''ਬਾਏ-ਬਾਏ 2016'' ਆਸਟਰੇਲੀਆ ''ਚ ਹੋਇਆ ਸਾਲ-2017 ਦਾ ਆਗਾਜ਼ (ਦੇਖੋ ਤਸਵੀਰਾਂ)

12/31/2016 5:14:05 PM

ਸਿਡਨੀ— ਸਾਲ 2016 ਨੂੰ ਬਾਏ-ਬਾਏ ਕਹਿੰਦੇ ਹੋਏ ਹਰ ਕੋਈ ਨਵੇਂ ਸਾਲ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਖਾਸ ਕਰ ਕੇ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਚ ਰੋਸ਼ਨੀ ਨਾਲ ਜਗਮਗ ਦੇਖਣ ਨੂੰ ਮਿਲ ਰਹੀ ਹੈ। ਸਿਡਨੀ ਦੇ ਓਪੇਰਾ ਹਾਊਸ ਅਤੇ ਹਾਰਬਰ ਬ੍ਰਿਜ ''ਤੇ ਸ਼ਾਨਦਾਰ ਆਤਿਸ਼ਬਾਜ਼ੀ ਦੇਖਣ ਲਈ ਵੱਡੀ ਗਿਣਤੀ ''ਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ। ਦੁਨੀਆ ਭਰ ''ਚ ਅੱਤਵਾਦੀ ਹਮਲਿਆਂ ਕਾਰਨ ਸਾਲ 2016 ''ਚ ਪੂਰੇ ਸਾਲ ਅਸ਼ਾਂਤੀ ਦੀ ਸਥਿਤੀ ਬਣੀ ਰਹੀ ਪਰ ਇਨ੍ਹਾਂ ਖਤਰਿਆਂ ਤੋਂ ਬੇਖੌਫ ਆਸਟਰੇਲੀਆ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਮੱਧ ਰਾਤ ਨੂੰ ਹੋਣ ਵਾਲੀ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਲਈ ਤਕਰੀਬਨ 15 ਲੱਖ ਲੋਕ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ''ਚ ਇਕੱਠੇ ਹੋਏ ਹਨ। ਫਿਲਹਾਲ ਆਸਟਰੇਲੀਆ ''ਚ ਗਰਮ ਮੌਸਮ ਹੋਣ ਕਾਰਨ ਇਸ ਵਾਰ ਲੋਕਾਂ ਦੀ ਇਹ ਗਿਣਤੀ ਕਿਤੇ ਵਧ ਹੈ। ਨਿਊ ਸਾਊਥ ਵੇਲਜ਼ ਦੇ ਸਟੇਟ ਪ੍ਰੀਮੀਅਰ ਮਾਈਕ ਬੇਯਰਡ ਨੇ ਲੋਕਾਂ ਨੂੰ ਆਮ ਤਰੀਕੇ ਨਾਲ ਕੰਮਕਾਜ ਕਰਨ ਦੀ ਬੇਨਤੀ ਕੀਤੀ ਹੈ। ਮਾਈਕ ਨੇ ਕਿਹਾ, ''''ਮੈਂ ਹਰ ਕਿਸੇ ਨੂੰ ਨਵੇਂ ਸਾਲ ਦੀ ਸ਼ਾਮ ''ਤੇ ਖੁਸ਼ੀਆਂ ਮਨਾਉਣ ਲਈ ਉਤਸ਼ਾਹਤ ਕਰ ਰਿਹਾ ਹਾਂ। ਤੁਹਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ, ਇਸ ਲਈ ਪੁਲਸ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ।''''

Tanu

News Editor

Related News