Valentine Week ''ਤੇ Burger King ਦਾ ਆਫਰ, ਫ੍ਰੀ ''ਚ ਖਾਓ ਬਰਗਰ

02/10/2020 8:36:28 PM

ਲਾਸ ਏਜੰਲਸ - ਪਿਆਰ ਦਾ ਅਹਿਸਾਸ ਬੇਹੱਦ ਅਨੋਖਾ ਹੁੰਦਾ ਹੈ। ਇਹੀ ਕਾਰਨ ਹੈ ਕਿ ਜਦ ਅਸੀਂ ਪਿਆਰ ਵਿਚ ਹੁੰਦੇ ਹਾਂ ਤਾਂ ਦਿਲ 7ਵੇਂ ਸੱਤਵੇ ਅਸਮਾਨ 'ਤੇ ਹੁੰਦਾ ਹੈ ਪਰ ਜਦ ਉਹੀ ਪਿਆਰ ਧੋਖਾ ਦਿੰਦਾ ਹੈ ਤਾਂ ਮਨ ਕਾਫੀ ਟੁੱਟਿਆ ਮਹਿਸੂਸ ਕਰਦਾ ਹੈ। ਅਜਿਹੇ ਵਿਚ ਜਦ ਕੋਈ ਸਹਾਰਾ ਦੇਵੇ ਤਾਂ ਚੰਗਾ ਮਹਿਸੂਸ ਹੁੰਦਾ ਹੈ। 'ਬਰਗਰ ਕਿੰਗ' ਨੇ ਇਸ ਵੈਲੇਂਟਾਈਨ ਵੀਕ 'ਤੇ ਟੁੱਟੇ ਦਿਲ ਵਾਲਿਆਂ ਲਈ ਇਕ ਅਜਿਹਾ ਆਫਰ ਪੇਸ਼ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਦਾ ਥੋਡ਼ਾ ਅਹਿਸਾਸ ਤਾਂ ਮਿਲ ਸਕਦਾ ਹੈ। ਬਰਗਰ ਕਿੰਗ ਨੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਬ੍ਰੇਕਅੱਪ ਹੋ ਚੁੱਕਿਆ ਹੈ, ਦੇ ਲਈ ਆਫਰ ਪੇਸ਼ ਕੀਤਾ ਹੈ ਕਿ ਉਹ ਬਰਗਰ ਕਿੰਗ ਵਿਚ ਆ ਕੇ ਮਨ ਭਰ ਕੇ ਬਰਗਰ ਖਾ ਸਕਦੇ ਹਨ ਉਹ ਵੀ ਬਿਲਕੁਲ ਮੁਫਤ ਵਿਚ।

ਪਰ ਇਸ ਆਫਰ ਦੇ ਨਾਲ ਬਰਗਰ ਕਿੰਗ ਨੇ ਇਕ ਸ਼ਰਤ ਵੀ ਰੱਖੀ ਹੈ। ਸ਼ਰਤ ਮੁਤਾਬਕ, ਬਰਗਰ ਕਿੰਗ ਵਿਚ ਮੁਫਤ ਵਿਚ ਬਰਦਰ ਖਾਣ ਲਈ ਤੁਹਾਨੂੰ ਇਕ ਪਾਰਟਨਰ ਦੀ ਤਸਵੀਰ ਲੈ ਆਉਣੀ ਹੋਵੇਗੀ ਅਤੇ ਉਹ ਤਸਵੀਰ ਬਰਗਰ ਕਿੰਗ ਨੂੰ ਦਿਖਾਉਣੀ ਹੋਵੇਗੀ। ਉਦੋਂ ਤੁਸੀਂ ਬਰਗਰ ਕਿੰਗ ਦੇ ਫ੍ਰੀ ਬਰਗਰ ਆਫਰ ਦੇ ਤਹਿਤ ਮੁਫਤ ਵਿਚ ਬਰਗਰ ਖਾਣ ਦਾ ਮਜ਼ਾ ਲੈ ਸਕਦੇ ਹਨ।

ਜੇਕਰ, ਤੁਹਾਡਾ ਬ੍ਰੇਕਅੱਪ ਕਈ ਸਾਲ ਪਹਿਲਾਂ ਹੋ ਚੁੱਕਿਆ ਹੈ ਉਦੋਂ ਵੀ ਤੁਸੀਂ ਇਸ ਆਫਰ ਦਾ ਫਾਇਦਾ ਚੁੱਕ ਸਕਦੇ ਹੋ। ਤੁਸੀਂ ਆਪਣੇ ਐਕਸ ਦੀ ਤਸਵੀਰ ਜਾ ਕੇ ਬਰਗਰ ਕਿੰਗ ਨੂੰ ਦਿਓ ਅਤੇ ਖਾਓ ਮਨ ਭਰ ਕੇ ਬਰਗਰ। ਪਰ ਦੱਸ ਦਈਏ ਕਿ ਬਰਗਰ ਕਿੰਗ ਨੇ ਆਪਣਾ ਇਹ ਖਾਸ ਆਫਰ ਇੰਡੀਆ ਵਿਚ ਨਹੀਂ ਦਿੱਤਾ ਹੈ। ਇਸ ਆਫਰ ਦਾ ਫਾਇਦਾ ਚੁੱਕਣ ਲਈ ਤੁਹਾਨੂੰ ਅਮਰੀਕਾ ਜਾਣਾ ਹੋਵੇਗਾ। ਅਮਰੀਕਾ ਨੇ ਬਰਗਰ ਕਿੰਗ ਨੇ ਕੁਝ ਖਾਸ ਸਟੋਰਾਂ 'ਤੇ ਹੀ ਵੈਲੇਂਟਾਈਨ ਵੀਕ ਵਿਚ ਲੋਕਾਂ ਲਈ ਇਹ ਆਫਰ ਪੇਸ਼ ਕੀਤਾ ਹੈ।

ਦੱਸ ਦਈਏ ਕਿ ਬਰਗਰ ਕਿੰਗ ਨੇ ਇਹ ਮੁਫਤ ਬਰਗਰ ਆਫਰ ਅਮਰੀਕਾ ਦੇ ਲਾਸ ਏਜੰਲਸ, ਨਿਊਯਾਰਕ, ਸੈਨ ਫ੍ਰਾਂਸੀਸਕੋ ਅਤੇ ਬੋਸਟਨ ਦੇ ਕੁਝ ਚੋਣਵੇਂ ਸਟੋਰਾਂ ਲਈ ਕੱਢਿਆ ਹੈ। ਦਰਅਸਲ, ਬਰਗਰ ਕਿੰਗ ਨੇ ਇਹ ਆਫਰ ਫਿਲਮ ਬਰਡਸ ਦੇ ਪ੍ਰਮੋਸ਼ਨ ਲਈ ਦਿੱਤਾ ਹੈ। ਦੱਸ ਦਈਏ ਕਿ ਬਰਗਰ ਕਿੰਗ ਇਸ ਫਿਲਮ ਵਿਚ ਪ੍ਰੋਡੱਕਸ਼ਨ ਵਿਚ ਪਾਰਟਨਰ ਹੈ।

ਆਫਰ ਦਾ ਫਾਇਦਾ ਚੁੱਕਣ ਲਈ ਕਰਨਾ ਹੋਵੇਗਾ ਇਹ ਕੰਮ
ਬਰਗਰ ਕਿੰਗ ਦੇ ਫ੍ਰੀ ਬਰਗਰ ਆਫਰ ਦਾ ਫਾਇਦਾ ਚੁੱਕਣ ਲਈ ਤੁਹਾਨੂੰ ਸਿਰਫ ਆਪਣੇ ਐਕਸ ਦੀ ਫੋਟੋ ਨੂੰ ਬਰਡਸ ਫਿਲਮ ਦੀ ਥੀਮ ਦੇ ਬ੍ਰੇਕਅੱਪ ਬਾਕਸ 'ਤੇ ਪ੍ਰਿੰਟ ਕਰਾ ਕੇ ਚਿਪਕਾਉਣਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਬਰਗਰ ਕਿੰਗ ਵਿਚ ਦਿਲ ਭਰ ਕੇ ਬਰਗਰ ਖਾਣ ਦਾ ਲੁਤਫ ਚੁੱਕ ਸਕਦੇ ਹੋ। 


Khushdeep Jassi

Content Editor

Related News