ਗ੍ਰੀਸ 'ਚ ਭਿਆਨਕ ਹਾਦਸਾ: ਹੈਲੀਕਾਪਟਰ ਦੇ ਬਲੇਡ ਦੀ ਲਪੇਟ 'ਚ ਆਉਣ ਕਾਰਨ ਬ੍ਰਿਟਿਸ਼ ਸੈਲਾਨੀ ਦੀ ਮੌਤ
Wednesday, Jul 27, 2022 - 02:23 PM (IST)
ਏਥਨਜ਼ (ਏਜੰਸੀ) - ਗ੍ਰੀਸ ਵਿਚ ਹੈਲੀਕਾਪਟਰ ਦੇ ਬਲੇਡ ਦੀ ਲਪੇਟ ਵਿਚ ਆਉਣ ਨਾਲ 22 ਸਾਲਾ ਬ੍ਰਿਟਿਸ਼ ਸੈਲਾਨੀ ਜੈਕ ਫੈਂਟਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੈਕ ਗ੍ਰੀਸ ਘੁੰਮਣ ਗਿਆ ਸੀ। ਜਦੋਂ ਉਹ 3 ਹੋਰ ਸੈਲਾਨੀਆਂ ਨਾਲ ਸਪਾਟਾ ਦੇ ਇਕ ਨਿੱਜੀ ਹਵਾਈ ਅੱਡੇ 'ਤੇ ਹੈਲੀਕਾਪਟਰ ਤੋਂ ਉਤਰਿਆ ਤਾਂ ਉਹ ਉਸ ਦੇ ਪਿਛਲੇ ਹਿੱਸੇ ਵੱਲ ਚਲਾ ਗਿਆ ਅਤੇ ਦੇਖਦੇ ਹੀ ਦੇਖਦੇ ਉਹ ਬਲੇਡ ਦੀ ਲਪੇਟ ਵਿਚ ਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ ਪਰ ਜੈਕ ਗੰਭੀਰ ਰੂਪ ਨਾਲ ਜ਼ਖ਼ਮੀ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਵਿਰੋਧੀ ਟੀਮ ਦੇ ਪਾਲੇ 'ਚ ਰੇਡ ਪਾਉਣ ਗਿਆ ਸੀ ਕਬੱਡੀ ਖਿਡਾਰੀ, ਲਾਈਵ ਮੈਚ ਦੌਰਾਨ ਹੀ ਮੌਤ (ਵੀਡੀਓ)
ਦਿ ਇੰਡੀਪੈਂਡੈਂਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੈਕ ਬੇਲ 407 ਹੈਲੀਕਾਪਟਰ ਦੇ ਪਿੱਛੇ ਚਲਾ ਗਿਆ ਸੀ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਹੈਲੀਕਾਪਟਰ ਦਾ ਪ੍ਰੋਪੈਲਰ ਅਜੇ ਵੀ ਘੁੰਮ ਰਿਹਾ ਸੀ। ਉਹ ਹੈਲੀਕਾਪਟਰ ਦੇ ਟੇਲ ਰੋਟਰ ਵਿਚ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜੈਕ ਦੇ ਮਾਪੇ ਵੀ ਦੂਜੇ ਹੈਲੀਕਾਪਟਰ ਵਿਚ ਮਾਈਕੋਨੋਸ ਤੋਂ ਉਡਾਣ ਭਰਨ ਤੋਂ ਬਾਅਦ ਉਸੇ ਸਥਾਨ 'ਤੇ ਜਾ ਰਹੇ ਸਨ। ਬੇਲ 407 ਦੇ ਪਾਇਲਟ ਵੱਲੋਂ ਉਨ੍ਹਾਂ ਦੇ ਹੈਲੀਕਾਪਟਰ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੂਜੇ ਹੈਲੀਕਾਪਟਰ ਦਾ ਪਾਇਲਟ ਆਪਣਾ ਹੈਲੀਕਾਪਟਰ ਏਥਨਜ਼ ਇੰਟਰਨੈਸ਼ਨਲ ਏਅਰਪੋਰਟ ਵੱਲ ਲੈ ਗਿਆ ਤਾਂ ਜੋ ਜੈਕ ਦੇ ਮਾਤਾ-ਪਿਤਾ ਹਾਦਸੇ ਦਾ ਦ੍ਰਿਸ਼ ਨਾ ਦੇਖ ਸਕਣ।
ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤਲ
ਇਸ ਦੌਰਾਨ, ਪੁਲਸ ਨੇ ਕਿਹਾ ਕਿ ਉਹ "ਇਹ ਸਮਝਣ ਲਈ ਸਭ ਕੁਝ ਕਰ ਰਹੇ ਹਨ ਕਿ ਕੀ ਗ਼ਲਤ ਹੋਇਆ ਅਤੇ ਇਹ ਦੁਖਦਾਈ ਘਟਨਾ ਕਿਵੇਂ ਵਾਪਰੀ।" ਬਲੈਕ ਬੇਲ 407 ਹੈਲੀਕਾਪਟਰ ਦੇ ਪਾਇਲਟ ਅਤੇ 2 ਗਰਾਊਂਡ ਟੈਕਨੀਸ਼ੀਅਨ ਨੂੰ ਗ੍ਰਿਫ਼ਤਾਰ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸੈਲਾਨੀ ਮਾਈਕੋਨੋਸ ਤੋਂ ਵਾਪਸ ਆਏ ਸਨ ਅਤੇ ਬ੍ਰਿਟੇਨ ਵਾਪਸ ਜਾਣ ਲਈ ਨਿੱਜੀ ਹਵਾਈ ਅੱਡੇ ਤੋਂ ਏਥਨਜ਼ ਹਵਾਈ ਅੱਡੇ ਜਾਣ ਵਾਲੇ ਸਨ। ਖ਼ਬਰਾਂ ਅਨੁਸਾਰ, ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਬੇਲ 407 ਹੈਲੀਕਾਪਟਰ ਦੇ ਰੋਟਰ ਬਲੇਡ ਦੇ ਗਤੀ ਵਿੱਚ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਕਿਵੇਂ ਉਤਰਨ ਦਿੱਤਾ ਗਿਆ?
ਇਹ ਵੀ ਪੜ੍ਹੋ: ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ