ਇਮਰਾਨ ਖ਼ਾਨ  ਦੇ ਕਰੀਬੀ ਸਬੰਧੀ ਨੂੰ ਲੈ ਕੇ ਬ੍ਰਿਟੇਨ ਦੇ ਲੋਕਾਂ ਨੇ ਪਾਕਿ ਨੂੰ ਕੀਤੀ ਇਹ ਅਪੀਲ

Thursday, Jun 01, 2023 - 03:33 PM (IST)

ਇਸਲਾਮਾਬਾਦ (ਏਜੰਸੀ) : ਬਰਤਾਨੀਆ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਪਾਕਿਸਤਾਨ ਨੂੰ ਮਨੁੱਖੀ ਅਧਿਕਾਰਾਂ ਦੇ ਖ਼ੇਤਰ 'ਚ ਕੰਮ ਕਰਨ ਵਾਲੇ ਇਕ ਵਕੀਲ ਦੇ ਭਰਾ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਵਕੀਲ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਲਾਹਕਾਰ ਵਜੋਂ ਕੰਮ ਕੀਤਾ ਸੀ। ਬ੍ਰਿਟੇਨ ਦੇ ਸਾਬਕਾ ਮੰਤਰੀਆਂ, ਸੀਨੀਅਰ ਕਾਨੂੰਨ ਅਧਿਕਾਰੀਆਂ, ਉੱਘੇ ਪੱਤਰਕਾਰਾਂ ਅਤੇ ਕਾਨੂੰਨੀ ਅਧਿਕਾਰ ਸੰਗਠਨਾਂ ਨੇ ਬੁੱਧਵਾਰ ਸ਼ਾਮ ਪਾਕਿਸਤਾਨ ਨੂੰ ਇਹ ਅਪੀਲ ਕੀਤੀ।

ਦੱਸ ਦਈਏ ਕਿ ਵਕੀਲ ਸ਼ਹਿਜ਼ਾਦ ਅਕਬਰ ਦੇ ਭਰਾ ਮੁਰਾਦ ਅਕਬਰ ਨੂੰ ਇਸ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਸੀ। ਐਡਵੋਕੇਟ ਸ਼ਹਿਜ਼ਾਦ, ਜੋ ਇਸ ਸਮੇਂ ਪਾਕਿਸਤਾਨ 'ਚ ਨਹੀਂ ਹੈ, ਨੇ ਦੋ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਸੁਰੱਖਿਆ ਬਲਾਂ ਨੇ ਉਸ ਦੇ ਘਰ ਛਾਪਾ ਮਾਰ ਕੇ ਉਸ ਦੇ ਭਰਾ ਨੂੰ ਚੁੱਕ ਲਿਆ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਮੁਰਾਦ ਦੀ ਨਜ਼ਰਬੰਦੀ ਦੀ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਨਕਾਰ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਸਿਡਨੀ 'ਚ ਚਾਕੂ ਨਾਲ ਹਮਲਾ, 3 ਸਾਲਾ ਮਾਸੂਮ ਦੀ ਮੌਤ

ਇੱਕ ਸਾਂਝੇ ਬਿਆਨ 'ਚ ਕਿਹਾ ਗਿਆ ਹੈ, ''ਅਸੀਂ ਪਾਕਿਸਤਾਨੀ ਅਧਿਕਾਰੀਆਂ ਤੋਂ ਮੁਰਾਦ ਅਕਬਰ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਮਨਮਰਜੀ ਨਾਲ ਨਜ਼ਰਬੰਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ ਅਤੇ ਉਸ ਦੀ ਮੌਤ ਦਾ ਖ਼ਤਰਾ ਹੈ।

ਉਸ ਨੇ ਕਿਹਾ ਕਿ ਮੁਰਾਦ ਅਕਬਰ 'ਤੇ ਕਿਸੇ ਅਪਰਾਧ ਦਾ ਦੋਸ਼ ਨਹੀਂ ਹੈ ਅਤੇ ਉਹ ਬਹੁਤ ਸੰਵੇਦਨਸ਼ੀਲ ਵਿਅਕਤੀ ਹੈ। ਉਸ ਨੂੰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਹਨ। ਇਸ ਲਈ ਉਹ ਆਪਣੇ ਪਰਿਵਾਰ ਦੀ ਦੇਖ-ਰੇਖ ਹੇਠ ਸੀ ਅਤੇ ਮਾਨਸਿਕ ਰੋਗਾਂ ਦਾ ਇਲਾਜ ਕਰਵਾ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, ਖੇਤੀਬਾੜੀ ਸਣੇ ਇਨ੍ਹਾਂ ਪੇਸ਼ੇਵਰਾਂ ਨੂੰ ਮਿਲਣਗੇ ਧੜਾ-ਧੜ ਵੀਜ਼ੇ


sunita

Content Editor

Related News