ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਰੈਲੀ ਕੱਢਣ ਵਾਲੇ ਬ੍ਰਿਟਿਸ਼ ਸਿੱਖ ਨੂੰ 10 ਲੱਖ ਰੁ. ਜੁਰਮਾਨਾ

Sunday, Oct 11, 2020 - 05:36 PM (IST)

ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਰੈਲੀ ਕੱਢਣ ਵਾਲੇ ਬ੍ਰਿਟਿਸ਼ ਸਿੱਖ ਨੂੰ 10 ਲੱਖ ਰੁ. ਜੁਰਮਾਨਾ

ਲੰਡਨ- ਪੰਜਾਬ ਦੇ ਕਿਸਾਨਾਂ ਦੇ ਸਮਰਥਨ ਲਈ ਬ੍ਰਿਟੇਨ ਵਿਚ 'ਕਿਸਾਨ ਰੈਲੀ' ਕੱਢਣ ਵਾਲੇ ਇਕ ਬ੍ਰਿਟਿਸ਼ ਸਿੱਖ ਨੂੰ ਕੋਵਿਡ-19 ਦੀਆਂ ਪਾਬੰਦੀਆਂ ਤੋੜਨ ਦੇ ਮਾਮਲੇ ਵਿਚ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਇਹ ਕਿਸਾਨ ਰੈਲੀ ਪੱਛਮੀ ਲੰਡਨ ਵਿਚ ਆਯੋਜਿਤ ਕੀਤੀ ਗਈ ਸੀ।  

ਇਸ ਰੈਲੀ ਦਾ ਪ੍ਰਬੰਧ ਕਰਨ ਵਾਲੇ ਬ੍ਰਿਟਿਸ਼ ਸਿੱਖ ਨੂੰ 10 ਹਜ਼ਾਰ ਪੌਂਡ ਯਾਨੀ ਲਗਭਗ 10 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ। 39 ਸਾਲਾ ਦੀਪਾ ਸਿੰਘ ਨੂੰ ਬੀਤੇ ਐਤਵਾਰ ਸਾਊਥਾਲ ਵਿਖੇ ਮੌਕੇ 'ਤੇ ਵੱਡੀ ਰਕਮ ਦਾ ਜੁਰਮਾਨਾ ਲਗਾਇਆ ਗਿਆ। ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਬ੍ਰਿਟਿਸ਼ ਸਿੱਖ ਦੀਪਾ ਸਿੰਘ ਨੇ ਸਾਊਥਾਲ ਵਿਚ ਕਾਰ, ਟਰੈਕਟਰ, ਟੈਂਪੂ ਅਤੇ ਮੋਟਰਬਾਈਕਾਂ 'ਤੇ ਰੈਲੀ ਕੱਢੀ ਸੀ। 

ਇਸ ਰੈਲੀ ਦੀ ਵਜ੍ਹਾ ਨਾਲ ਕਈ ਘੰਟੇ ਤੱਕ ਵਾਹਨ ਚਾਲਕਾਂ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੋਵਿਡ-19 ਦੀ ਵਜ੍ਹਾ ਨਾਲ ਲਾਗੂ ਪਾਬੰਦੀਆਂ ਦੀ ਵੀ ਉਲੰਘਣਾ ਹੋਈ। ਬ੍ਰਿਟਿਸ਼ ਸਿੱਖ ਦੀਪਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਇਸ ਜੁਰਾਮਾਨੇ ਖਿਲਾਫ਼ ਲੜਨਗੇ। ਪੱਛਮੀ ਲੰਡਨ 'ਚ ਸਾਊਥਹਾਲ 'ਚ 4 ਅਕਤੂਬਰ ਨੂੰ ਕਾਰਾਂ, ਟਰੱਕਾਂ ਤੇ ਮੋਟਰਸਾਈਕਲਾਂ 'ਤੇ ਰੈਲੀ ਕੱਢੀ ਗਈ ਸੀ। ਇਸ ਇਲਾਕੇ 'ਚ ਵੱਡੀ ਗਿਣਤੀ 'ਚ ਸਿੱਖ ਆਬਾਦੀ ਹੈ। ਗੌਰਤਲਬ ਹੈ ਕਿ ਪਿਛਲੇ ਕੁਝ ਮਹੀਨਿਆਂ ਤੇ ਹਫਤਿਆਂ 'ਚ ਤਾਲਾਬੰਦੀ ਦੇ ਵਿਰੋਧ ਪ੍ਰਦਰਸ਼ਨ ਦੇ ਆਯੋਜਕਾਂ 'ਤੇ ਵੀ ਇਸੇ ਤਰ੍ਹਾਂ ਦਾ ਜੁਰਮਾਨਾ ਲਾਇਆ ਗਿਆ ਸੀ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਿਸੇ ਨੂੰ ਵੀ ਵੱਡੀ ਭੀੜ ਇਕੱਠੀ ਕਰਨ ਦੀ ਇਜਾਜ਼ਤ ਨਹੀਂ ਹੈ।


author

Lalita Mam

Content Editor

Related News