ਸੀ. ਏ. ਏ. ਵਿਸ਼ਵਾਸ ਦੇ ਆਧਾਰ ’ਤੇ ਵਿਤਕਰਾ ਕਰਨ ਵਾਲਾ ਕਾਨੂੰਨ : ਪਾਕਿਸਤਾਨ
Saturday, Mar 16, 2024 - 10:29 AM (IST)
ਪਾਕਿਸਤਾਨ - ਭਾਰਤ ਵਿਚ ਸੀ. ਏ. ਏ. ਇਸ ਦੇ ਲਾਗੂ ਹੋਣ ਤੋਂ ਬਾਅਦ ਪਾਕਿਸਤਾਨ ਹੈਰਾਨ ਹੈ। ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ’ਤੇ ਪਾਕਿਸਤਾਨ ਵੱਲੋਂ ਅਧਿਕਾਰਤ ਬਿਆਨ ਆਇਆ ਹੈ। ਪਾਕਿਸਤਾਨ ਸੀ. ਏ. ਏ. ਇਸ ਨੂੰ ਪੱਖਪਾਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਧਰਮ ਦੇ ਆਧਾਰ ’ਤੇ ਲੋਕਾਂ ’ਚ ਵਿਤਕਰਾ ਕਰਦਾ ਹੈ।
ਇਹ ਖ਼ਬਰ ਵੀ ਪੜੋ - ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ
ਪਾਕਿਸਤਾਨ ਵਿਦੇਸ਼ ਦਫ਼ਤਰ ਦੀ ਬੁਲਾਰਨ ਮੁਮਤਾਜ਼ ਜ਼ਹਰਾ ਬਲੋਚ ਨੇ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਰਤ ਦੇ ਸੀ.ਏ.ਏ. ਕਾਨੂੰਨ ਅਤੇ ਉਸਦੇ ਦੇ ਨਿਯਮ ਸਪੱਸ਼ਟ ਤੌਰ ’ਤੇ ਅਾਸਥਾ ਦੇ ਅਾਧਾਰ ’ਤੇ ਵਿਤਕਰਾ ਕਰਨ ਵਾਲੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦੇ ਸੀ. ਏ. ਏ. ਕਾਨੂੰਨ ਗਲਤ ਧਾਰਨਾਵਾਂ ਦੇ ਆਧਾਰ ਉਤੇ ਬਣਿਅਾ ਹੈ ਕਿ ਗੁਆਂਢੀ ਦੇਸ਼ਾਂ ’ਚ ਘੱਟ ਗਿਣਤੀਆਂ ’ਤੇ ਜ਼ੁਲਮ ਹੋ ਰਿਹਾ ਹੈ ਅਤੇ ਭਾਰਤ ਉਨ੍ਹਾਂ ਲਈ ਸੁਰੱਖਿਅਤ ਥਾਂ ਹੈ। ਬਲੋਚ ਨੇ ਕਿਹਾ ਕਿ 2019 ’ਚ ਭਾਰਤੀ ਸੰਸਦ ’ਚ ਪੇਸ਼ ਹੋਣ ਉਤੇ ਵੀ ਪਾਕਿਸਤਾਨ ਨੇ ਵਿਰੋਧ ਦਰਜ ਕਰਵਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।