ਯੁਕਰੇਨ ਫ਼ੌਜੀ ਜਹਾਜ਼ ਹਾਦਸਾ : 22 ਲੋਕਾਂ ਦੀ ਮੌਤ, 2 ਜ਼ਖ਼ਮੀ ਤੇ 4 ਲਾਪਤਾ

Saturday, Sep 26, 2020 - 04:08 PM (IST)

ਯੁਕਰੇਨ ਫ਼ੌਜੀ ਜਹਾਜ਼ ਹਾਦਸਾ : 22 ਲੋਕਾਂ ਦੀ ਮੌਤ, 2 ਜ਼ਖ਼ਮੀ ਤੇ 4 ਲਾਪਤਾ

ਕੀਵ- ਯੁਕਰੇਨ ਦੇ ਖਾਰਕਿਵ ਖੇਤਰ ਵਿਚ ਇਕ ਫ਼ੌਜੀ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ ਜਦਕਿ ਹੋਰ 4 ਲੋਕਾਂ ਦੀ ਅਜੇ ਭਾਲ ਕੀਤੀ ਜਾ ਰਹੀ ਹੈ। 

ਸੂਬੇ ਦੇ ਗਵਰਨਰ ਓਲੈਕਿਸ ਕੁਚਰ ਨੇ ਸ਼ੁੱਕਰਵਾਰ ਨੂੰ ਦੱਸਿਆ,"ਮੈਂ ਮੌਕੇ 'ਤੇ ਮੌਜੂਦ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬੋਰਡ ਵਿਚ 28 ਲੋਕ ਸਨ, ਜਿਨ੍ਹਾਂ ਵਿਚੋਂ 7 ਅਧਿਕਾਰੀ ਅਤੇ 21 ਕੈਡੇਟ ਸ਼ਾਮਲ ਸਨ।" 

ਉਨ੍ਹਾਂ ਕਿਹਾ ਕਿ ਬਹੁਤ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਉਸ ਵਿਚੋਂ 22 ਲੋਕ ਮਾਰੇ ਗਏ। ਖੁਸ਼ਕਿਸਮਤੀ ਨਾਲ 2 ਬਚ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਉੱਥੇ ਹੀ, 4 ਹੋਰ ਲੋਕਾਂ ਦੀ ਭਾਲ ਜਾਰੀ ਹੈ। ਅਸੀਂ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ। ਕੁਝ ਅਜਿਹੀ ਹੀ ਜਾਣਕਾਰੀ ਸੂਬੇ ਦੀ ਐਮਰਜੈਂਸੀ ਸੇਵਾ ਵਲੋਂ ਆਈ ਹੈ। 


author

Lalita Mam

Content Editor

Related News