ਵਪਾਰ ਕਰਨ ਜਾਂਦੇ ਕਾਰੋਬਾਰੀਆਂ ਦੀ ਪਲਟ ਗਈ ਬੋਟ, 26 ਲੋਕਾਂ ਦੀ ਦਰਦਨਾਕ ਮੌਤ
Wednesday, Oct 01, 2025 - 07:01 PM (IST)

ਅਬੂਜਾ (ਏਪੀ) : ਉੱਤਰੀ-ਮੱਧ ਨਾਈਜੀਰੀਆ ਵਿੱਚ ਨਾਈਜਰ ਨਦੀ 'ਤੇ ਇੱਕ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਕੋਗੀ ਰਾਜ ਦੇ ਸੂਚਨਾ ਕਮਿਸ਼ਨਰ ਕਿੰਗਸਲੇ ਫੈਨਵੋ ਨੇ ਕਿਹਾ ਕਿ ਇਹ ਹਾਦਸਾ ਮੰਗਲਵਾਰ ਨੂੰ ਰਾਜ ਦੇ ਇਬਾਜੀ ਖੇਤਰ ਵਿੱਚ ਵਾਪਰਿਆ। ਉਨ੍ਹਾਂ ਕਿਹਾ ਕਿ ਕਿਸ਼ਤੀ 'ਚ ਜ਼ਿਆਦਾਤਰ ਵਪਾਰੀ ਸਵਾਰ ਸਨ ਜੋ ਗੁਆਂਢੀ ਈਡੋ ਰਾਜ ਦੇ ਇੱਕ ਬਾਜ਼ਾਰ ਜਾ ਰਹੇ ਸਨ। ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ ਹੈ।
ਫੈਨਵੋ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ। ਅਸੀਂ ਦੁੱਖ ਦੇ ਇਸ ਸਮੇਂ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਤੇ ਇਬਾਜੀ ਦੀ ਸਥਾਨਕ ਸਰਕਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੋਗੀ ਰਾਜ ਸਰਕਾਰ ਜਲ ਮਾਰਗ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਸੰਘੀ ਏਜੰਸੀਆਂ ਨਾਲ ਕੰਮ ਕਰੇਗੀ। ਅਫਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨਾਈਜੀਰੀਆ 'ਚ ਬਰਸਾਤ ਦੇ ਮੌਸਮ ਦੌਰਾਨ ਅਜਿਹੇ ਹਾਦਸੇ ਆਮ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e