90 ਮਿੰਟਾਂ ''ਚ ਸ਼ਰਾਬ ਦੇ 22 ਸ਼ਾਟਸ ਪੀਣ ਤੋਂ ਬਾਅਦ ਬ੍ਰਿਟਿਸ਼ ਸੈਲਾਨੀ ਦੀ ਮੌਤ, ਕਲੱਬ ਸਟਾਫ ''ਤੇ ਲੱਗੇ ਇਹ ਦੋਸ਼

Thursday, Apr 20, 2023 - 12:02 AM (IST)

90 ਮਿੰਟਾਂ ''ਚ ਸ਼ਰਾਬ ਦੇ 22 ਸ਼ਾਟਸ ਪੀਣ ਤੋਂ ਬਾਅਦ ਬ੍ਰਿਟਿਸ਼ ਸੈਲਾਨੀ ਦੀ ਮੌਤ, ਕਲੱਬ ਸਟਾਫ ''ਤੇ ਲੱਗੇ ਇਹ ਦੋਸ਼

ਇੰਟਰਨੈਸ਼ਨਲ ਡੈਸਕ : ਸ਼ਰਾਬ ਦਾ ਸੇਵਨ ਸਿਹਤ ਲਈ ਹਮੇਸ਼ਾ ਹਾਨੀਕਾਰਕ ਹੁੰਦਾ ਹੈ। ਖਾਸ ਤੌਰ 'ਤੇ ਸ਼ਰਾਬ ਉਦੋਂ ਜਾਨਲੇਵਾ ਹੋ ਸਕਦੀ ਹੈ ਜਦੋਂ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰ ਲਿਆ ਜਾਂਦਾ ਹੈ। ਹਾਲ ਹੀ 'ਚ ਇਕ ਬ੍ਰਿਟਿਸ਼ ਸੈਲਾਨੀ ਦੀ ਪੋਲਿਸ਼ ਸਟ੍ਰਿਪ ਕਲੱਬ ਵਿੱਚ ਇਕ ਨਾਈਟ ਆਊਟ ਦੌਰਾਨ 90 ਮਿੰਟਾਂ ਵਿੱਚ ਸ਼ਰਾਬ ਦੇ 22 ਸ਼ਾਟਸ ਖਾਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ : ਮੇਟਾ 'ਚ ਫਿਰ ਛਾਂਟੀ! ਜਾਣੋ ਸੋਸ਼ਲ ਮੀਡੀਆ ਕੰਪਨੀ ਕਿਨ੍ਹਾਂ ਕਰਮਚਾਰੀਆਂ ਨੂੰ ਕੱਢਣ ਦੀ ਕਰ ਰਹੀ ਹੈ ਤਿਆਰੀ

ਮੈਟਰੋ ਦੀ ਇਕ ਰਿਪੋਰਟ ਮੁਤਾਬਕ ਪੋਲੈਂਡ ਦੀ ਯਾਤਰਾ 'ਤੇ ਗਏ ਇਕ ਬ੍ਰਿਟਿਸ਼ ਵਿਅਕਤੀ ਨੇ ਸਿਰਫ 90 ਮਿੰਟਾਂ 'ਚ 22 ਸ਼ਾਟ ਗਟਕ ਲਏ। ਇਸ ਤੋਂ ਬਾਅਦ ਉਹ ਵਿਅਕਤੀ ਕਲੱਬ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਪਹਿਲਾਂ ਤਾਂ ਲੋਕਾਂ ਨੇ ਸੋਚਿਆ ਕਿ ਅਜਿਹਾ ਜ਼ਿਆਦਾ ਸ਼ਰਾਬ ਕਾਰਨ ਹੋਇਆ ਹੈ ਪਰ ਕੁਝ ਸਮੇਂ ਬਾਅਦ ਜਦੋਂ ਲੋਕਾਂ ਨੇ ਨੇੜਿਓਂ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟਿਸ਼ ਵਿਅਕਤੀ ਦੀ ਮੌਤ ਸ਼ਰਾਬ ਦੇ ਜ਼ਹਿਰ (Alcohol Poisoning) ਕਾਰਨ ਹੋਈ ਸੀ ਪਰ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਅਸਲ ਕਾਰਨ ਦੱਸਿਆ।

ਇਹ ਵੀ ਪੜ੍ਹੋ : '111 ਦੇਸ਼ਾਂ ਦੇ 12,000 ਤੋਂ ਵੱਧ ਪ੍ਰਤੀਨਿਧੀਆਂ ਨੇ G20 ਦੀਆਂ 100 ਬੈਠਕਾਂ 'ਚ ਲਿਆ ਹਿੱਸਾ'

ਫ੍ਰੀ ਐਂਟਰੀ ਦੇ ਚੱਕਰ 'ਚ ਦਾਖਲਾ ਹੋਇਆ ਸੀ ਕਲੱਬ 'ਚ

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਪੋਲੈਂਡ ਦੇ ਕ੍ਰਾਕੋ ਦੇ ਵਾਈਲਡ ਨਾਈਟ ਕਲੱਬ 'ਚ ਵਾਪਰੀ, ਜਿੱਥੇ 36 ਸਾਲਾ ਬ੍ਰਿਟਿਸ਼ ਵਿਅਕਤੀ ਫ੍ਰੀ ਐਂਟਰੀ ਦੇ ਚੱਕਰ 'ਚ ਦਾਖਲਾ ਹੋ ਗਿਆ ਸੀ। ਇੱਥੇ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੀ ਕੁਝ ਲੋਕਾਂ ਨਾਲ ਦੋਸਤੀ ਹੋ ਗਈ। ਬ੍ਰਿਟਿਸ਼ ਵਿਅਕਤੀ ਨੇ ਲੋਕਾਂ ਨੂੰ ਧੋਖਾ ਦੇ ਕੇ ਡੇਢ ਘੰਟੇ ਦੇ ਅੰਦਰ ਸ਼ਰਾਬ ਦੇ ਕੁਲ 22 ਸ਼ਾਟਸ ਪੀ ਲਏ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਹ ਸ਼ਰਾਬ ਪੀਂਦਿਆਂ ਹੇਠਾਂ ਡਿੱਗ ਗਿਆ। ਬ੍ਰਿਟਿਸ਼ ਵਿਅਕਤੀ ਦੇ ਬੇਹੋਸ਼ ਹੋਣ ਤੋਂ ਬਾਅਦ ਕਲੱਬ ਦੇ ਲੋਕਾਂ ਨੇ ਉਸ ਨਾਲ ਸ਼ਰਮਨਾਕ ਵਿਵਹਾਰ ਕੀਤਾ। ਕਲੱਬ 'ਚ ਮੌਜੂਦ ਲੋਕਾਂ ਨੇ ਬ੍ਰਿਟਿਸ਼ ਸ਼ਖਸ ਤੋਂ ਪੈਸੇ ਅਤੇ ਕੀਮਤੀ ਸਾਮਾਨ ਲੁੱਟ ਲਿਆ। ਪੁਲਸ ਨੇ ਦੱਸਿਆ ਕਿ ਵਿਅਕਤੀ ਦੀ ਲਾਸ਼ ਦੇ ਅੰਦਰ 0.4 ਪ੍ਰਤੀਸ਼ਤ ਖੂਨ ਵਿੱਚ ਅਲਕੋਹਲ ਦੀ ਮਾਤਰਾ ਪਾਈ ਗਈ ਸੀ, ਜਿਸ ਵਿੱਚ 0.3 ਪ੍ਰਤੀਸ਼ਤ ਤੋਂ ਵੱਧ ਅਲਕੋਹਲ ਜ਼ਹਿਰ ਮੌਜੂਦ ਸੀ।

ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਨਾਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਜਾਣਕਾਰੀ ਮੁਤਾਬਕ ਇਹ ਘਟਨਾ 2017 ਦੀ ਹੈ। ਪੋਲਿਸ਼ ਸੈਂਟਰਲ ਪੁਲਸ ਇਨਵੈਸਟੀਗੇਸ਼ਨ ਬਿਊਰੋ (CBSP) ਨੇ ਕਿਹਾ ਕਿ ਕਲੱਬ ਵਾਲੇ ਇਕ ਰੈਕੇਟ ਚਲਾਉਂਦੇ ਸਨ, ਜਿਸ ਵਿੱਚ ਉਹ ਗਾਹਕਾਂ ਨੂੰ ਉਨ੍ਹਾਂ ਦੇ ਪੈਸੇ ਚੋਰੀ ਕਰਨ ਤੋਂ ਪਹਿਲਾਂ ਸ਼ਰਾਬ ਪਿਲਾਉਂਦੇ ਸਨ। ਸੀਬੀਐੱਸਪੀ ਨੇ ਸਪੱਸ਼ਟ ਕੀਤਾ ਕਿ ਗਿਰੋਹ ਨੇ "ਪੀੜਤਾਂ ਦੀ ਮਾਨਸਿਕ ਅਤੇ ਸਰੀਰਕ ਸਥਿਤੀ" ਦਾ ਫਾਇਦਾ ਉਠਾਇਆ ਅਤੇ "ਕਲੱਬ ਵਿੱਚ ਕਥਿਤ ਤੌਰ 'ਤੇ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ ਅਤੇ ਸੇਵਾਵਾਂ ਦੇ ਲਈ ਭੁਗਤਾਨ ਕਾਰਡ ਜਾਂ ਹੋਰ ਵਿੱਤੀ ਸਾਧਨਾਂ ਦੀ ਵਰਤੋਂ ਕਰਕੇ ਭੁਗਤਾਨ ਲੈਣ-ਦੇਣ ਕੀਤਾ।''

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News