ਅੱਜ ਧਰਤੀ ਨੇੜਿਓਂ ਲੰਘੇਗਾ ਬੁਰਜ ਖਲੀਫ਼ਾ ਜਿੰਨਾ ਵੱਡਾ ਉਲਕਾਪਿੰਡ, ਨਾਸਾ ਨੇ ਦਿੱਤੀ ਚਿਤਾਵਨੀ
Sunday, Nov 29, 2020 - 01:58 PM (IST)
ਵਾਸ਼ਿੰਗਟਨ : ਇਕ ਵਿਸ਼ਾਲ ਉਲਕਾਪਿੰਡ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ, ਜਿਸ ਦਾ ਆਕਾਰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਦੇ ਬਰਾਬਰ ਹੈ। ਅਮਰੀਕੀ ਆਕਾਸ਼ ਏਜੰਸੀ ਨਾਸਾ ਨੇ ਚਿਤਾਵਨੀ ਦਿੱਤੀ ਹੈ ਕਿ ਉਲਕਾਪਿੰਡ ਦੀ ਸਪੀਡ ਮਿਜ਼ਾਇਲ ਤੋਂ ਕਈ ਗੁਣਾ ਜ਼ਿਆਦਾ ਹੈ ਅਤੇ ਇਹ ਅੱਜ ਯਾਨੀ 29 ਨਵੰਬਰ ਦੀ ਰਾਤ ਧਰਤੀ ਦੇ ਕੋਲੋਂ ਲੰਘੇਗਾ।
ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਦੱਸੀ ਡਿਲਿਵਰੀ ਤੋਂ ਬਾਅਦ ਦੀ ਯੋਜਨਾ, ਅਦਾਕਾਰੀ ਨੂੰ ਲੈ ਕੇ ਆਖ਼ੀ ਵੱਡੀ ਗੱਲ
92 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਸਪੀਡ
ਨਾਸਾ ਅਨੁਸਾਰ ਇਸ ਉਲਕਾਪਿੰਡ ਨੂੰ 153201 (2000 WO107) ਨਾਮ ਦਿੱਤਾ ਗਿਆ ਹੈ ਅਤੇ ਇਹ 29 ਨੰਵਬਰ ਦੀ ਰਾਤ ਧਰਤੀ ਤੋਂ ਕੁੱਝ ਹਜ਼ਾਰ ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ। ਉਥੇ ਹੀ ਇਸ ਦੀ ਰਫ਼ਤਾਰ ਕਰੀਬ 56 ਹਜ਼ਾਰ ਮੀਲ ਪ੍ਰਤੀ ਘੰਟਾ ਯਾਨੀ 92 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਹੈ। ਨਾਸਾ ਦੇ ਵਿਗਿਆਨੀ ਲੰਬੇ ਸਮੇਂ ਤੋਂ ਇਸ ਉਲਕਾਪਿੰਡ 'ਤੇ ਨਜ਼ਰ ਰੱਖ ਰਹੇ ਹਨ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਨਾਮ ਇਕ ਹੋਰ ਉਪਲਬੱਧੀ ਹੋਈ ਦਰਜ, 250 ਵਨਡੇ ਕਲੱਬ 'ਚ ਹੋਏ ਸ਼ਾਮਲ
ਧਰਤੀ ਦੀ ਇੰਨੀ ਦੂਰੀ ਤੋਂ ਲੰਘੇਗਾ ਉਲਕਾਪਿੰਡ
ਰਿਪੋਰਟ ਅਨੁਸਾਰ ਇਸ ਉਲਕਾਪਿੰਡ ਦੇ ਧਰਤੀ ਨਾਲ ਟਕਰਾਉਣ ਦਾ ਸ਼ੱਕ ਨਹੀਂ ਹੈ ਅਤੇ ਇਹ ਧਰਤੀ ਤੋਂ ਲੱਗਭੱਗ 43 ਲੱਖ ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ। ਨਾਸਾ ਮੁਤਾਬਕ ਇਸ ਉਲਕਾਪਿੰਡ ਦਾ ਆਕਾਰ 820 ਮੀਟਰ ਦੇ ਕਰੀਬ ਦੱਸਿਆ ਜਾ ਰਿਹਾ ਹੈ, ਜਦੋਂ ਕਿ ਬੁਰਜ ਖਲੀਫ਼ਾ ਦੀ ਉਚਾਈ 829 ਮੀਟਰ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ
ਮਿਜ਼ਾਇਲ ਤੋਂ ਕਈ ਗੁਣਾ ਜ਼ਿਆਦਾ ਸਪੀਡ
153201 (2000 WO107) ਨਾਮ ਦੇ ਇਸ ਉਲਕਾਪਿੰਡ ਦੀ ਰਫ਼ਤਾਰ ਮਿਜ਼ਾਇਲ ਤੋਂ ਕਈ ਗੁਣਾ ਜ਼ਿਆਦਾ ਹੈ। ਮਿਜ਼ਾਇਲ ਦੀ ਔਸਤ ਰਫ਼ਤਾਰ 4000-5000 ਕਿਲੋਮੀਟਰ ਪ੍ਰਤੀ ਘੰਟਾ ਦਰਮਿਆਨ ਹੁੰਦੀ ਹੈ, ਜਦੋਂ ਕਿ ਇਸ ਉਲਕਾਪਿੰਡ ਦੀ ਰਫ਼ਤਾਰ ਕਰੀਬ 92 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੈ।