ਕ੍ਰੋਏਸ਼ੀਆ 'ਚ ਵਾਪਰਿਆ ਬੱਸ ਹਾਦਸਾ, 11 ਲੋਕਾਂ ਦੀ ਮੌਤ

08/06/2022 3:05:56 PM

ਜ਼ਾਗਰੇਬ (ਏਜੰਸੀ) : ਉੱਤਰੀ ਕ੍ਰੋਏਸ਼ੀਆ ਵਿਚ ਸ਼ਨੀਵਾਰ ਤੜਕੇ ਪੋਲੈਂਡ ਦੀ ਨੰਬਰ ਪਲੇਟ ਵਾਲੀ ਬੱਸ ਦੇ ਇੱਕ ਹਾਈਵੇਅ ਤੋਂ ਫਿਸਲ ਜਾਣ ਕਾਰਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕ੍ਰੋਏਸ਼ੀਆ ਦੀ ਪੁਲਸ ਨੇ ਟਵਿੱਟਰ 'ਤੇ ਕਿਹਾ, "ਮੁਢਲੀ ਜਾਣਕਾਰੀ ਦੇ ਅਨੁਸਾਰ, ਪੋਲਿਸ਼ ਲਾਇਸੈਂਸ ਪਲੇਟ ਵਾਲੀ ਬੱਸ ਦੇ ਫਿਸਲਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।"

ਇਹ ਵੀ ਪੜ੍ਹੋ: ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ

ਉਨ੍ਹਾਂ ਦੱਸਿਆ ਕਿ ਹਾਦਸਾ ਕ੍ਰੋਏਸ਼ੀਆ ਦੀ ਰਾਜਧਾਨੀ ਜ਼ਗਰੇਬ ਤੋਂ ਲਗਭਗ 50 ਕਿਲੋਮੀਟਰ ਉੱਤਰ ਵੱਲ ਏ-ਫੋਰ ਹਾਈਵੇਅ 'ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 5:40 ਵਜੇ ਵਾਪਰਿਆ। ਸੈਰ-ਸਪਾਟੇ ਦੇ ਮੌਸਮ ਕਾਰਨ ਦਿਨ ਭਰ ਵਾਹਨਾਂ ਦੀ ਆਵਾਜਾਈ ਕਾਰਨ ਇਹ ਹਾਈਵੇਅ ਵਿਅਸਤ ਰਹਿੰਦਾ ਹੈ। ਸਰਕਾਰੀ ਮੀਡੀਆ ਮੁਤਾਬਕ ਬਚਾਅ ਟੀਮਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਹਾਲਾਂਕਿ, ਫਿਲਹਾਲ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ 'ਚ ਦਾਖ਼ਲ ਹੋਣ ਸਮੇਂ 6 ਗੁਜਰਾਤੀ ਨੌਜਵਾਨ ਗ੍ਰਿਫ਼ਤਾਰ, 7 ਬੈਂਡ ਵਾਲਿਆਂ ਨਾਲ ਹੋਈ ਜੱਗੋਂ ਤੇਰ੍ਹਵੀਂ


cherry

Content Editor

Related News