ਵੱਡੀ ਖ਼ਬਰ ; ਵਾਪਰ ਗਿਆ ਭਿਆਨਕ ਬੱਸ ਹਾਦਸਾ, ਵਿਛ ''ਗੀਆਂ ਲਾਸ਼ਾਂ, 42 ਲੋਕਾਂ ਦੀ ਮੌਤ
Monday, Oct 13, 2025 - 01:57 PM (IST)

ਜੋਹਾਨਸਬਰਗ- ਦੱਖਣੀ ਅਫਰੀਕਾ ਦੇ ਉੱਤਰ 'ਚ ਇਕ ਪਹਾੜੀ ਖੇਤਰ 'ਚ ਬੱਸ ਹਾਦਸੇ 'ਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਐਤਵਾਰ ਨੂੰ ਰਾਜਧਾਨੀ ਪ੍ਰਿਟੋਰੀਆ ਤੋਂ ਲਗਭਗ 400 ਕਿਲੋਮੀਟਰ ਉੱਤਰ 'ਚ ਲੂਈਸ ਟ੍ਰਿਚਰਡ ਸ਼ਹਿਰ ਦੇ ਨੇੜੇ N1 ਹਾਈਵੇਅ 'ਤੇ ਵਾਪਰਿਆ। ਰੋਡ ਟ੍ਰੈਫਿਕ ਮੈਨੇਜਮੈਂਟ ਕਾਰਪੋਰੇਸ਼ਨ ਦੇ ਬੁਲਾਰੇ ਸਾਈਮਨ ਜਵਾਨੇ ਨੇ ਦੱਖਣੀ ਅਫਰੀਕਾ ਦੇ ਸਮਾਚਾਰ ਆਊਟਲੈਟ ਨੂੰ ਦੱਸਿਆ ਕਿ ਅਧਿਕਾਰੀਆਂ ਨੇ 42 ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਅਜੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ।
ਸੂਬਾਈ ਸਰਕਾਰ ਨੇ ਕਿਹਾ ਕਿ ਬੱਸ ਸੜਕ ਤੋਂ ਫਿਸਲ ਕੇ ਇਕ ਖੱਡ 'ਚ ਜਾ ਡਿੱਗੀ। ਅਧਿਕਾਰੀਆਂ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਨੀਲੀ ਬੱਸ ਖੱਡ 'ਚ ਉਲਟੀ ਪਈ ਦਿੱਸ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦੱਖਣੀ ਅਫਰੀਕਾ ਦੇ ਈਸਟਰਨ ਕੇਪ ਤੋਂ ਦੇਸ਼ ਦੇ ਦੱਖਣ 'ਚ ਆ ਰਹੀ ਸੀ। ਲਿਮਪੋਪੋ ਸੂਬੇ ਦੀ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਬੱਸ 'ਚ ਜ਼ਿੰਬਾਬਵੇ ਅਤੇ ਮਲਾਵੀ ਦੇ ਨਾਗਰਿਕ ਸਵਾਰ ਸਨ, ਜੋ ਆਪਣੇ ਦੇਸ਼ ਜਾ ਰਹੇ ਸਨ। ਸੂਬਾਈ ਸਰਕਾਰ ਨੇ ਤੁਰੰਤ ਜ਼ਖ਼ਮੀਆਂ ਦੀ ਗਿਣਤੀ ਨਹੀਂ ਦੱਸੀ ਪਰ ਕਿਹਾ ਕਿ ਕਈ ਜਿਊਂਦੇ ਬਚੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8