ਬਿ੍ਰਟਿਸ਼ ਪੀ.ਐੱਮ. ਜਾਨਸਨ ਨੇ ਚੇਤਾਇਆ, ਕ੍ਰਿਸਮਸ ਤੱਕ ਜਾਰ ਰਹਿ ਸਕਦੀਆਂ ਹਨ ਮੁਸ਼ਕਲਾਂ

Monday, Oct 05, 2020 - 02:13 AM (IST)

ਬਿ੍ਰਟਿਸ਼ ਪੀ.ਐੱਮ. ਜਾਨਸਨ ਨੇ ਚੇਤਾਇਆ, ਕ੍ਰਿਸਮਸ ਤੱਕ ਜਾਰ ਰਹਿ ਸਕਦੀਆਂ ਹਨ ਮੁਸ਼ਕਲਾਂ

ਲੰਡਨ-ਬਿ੍ਰਟੇਨ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਘਟੋ-ਘੱਟ ਕ੍ਰਿਸਮਸ ਤੱਕ ਹਾਲਾਤ ਸੰਵੇਦਨਸ਼ੀਲ ਰਹਿਣ ਦਾ ਖਦਸ਼ਾ ਜਤਾਇਆ ਹੈ। ਦੱਸ ਦੇਈਏ ਕਿ ਬਿ੍ਰਟੇਨ ’ਚ ਸਮੂਹਿਕ ਜਾਂਚ ਨੂੰ ਬੰਦ ਕਰਨ ਤੋਂ ਬਾਅਦ ਪਹਿਲੀ ਵਾਰ ਇਕ ਦਿਨ ’ਚ ਇੰਨੇ ਮਾਮਲੇ ਸਾਹਮਣੇ ਆਏ ਹਨ। ਆਧਿਕਾਰਿਤ ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ ਬਿ੍ਰਟੇਨ ’ਚ ਕੋਰੋਨਾ ਦੇ 12,872 ਮਾਮਲੇ ਸਾਹਮਣੇ ਆਏ ਸਨ। ਉੱਥੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 28 ਦਿਨ ਦੇ ਅੰਦਰ 49 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਪਹਿਲੇ ਦਰਜ ਨਹੀਂ ਕੀਤੇ ਗਏ ਪਿਛਲੇ ਹਫਤੇ ਦੇ ਕੁਝ ਮਾਮਲਿਆਂ ਨੂੰ ਵੀ ਸ਼ਨੀਵਾਰ ਦੇ ਡਾਟਾ ’ਚ ਜੋੜਿਆ ਗਿਆ ਹੈ।

ਬਿ੍ਰਟਿਸ਼ ਪ੍ਰਧਾਨ ਮੰਤਰੀ ਜਾਨਸਨ ਨੇ ਇਕ ਇੰਟਰਵਿਊ ’ਚ ਗਲੋਬਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਆਸ਼ਾਵਾਦੀ ਨਜ਼ਰੀਏ ਨਾਲ ਪੇਸ਼ ਕੀਤਾ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਆਉਣ ਵਾਲੇ ਕੁਝ ਹਫਤਿਆਂ ਜਾਂ ਮਹੀਨਿਆਂ ’ਚ ਵਿਗਿਆਨਕ ਸਮੀਕਰਨ ਬਦਲ ਸਕਦੇ ਹਨ, ਚਾਹੇ ਉਹ ਵੈਕਸੀਨ ਹੋਵੇ ਜਾਂ ਜਾਂਚ। ਜਾਨਸਨ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਹਾਂ ਕਿ ਕ੍ਰਿਸਮਸ ਤੱਕ ਜਾਂ ਉਸ ਤੋਂ ਬਾਅਦ ਵੀ ਮੁਸ਼ਕਲਾਂ ਜਾਰੀ ਰਹਿ ਸਕਦੀਆਂ ਹਨ।

ਸਾਡੇ ਲਈ ਸਰਦੀਆਂ ਦਾ ਮੌਸਮ ਬਹੁਤ ਮੁਸ਼ਕਲ ਭਰਿਆ ਹੋ ਸਕਦਾ ਹੈ ਅਤੇ ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਹੋਵੇਗਾ। ਜਾਨਸਨ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਜੋ ਵੀ ਹੋਇਆ ਉਹ ਉਸ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ। ਪ੍ਰਧਾਨ ਮੰਤਰੀ ਜਾਨਸਨ ਨੇ ਸਵੀਕਾਰ ਕੀਤਾ ਕਿ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੀ ਟੈਸਟ ਅਤੇ ਟ੍ਰੇਸ ਵਿਵਸਥਾ ਬਹੁਤ ਬਿਹਤਰ ਨਹੀਂ ਸੀ। ਪਰ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵਿਗਿਆਨਕ ਸਲਾਹਕਾਰਾਂ ਨੇ ਕਿਹਾ ਕਿ ਅਗਲੇ ਸਾਲ ਮਾਰਚ ਜਾਂ ਅਪ੍ਰੈਲ ਤੱਕ ਹਾਲਾਤਾਂ ’ਚ ਵਧੀਆ-ਖਾਸਾ ਬਦਲਾਅ ਆਵੇਗਾ ਅਤੇ ਅਸੀਂ ਇਕ ਬਦਲੀ ਹੋਈ ਦੁਨੀਆ ’ਚ ਰਹਿ ਰਹੇ ਹੋਵਾਂਗੇ।


author

Karan Kumar

Content Editor

Related News