ਖੂਨ ''ਚ ਕੈਫੀਨ ਦਾ ਪੱਧਰ ਪਾਰਕਿੰਸਨਸ ਦੇ ਛੁਟਕਾਰੇ ''ਚ ਕਰਦੈ ਮਦਦ
Friday, Jan 05, 2018 - 03:33 AM (IST)

ਟੋਕੀਓ— ਸਰੀਰ ਵਿਚ ਕੈਫੀਨ ਦੇ ਪੱਧਰ ਨਾਲ ਪਾਰਕਿੰਸਨਸ ਦੀ ਬੀਮਾਰੀ ਤੋਂ ਛੁਟਕਾਰੇ ਵਿਚ ਮਦਦ ਮਿਲਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਕਿ ਨਿਊਰੋਡੀਜਨਰੇਟਿਵ ਬੀਮਾਰੀ ਤੋਂ ਪੀੜਤ ਲੋਕਾਂ ਦੇ ਖੂਨ ਵਿਚ ਕੈਫੀਨ ਦਾ ਪੱਧਰ ਰਹਿੰਦਾ ਹੈ। ਜਾਪਾਨ ਵਿਚ ਜੁੰਤੇਨਦੋ ਯੂਨੀਵਰਸਿਟੀ ਦੇ ਸ਼ਿਨਜੀ ਸੈਕੀ ਨੇ ਦੱਸਿਆ ਕਿ ਪਹਿਲਾਂ ਕੀਤੇ ਅਧਿਐਨਾਂ ਵਿਚ ਕੈਫੀਨ ਅਤੇ ਪਾਰਕਿੰਸਨਸ ਬੀਮਾਰੀ ਵਿਕਸਿਤ ਹੋਣ ਦੇ ਹਲਕੇ ਖਤਰੇ ਵਿਚਾਲੇ ਸਬੰਧ ਪਾਇਆ ਗਿਆ ਸੀ ਪਰ ਸਾਨੂੰ ਬੀਮਾਰੀ ਵਿਚ ਲੋਕਾਂ ਦੇ ਅੰਦਰ ਕੈਫੀਨ ਮੈਟਾਬਾਲਿਜ਼ਮ ਪ੍ਰਕਿਰਿਆ ਦਾ ਪਤਾ ਨਹੀਂ ਸੀ। ਅਧਿਐਨ ਵਿਚ ਔਸਤਨ ਛੇ ਸਾਲ ਤੱਕ ਪਾਰਕਿੰਸਨਸ ਬੀਮਾਰੀ ਤੋਂ ਪੀੜਤ 108 ਲੋਕਾਂ ਅਤੇ ਇਕੋ ਜਿਹੀ ਉਮਰ ਦੇ 31 ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਇਹ ਬੀਮਾਰੀ ਨਹੀਂ ਸੀ। ਦੋਵੇਂ ਸਮੂਹਾਂ ਨੂੰ ਰੋਜ਼ਾਨਾ ਲੱਗਭਗ 2 ਕੱਪ ਕੌਫੀ ਰਾਹੀਂ ਕੈਫੀਨ ਦੀ ਇਕੋ ਜਿਹੀ ਮਾਤਰਾ ਦਿੱਤੀ ਗਈ। ਪਾਰਕਿੰਸਨਸ ਬੀਮਾਰੀ ਵਾਲੇ ਲੋਕਾਂ ਵਿਚ ਕੈਫੀਨ ਦਾ ਖੂਨੀ ਪੱਧਰ ਅਤੇ ਖੂਨ ਵਿਚ ਕੈਫੀਨ ਦੇ 11 ਵਿਚੋਂ 9 ਸਹਿ ਉਤਪਾਦਾਂ ਦਾ ਪੱਧਰ ਪਾਇਆ ਗਿਆ।