ਜ਼ਿਮਨੀ ਚੋਣਾਂ ''ਚ ਹਾਰ ਨਾਲ ਆਸਟ੍ਰੇਲੀਆਈ ਪੀ. ਐੱਮ. ਟਰਨਬੁੱਲ ਲਈ ਵਧੀਆਂ ਮੁਸ਼ਕਲਾਂ

Sunday, Jul 29, 2018 - 04:42 PM (IST)

ਸਿਡਨੀ (ਭਾਸ਼ਾ)— ਆਸਟ੍ਰੇਲੀਆ ਵਿਚ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਲਈ ਇਕ ਹੋਰ ਬੁਰੀ ਖਬਰ ਹੈ। ਜ਼ਿਮਨੀ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਨਾਲ ਸੱਤਾ 'ਤੇ ਉਨ੍ਹਾਂ ਦੀ ਕਮਜ਼ੋਰ ਹੁੰਦੀ ਪਕੜ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਕ ਨਵੇਂ ਸੰਵਿਧਾਨਕ ਨਿਯਮ ਤਹਿਤ ਦੋਹਰੀ ਨਾਗਰਿਕਤਾ ਵਾਲਿਆਂ ਦੀ ਸੰਸਦ 'ਚ ਨਿਯੁਕਤੀ ਗੈਰ-ਕਾਨੂੰਨੀ ਹੋਣ ਕਾਰਨ 5 ਮੈਂਬਰਾਂ ਨੂੰ ਆਪਣੀ ਮੈਬਰਤਸ਼ਿਪ ਗਵਾਉਣੀ ਪਈ ਸੀ। ਇਨ੍ਹਾਂ 'ਚੋਂ 4 ਵਿਰੋਧੀ ਧਿਰ ਦੇ ਨੇਤਾ ਸਨ, ਜਦਕਿ ਇਕ ਹੋਰ ਛੋਟੇ ਦਲ ਤੋਂ ਸੀ।

PunjabKesari
ਕੱਲ ਭਾਵ ਸ਼ਨੀਵਾਰ ਨੂੰ ਹੋਈਆਂ ਜ਼ਿਮਨੀ ਚੋਣਾਂ ਨੂੰ ਟਰਨਬੁੱਲ ਅਤੇ ਵਿਰੋਧੀ ਲੇਬਰ ਨੇਤਾ ਬਿੱਲ ਸ਼ਾਰਟਨ ਲਈ ਅਹਿਮ ਪ੍ਰੀਖਿਆ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ। ਉਦਾਰਵਾਦੀ-ਰਾਸ਼ਟਰੀ ਗਠਜੋੜ ਨੂੰ ਉਮੀਦ ਸੀ ਕਿ ਇਨ੍ਹਾਂ ਚੋਣਾਂ ਨੂੰ ਜਿੱਤ ਕੇ ਸੰਸਦ ਵਿਚ ਆਪਣੇ ਮਾਮੂਲੀ ਬਹੁਮਤ ਨੂੰ ਹੋਰ ਮਜ਼ਬੂਤ ਕਰ ਸਕਣਗੇ। ਲੇਬਰ ਪਾਰਟੀ ਆਪਣੀਆਂ ਚਾਰੋਂ ਸੀਟਾਂ ਨੂੰ ਬਰਕਰਾਰ ਰੱਖਣ ਦੇ ਸੰਕੇਤਾਂ ਦਰਮਿਆਨ ਸ਼ਾਰਟਨ ਨਿਸ਼ਚਿਤ ਰੂਪ ਨਾਲ ਇਸ ਜ਼ਿਮਨੀ ਚੋਣਾਂ ਵਿਚ ਜੇਤੂ ਬਣ ਕੇ ਉੱਭਰੇ ਹਨ।


Related News