ਬ੍ਰਿਟੇਨ ਦੇ 350 ਲੋਕਾਂ ਵਾਲੇ ਪਿੰਡ ਨੇ ਮੰਗੀ ‘ਆਜ਼ਾਦੀ’, 1,200 ਸ਼ਰਨਾਰਥੀਆਂ ਨੂੰ ਵਸਾਉਣ ਦੀ ਯੋਜਨਾ ਦਾ ਵਿਰੋਧ

Thursday, Sep 17, 2026 - 06:41 AM (IST)

ਬ੍ਰਿਟੇਨ ਦੇ 350 ਲੋਕਾਂ ਵਾਲੇ ਪਿੰਡ ਨੇ ਮੰਗੀ ‘ਆਜ਼ਾਦੀ’, 1,200 ਸ਼ਰਨਾਰਥੀਆਂ ਨੂੰ ਵਸਾਉਣ ਦੀ ਯੋਜਨਾ ਦਾ ਵਿਰੋਧ

ਲੰਡਨ (ਇੰਟ.) : ਬ੍ਰਿਟੇਨ ਦੇ ਮੱਧ ਹਿੱਸੇ ’ਚ ਸਥਿਤ ਸਿਰਫ਼ 350 ਦੇ ਲਗਭਗ ਆਬਾਦੀ ਵਾਲੇ ਪਿਡਿੰਗਟਨ ਪਿੰਡ ਵਿਚ ਇਕ ਅਨੋਖੀ ‘ਆਜ਼ਾਦੀ ਰਾਇਸ਼ੁਮਾਰੀ’ ਕਰਵਾਈ ਗਈ। ਪਿੰਡ ਦੇ ਲੋਕਾਂ ਨੇ ਇਹ ਪ੍ਰਤੀਕਾਤਮਕ ਵੋਟ ਇਸ ਸਵਾਲ ’ਤੇ ਦਿੱਤੀ ਕਿ ਕੀ ਪਿਡਿੰਗਟਨ ਨੂੰ ਬ੍ਰਿਟੇਨ ਤੋਂ ਵੱਖ ਹੋਣ ਅਤੇ ਆਪਣੇ ਭਵਿੱਖ ਦਾ ਫ਼ੈਸਲਾ ਖ਼ੁਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਇਹ ਕਦਮ ਨੇੜੇ ਦੇ ਇਕ ਬੰਦ ਪਏ ਫੌਜੀ ਕੰਪਲੈਕਸ ’ਚ 1,200 ਤੋਂ ਵੱਧ ਪਨਾਹ ਮੰਗਣ ਵਾਲਿਆਂ ਨੂੰ ਠਹਿਰਾਉਣ ਦੀ ਸਰਕਾਰੀ ਯੋਜਨਾ ਦੇ ਵਿਰੋਧ ਵਿਚ ਉਠਾਇਆ ਗਿਆ। ਵੋਟਿੰਗ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਅਤੇ ਇਸ ਦਾ ਨਤੀਜਾ ਬੁੱਧਵਾਰ ਸਵੇਰੇ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪਣਡੁੱਬੀ ਡਰੋਨ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੋ ਈਰਾਨੀ ਕਿਸ਼ਤੀਆਂ ਤਬਾਹ

ਸ਼ਰਨਾਰਥੀਆਂ ਦੀ ਗਿਣਤੀ ਨੂੰ ਦੱਸਿਆ ਜ਼ਰੂਰਤ ਤੋਂ ਜ਼ਿਆਦਾ

ਆਕਸਫੋਰਡ ਤੋਂ ਲੱਗਭਗ 25 ਕਿਲੋਮੀਟਰ ਦੂਰ ਸਥਿਤ ਪਿਡਿੰਗਟਨ ਦੇ ਨਿਵਾਸੀ ਈਆਨ ਡਾਰਬੀ ਨੇ ਕਿਹਾ ਕਿ ਪਿੰਡ ਆਪਣੇ ਹਿੱਸੇ ਦੇ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਪਰ ਪ੍ਰਸਤਾਵਿਤ ਗਿਣਤੀ ਜ਼ਰੂਰਤ ਤੋਂ ਜ਼ਿਆਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਠਹਿਰਾਉਣ ਲਈ ਪਿੰਡ ਕੋਲ ਪੂਰੀਆਂ ਸੁਵਿਧਾਵਾਂ ਨਹੀਂ ਹਨ। ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਬੰਦ ਫੌਜੀ ਕੰਪਲੈਕਸ ’ਚ ਇਕੱਲੇ ਬਾਲਗ ਮਰਦ ਪਨਾਹ ਮੰਗਣ ਵਾਲਿਆਂ ਨੂੰ ਘੱਟੋ-ਘੱਟ 10 ਸਾਲ ਤੱਕ ਰੱਖਿਆ ਜਾ ਸਕਦਾ ਹੈ। ਸਰਕਾਰ ਨੇ ਕਿਹਾ ਹੈ ਕਿ ਪਨਾਹ ਮੰਗਣ ਵਾਲਿਆਂ, ਕਰਮਚਾਰੀਆਂ ਅਤੇ ਸਥਾਨਕ ਭਾਈਚਾਰੇ ਦੀ ਸੁਰੱਖਿਆ ਸਭ ਤੋਂ ਪਹਿਲੀ ਪਹਿਲ ਹੋਵੇਗੀ। ਹਾਲਾਂਕਿ ਪਿੰਡ ਵਾਸਿਆਂ ਦਾ ਕਹਿਣਾ ਹੈ ਕਿ ਪਿਡਿੰਗਟਨ ’ਚ ਇਕ ਵਿਲੇਜ ਹਾਲ, 12ਵੀਂ ਸਦੀ ਦਾ ਚਰਚ ਅਤੇ ਖੇਡ ਮੈਦਾਨ ਵਰਗੀਆਂ ਸੀਮਤ ਸੁਵਿਧਾਵਾਂ ਹੀ ਹਨ।

ਇਹ ਵੀ ਪੜ੍ਹੋ : ਵਿਧਾਇਕਾਂ ਵੱਲੋਂ ਅਸਤੀਫਾ ਦੇ ਕੇ ਦੂਜੀ ਪਾਰਟੀ ਤੋਂ ਲੜਨਾ ਲੋਕਤੰਤਰ ਦਾ ਮਜ਼ਾਕ: ਮਦਰਾਸ ਹਾਈ ਕੋਰਟ

ਛੋਟੇ ਪਿੰਡ ਦੀਆਂ ਸੁਵਿਧਾਵਾਂ ’ਤੇ ਵੱਡਾ ਦਬਾਅ

ਸਥਾਨਕ ਨਿਵਾਸੀ ਮੈਕਨੈਲੀ ਨੇ ਕਿਹਾ ਕਿ ਪਿੰਡ ਵਾਸਿਆਂ ਦੀ ਚਿੰਤਾ ਜ਼ਿਆਦਾਤਰ ਪਨਾਹ ਮੰਗਣ ਵਾਲਿਆਂ ਨੂੰ ਲੈ ਕੇ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ‘ਛੋਟੇ ਘੱਟ ਗਿਣਤੀ’ ਲੋਕਾਂ ਦਾ ਡਰ ਹੈ, ਜਿਨ੍ਹਾਂ ਦੇ ਵਿਵਹਾਰ ਨਾਲ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ ਅਤੇ ਜਿਨ੍ਹਾਂ ਨੂੰ ਸਥਾਨਕ ਭਾਈਚਾਰਾ ਪਹਿਲਾਂ ਤੋਂ ਕੰਟਰੋਲ ਜਾਂ ਅੰਦਾਜ਼ਾ ਨਹੀਂ ਲਾ ਸਕਦਾ। ਪਿੰਡ ਵਿਚ ਸੀ. ਸੀ. ਟੀ. ਵੀ. ਲਾਉਣ ਅਤੇ ਸੁਰੱਖਿਆ ਪ੍ਰਬੰਧਾਂ ਦਾ ਆਡਿਟ ਕਰਵਾਉਣ ਵਰਗੇ ਉਪਾਵਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸੰਸਦ ਦੀਆਂ 266 ਮਹਿਲਾ ਸੰਸਦ ਮੈਂਬਰਾਂ ਨੂੰ ਭੇਜੇ ਗਏ ਇਕ ਖੁੱਲ੍ਹੇ ਪੱਤਰ ਵਿਚ ਪਿੰਡ ਦੀਆਂ 133 ਔਰਤਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ। 17 ਸਾਲਾ ਵਿਦਿਆਰਥਣ ਅਤੇ ਪਾਰਟ-ਟਾਈਮ ਕਰਮਚਾਰੀ ਡਿਟਾ ਜੈਕਸਨ ਨੇ ਦੱਸਿਆ ਕਿ ਉਹ ਆਤਮ-ਰੱਖਿਆ ਦੀਆਂ ਕਲਾਸਾਂ ਲੈ ਰਹੀ ਹੈ। 76 ਸਾਲਾ ਕਿਸਾਨ ਜੈਨੀਫਰ ਓਵੇਨ ਨੇ ਕਿਹਾ ਕਿ ਸ਼ਰਨ ਮੰਗਣ ਵਾਲਿਆਂ ਨੂੰ ਠਹਿਰਾਉਣ ਦੀ ਯੋਜਨਾ ਨਾਲ ਪਿੰਡ ਦਾ ਸਰੂਪ ਪੂਰੀ ਤਰ੍ਹਾਂ ਬਦਲ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News