ਮਿਸਰ ''ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਨਹਿਰ ''ਚ ਡਿੱਗੀ, 22 ਲੋਕਾਂ ਦੀ ਮੌਤ

Sunday, Nov 13, 2022 - 05:17 AM (IST)

ਮਿਸਰ ''ਚ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਨਹਿਰ ''ਚ ਡਿੱਗੀ, 22 ਲੋਕਾਂ ਦੀ ਮੌਤ

ਕਾਹਿਰਾ : ਮਿਸਰ 'ਚ ਇੱਕ ਵੱਡਾ ਬੱਸ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਥੇ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਬੱਸ 'ਚ ਸਵਾਰ ਬਾਕੀ ਲੋਕ ਜ਼ਖ਼ਮੀ ਹੋ ਗਏ। ਇਸ ਬੱਸ 'ਚ ਕਰੀਬ 35 ਲੋਕ ਸਵਾਰ ਸਨ। ਦੇਸ਼ ਦੇ ਸਿਹਤ ਮੰਤਰਾਲੇ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹਾਦਸਾ ਮਿਸਰ ਦੀ ਨੀਲ ਨਦੀ ਦੇ ਡੈਲਟਾ ਖੇਤਰ ਵਿੱਚ ਵਾਪਰਿਆ।

PunjabKesari

ਸਿਹਤ ਮੰਤਰਾਲੇ ਨਾਲ ਜੁੜੇ ਇੱਕ ਅਧਿਕਾਰੀ ਸ਼ਰੀਫ ਮਾਕਿਨ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਮੰਤਰਾਲੇ ਨੇ ਦੱਸਿਆ ਕਿ ਇਹ ਹਾਦਸਾ ਦੇਸ਼ ਦੀ ਰਾਜਧਾਨੀ ਕਾਹਿਰਾ ਤੋਂ ਲਗਭਗ 100 ਕਿਲੋਮੀਟਰ ਉੱਤਰ-ਪੂਰਬ 'ਚ ਡਾਕਾਹਲੀਆ ਸੂਬੇ 'ਚ ਵਾਪਰਿਆ।

ਇਹ ਵੀ ਪੜ੍ਹੋ : ਟੈਕਸਾਸ 'ਚ ਵੱਡਾ ਹਾਦਸਾ, ਏਅਰ ਸ਼ੋਅ ਦੌਰਾਨ ਟਕਰਾਏ ਦੋ ਜੰਗੀ ਜਹਾਜ਼

ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਸ ਅਧਿਕਾਰੀ ਅਤੇ ਮੈਡੀਕਲ ਸਟਾਫ ਮੌਕੇ 'ਤੇ ਪਹੁੰਚ ਗਿਆ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੱਸ ਨੂੰ ਕਰੇਨ ਰਾਹੀਂ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਮਿਸਰ ਦੇ ਮੀਡੀਆ ਆਊਟਲੈਟਸ ਮੁਤਾਬਕ ਇਹ ਹਾਦਸਾ ਸਟੀਅਰਿੰਗ ਵ੍ਹੀਲ 'ਚ ਖਰਾਬੀ ਕਾਰਨ ਹੋਇਆ।


author

Mandeep Singh

Content Editor

Related News