ਬੋਰਿਸ ਜਾਨਸਨ ਵੱਲੋਂ PM ਮੋਦੀ ਨਾਲ ਫੋਨ ’ਤੇ ਗੱਲਬਾਤ, ਅਹਿਮ ਮੁੱਦਿਆਂ ’ਤੇ ਹੋਈ ਚਰਚਾ

Monday, Oct 11, 2021 - 05:14 PM (IST)

ਲੰਡਨ (ਭਾਸ਼ਾ)-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਭਾਰਤ-ਯੂ. ਕੇ. ਵਪਾਰ ਅਤੇ ਰੱਖਿਆ ਗੱਲਬਾਤ ਦੀ ਸਮੀਖਿਆ ਤੇ ਜਲਵਾਯੂ ਤਬਦੀਲੀ ਦੇ ਮੁੱਦਿਆਂ ’ਤੇ ਚਰਚਾ ਕੀਤੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ “ਭਾਰਤੀ ਟੀਕੇ ਨੂੰ ਪ੍ਰਮਾਣਿਤ ਕਰਨ” ਦੇ ਬ੍ਰਿਟੇਨ ਦੇ ਕਦਮ ਦਾ ਦੋਵਾਂ ਧਿਰਾਂ ਨੇ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਹ ਲੋਕ ਜਿਨ੍ਹਾਂ ਨੇ ਕੋਵਿਡ-19 ਰੋਕੂ ਟੀਕਾ ‘ਕੋਵਿਸ਼ੀਲਡ’ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਸੋਮਵਾਰ ਤੋਂ ਯੂ. ਕੇ. ਦੀ ਯਾਤਰਾ ਕਰਨ ’ਤੇ 10 ਦਿਨਾਂ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ।

ਇਹ ਵੀ ਪੜ੍ਹੋ : ਬਲੂਚਿਸਤਾਨ ਵਿਚ ਬੰਬ ਧਮਾਕੇ ’ਚ ਪਾਕਿਸਤਾਨੀ ਪੱਤਰਕਾਰ ਦੀ ਮੌਤ

ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ, “ਪ੍ਰਧਾਨ ਮੰਤਰੀ (ਜਾਨਸਨ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਤੇ ਸਾਵਧਾਨੀ ਨਾਲ ਅੰਤਰਰਾਸ਼ਟਰੀ ਯਾਤਰਾ ਸ਼ੁਰੂ ਕਰਨ ਦੇ ਮਹੱਤਵ ਬਾਰੇ ਵਿਚਾਰ-ਵਟਾਂਦਰਾ ਕੀਤਾ।” ਉਨ੍ਹਾਂ ਕਿਹਾ ਕਿ ਉਹ ਇਸ ਗੱਲ ’ਤੇ ਸਹਿਮਤ ਹੋਏ ਕਿ ਬ੍ਰਿਟੇਨ ਦਾ ਭਾਰਤੀ ਟੀਕੇ ਨੂੰ ਪ੍ਰਮਾਣਿਤ ਕਰਨਾ, ਇਸ ਦਿਸ਼ਾ ’ਚ ਇਕ ਸਵਾਗਤਯੋਗ ਕਦਮ ਹੈ। ਜ਼ਿਕਰਯੋਗ ਹੈ ਕਿ ਬੋਰਿਸ ਜਾਨਸਨ 26 ਅਪ੍ਰੈਲ ਨੂੰ ਭਾਰਤ ਦੇ ਦੌਰੇ ’ਤੇ ਆਉਣ ਵਾਲੇ ਸਨ ਪਰ ਕੋਰੋਨਾ ਕਾਰਨ ਉਨ੍ਹਾਂ ਨੇ ਇਹ ਦੌਰਾ ਰੱਦ ਕਰ ਦਿੱਤਾ ਸੀ।  
 


Manoj

Content Editor

Related News