤਮ ਕਰਕੇ ਉੱਥੇ ਠੰਢ ਨੂੰ ਹੋਰ ਵਧਾਏਗਾ। ਕੈਲਗਰੀ ਵਿਖੇ ਇਨ੍ਹਾਂ ਸਰਦੀਆਂ 'ਚ ਅਜੇ ਬਹੁਤ ਘੱਟ ਬਰਫ ਪਈ ਹੈ। ਵੱਧ ਤੋਂ ਵੱਧ ਇੱਥੇ 5 ਤੋਂ 15 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਬੈਨਫ ਨੈਸ਼ਨਲ ਪਾਰਕ ਲਈ ਬਰਫਬਾਰੀ ਅਤੇ ਲੀਥਬ੍ਰਿਜ ਲਈ ਤੇਜ਼ ਅਤੇ ਠੰਢੀਆਂ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।


Related News