ਕੈਨੇਡਾ ’ਚ ਵਾਪਰੇ ਹਾਦਸੇ ਦੌਰਾਨ 2 ਭਰਾਵਾਂ ਸਣੇ ਤਿੰਨ ਨੌਜਵਾਨਾਂ ਦੀ ਮੌਤ, ਤਿੰਨਾਂ ਦੀ ਹੋਈ ਪਛਾਣ
Saturday, Feb 10, 2024 - 02:25 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਬਰੈਂਪਟਨ ਵਿਚ ਲੰਘੇ ਵੀਰਵਾਰ ਨੂੰ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ 3 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਛਾਣ ਹੋ ਗਈ ਹੈ। ਵਿਦਿਆਰਥੀਆਂ ਦੀ ਪਛਾਣ ਭਾਰਤ ਦੇ 23 ਸਾਲਾ ਰੀਤਿਕ, 22 ਸਾਲਾ ਰੋਹਨ ਅਤੇ 24 ਸਾਲਾ ਗੌਰਵ ਵਜੋਂ ਹੋਈ ਹੈ। GoFundMe ਪੇਜ ਮੁਤਾਬਕ ਰੀਤਿਕ ਅਤੇ ਰੋਹਨ ਦੋਵੇਂ ਭਰਾ ਸਨ ਅਤੇ ਗੌਰਵ ਉਨ੍ਹਾਂ ਦਾ ਦੋਸਤ ਸੀ। ਛਾਬੜਾ ਭਰਾਵਾਂ ਦੇ ਇੱਕ ਚਚੇਰੇ ਭਰਾ ਨੇ 3 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਭਾਰਤ ਵਾਪਸ ਭੇਜਣ ਲਈ ਪੈਸਾ ਇਕੱਠਾ ਕਰਨ ਵਿੱਚ ਮਦਦ ਲਈ GoFundMe ਪੇਜ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਇਕ ਹੋਰ ਭਾਰਤੀ ਦਾ ਕਤਲ, ਝਗੜੇ ਤੋਂ ਬਾਅਦ ਅਣਪਛਾਤੇ ਸ਼ਖ਼ਸ ਨੇ ਕੀਤਾ ਜਾਨਲੇਵਾ ਹਮਲਾ
ਪੀਲ ਪੁਲਸ ਮੁਤਾਬਕ ਇਹ ਹਾਦਸਾ ਦੁਪਹਿਰ ਵੇਲੇ ਚਿੰਗੁਆਕੌਸੀ ਰੋਡ ਨੇੜੇ ਬੋਵੈਰਡ ਡਰਾਈਵ 'ਤੇ ਵਾਪਰਿਆ ਸੀ ਅਤੇ ਇਸ ਹਾਦਸੇ ਵਿਚ ਤਿੰਨਾਂ ਨੌਜਵਾਨਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਤਿੰਨੇ ਪੀੜਤ ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਸੈਲੂਨ ਵਿੱਚ ਕੰਮ ਕਰਦੇ ਸਨ। ਪੀਲ ਪੁਲਸ ਨੇ ਕਿਹਾ ਕਿ ਇਕ ਦੂਜਾ ਵਾਹਨ, ਨਿਸਾਨ ਅਲਟੀਮਾ, ਹਾਦਸੇ ਵਾਲੀ ਥਾਂ ਤੋਂ ਕੁੱਝ ਹੀ ਦੂਰੀ 'ਤੇ ਲਾਵਾਰਸ ਹਾਲਤ ਵਿਚ ਪਾਇਆ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਟੱਕਰ ਤੋਂ ਪਹਿਲਾਂ ਦੋਵਾਂ ਵਾਹਨਾਂ ਵਿਚਕਾਰ "ਇੰਟਰੈਕਸ਼ਨ" ਹੋਇਆ ਹੋਵੇਗਾ। ਜਾਂਚਕਰਤਾਵਾਂ ਨੇ ਕਿਹਾ ਕਿ, ਜਿਸ ਵਿਅਕਤੀ ਨੂੰ ਨਿਸਾਨ ਦਾ ਡਰਾਈਵਰ ਮੰਨਿਆ ਜਾ ਰਿਹਾ ਸੀ, ਉਸ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜਾਂਚਕਰਤਾਵਾਂ ਮੁਤਾਬਕ ਹਾਦਸੇ ਲਈ "ਸਪੀਡ ਇੱਕ ਪ੍ਰਮੁੱਖ ਕਾਰਕ ਸੀ।
ਇਹ ਵੀ ਪੜ੍ਹੋ: ਕੈਨੇਡਾ ਦੇ ਕੇਅਰ ਹੋਮ 'ਚ ਭਾਰਤੀ ਕੁੜੀ ਨੇ ਕੁੱਟ 'ਤਾ 89 ਸਾਲਾ ਬਜ਼ੁਰਗ, ਲੱਗੀਆਂ ਹੱਥਕੜੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।