ਭੈਣ ਨੂੰ ਗੁੰਡਿਆਂ ਤੋਂ ਬਚਾਉਣ ਦੀ ਕੀਮਤ ਭਰਾ ਨੂੰ ਜਾਨ ਦੇ ਕੇ ਚੁਕਾਉਣੀ ਪਈ
Friday, Jun 04, 2021 - 02:39 PM (IST)
ਗੁਰਦਾਸਪੁਰ/ਪਾਕਿਸਤਾਨ (ਜ. ਬ.)- ਪਾਕਿਸਤਾਨ ਦੇ ਕਸਬਾ ਟੋਬਾ ਟੇਕਾ ਸਿੰਘ ’ਚ ਇਕ ਈਸਾਈ ਵਿਅਕਤੀ ਨੂੰ ਭੈਣ ਨੂੰ ਗੁੰਡਿਆਂ ਤੋਂ ਬਚਾਉਣ ਦੀ ਸਜ਼ਾ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਆਰਿਫ ਮਸੀਹ ਦੀ ਹੱਤਿਆ ਸਿਰਫ ਇਸ ਲਈ ਕੀਤੀ ਗਈ ਕਿਉਂਕਿ ਬੀਤੇ ਦਿਨੀਂ ਉਸਨੇ ਆਪਣੀ ਭੈਣ ਰੇਹਨਾ ਬੀਬੀ ਨੂੰ ਮੁਸਲਿਮ ਗੁੰਡਿਆਂ ਤੋਂ ਬਚਾਇਆ ਸੀ ਅਤੇ ਓਦੋਂ ਤੋਂ ਹੀ ਉਹ ਗੁੰਡੇ ਆਰਿਫ ਦੇ ਦੁਸ਼ਮਣ ਬਣੇ ਹੋਏ ਸਨ। ਸਰਹੱਦ ਪਾਰ ਸੂਤਰਾਂ ਅਨੁਸਾਰ 23 ਮਈ 2021 ਨੂੰ ਮ੍ਰਿਤਕ ਆਰਿਫ ਮਸੀਹ ਦੀ 18 ਸਾਲਾਂ ਭੈਣ ਰੇਹਾਨਾ ਬੀਬੀ ਨੂੰ ਦੁੱਧ ਬੂਥ ਤੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਆਪਣੀ ਭੈਣ ਦੇ ਰੌਲੇ ਦੀ ਆਵਾਜ਼ ਸੁਣ ਕੇ ਉਸਦਾ ਭਰਾ ਆਰਿਫ ਮਸੀਹ ਕਿਸੇ ਤਰ੍ਹਾਂ ਨਾਲ ਰੇਹਾਨਾ ਨੂੰ ਬਚਾ ਕੇ ਘਰ ਲੈ ਆਇਆ। ਇਸ ਰੰਜਿਸ਼ ਕਾਰਨ ਦੋਸ਼ੀਆਂ ਨੇ ਆਰਿਫ ਮਸੀਹ ਨੂੰ ਅਗਵਾ ਕਰ ਕੇ ਉਸ ਨੂੰ ਜ਼ਹਿਰ ਦੇ ਕੇ ਹੱਤਿਆ ਕਰ ਦਿੱਤੀ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ
ਇਸ ਸਬੰਧੀ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਬਜਾਏ ਆਤਮਹੱਤਿਆ ਦਾ ਮਾਮਲਾ ਦਰਜ ਕੀਤਾ। ਜਦਕਿ ਮ੍ਰਿਤਕ ਦੇ ਭਰਾ ਰਿਜਵਾਨ ਮਸੀਹ ਅਨੁਸਾਰ ਉਸ ਨੇ ਆਪਣੇ ਭਰਾ ਦੀ ਹੱਤਿਆ ਕੀਤੇ ਜਾਣ ਦੀ ਰਿਪੋਰਟ ਲਿਖਵਾਈ ਸੀ।
ਇਹ ਖ਼ਬਰ ਪੜ੍ਹੋ- ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।