ਬ੍ਰਿਟਿਸ਼ PM ਜਾਨਸਨ ਨੂੰ ''ਪਾਰਟੀਗੇਟ'' ਮਾਮਲੇ ਦੀ ਸੰਪਾਦਿਤ ਰਿਪੋਰਟ ਮਿਲਣ ਦੀ ਉਮੀਦ
Sunday, Jan 30, 2022 - 01:13 AM (IST)
ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਕੈਬਨਿਟ ਦਫ਼ਤਰਾਂ ਦੀ ਜਾਂਚ ਰਿਪਰੋਟ ਦਾ ਇਕ ਸੰਪਾਦਿਤ ਸੰਸਕਰਣ ਪ੍ਰਾਪਤ ਹੋਣ ਦੀ ਉਮੀਦ ਹੈ, ਜੋ ਕਿ ਸਰਕਾਰੀ ਦਫ਼ਤਰਾਂ ਦੇ ਅੰਦਰ ਕੋਵਿਡ ਲਾਕਡਾਊਨ ਦੀ ਕਥਿਤ ਉਲੰਘਣਾ ਨੂੰ ਲੈ ਕੇ 'ਪਾਰਟੀਗੇਟ' ਮਾਮਲੇ ਨਾਲ ਸਬੰਧਿਤ ਹੈ। ਸ਼ਨੀਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ। ਚੋਟੀ ਦੇ ਜਨਤਕ ਸੇਵਕ ਸੂ ਗ੍ਰੇ 'ਡਾਊਨਿੰਗ ਸਟ੍ਰੀਟ' (ਬ੍ਰਿਟਿਸ਼ ਪ੍ਰਧਾਨ ਮੰਤਰੀ ਦਫ਼ਤਰ) ਨੂੰ ਆਪਣੀ ਖੋਜ ਤੋਂ ਕਦੋਂ ਜਾਣੂ ਕਰਵਾਏਗੀ ਇਹ ਅਜੇ ਵੀ ਸਪੱਸ਼ਟ ਨਹੀਂ ਹੈ ਅਤੇ ਇਹ ਵੀ ਸਾਫ਼ ਨਹੀਂ ਹੈ ਕਿ ਰਿਪਰੋਟ ਕਦੋਂ ਜਨਤਕ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਫੇਫੜਿਆਂ ਲਈ ਨੁਕਸਾਨ ਦਾ ਕਾਰਨ ਬਣ ਸਕਦੈ ਕੋਰੋਨਾ ਵਾਇਰਸ : ਅਧਿਐਨ
ਸਕਾਟਲੈਂਡ ਯਾਰਡ ਵੱਲੋਂ ਕੋਵਿਡ ਨਿਯਮਾਂ ਦੀ ਕਥਿਤ ਉਲੰਘਣਾ ਦੀਆਂ ਉਨ੍ਹਾਂ ਘਟਨਾਵਾਂ ਲਈ 'ਘਟੋ-ਘੱਟ ਸੰਦਰਭ' ਮੰਗੇ ਜਾਣ ਤੋਂ ਬਾਅਦ ਰਿਪੋਰਟ ਦੇ ਜਨਤਕ ਹੋਣ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ ਹੈ। ਇਹ ਮਾਮਲੇ ਹੁਣ ਪੁਲਸ ਜਾਂਚ ਦੇ ਦਾਇਰੇ 'ਚ ਹੈ। ਵਧਦੇ ਇਤਜ਼ਾਰ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਮੈਟ੍ਰੋਪਾਲਿਟਨ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਸਪੱਸ਼ਟ ਕੀਤਾ ਕਿ ਉਹ ਰਿਪੋਰਟ 'ਚ ਦੇਰੀ ਲਈ ਜ਼ਿੰਮੇਵਾਰੀ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਬੰਦੀਆਂ ਕਾਰਨ ਪਾਕਿਸਤਾਨੀ ਸ਼ਰਧਾਲੂਆਂ ਦੀ ਭਾਰਤ ਯਾਤਰਾ ’ਚ ਹੋਈ ਦੇਰੀ : ਵੰਕਵਾਨੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।