ਬ੍ਰਿਟੇਨ : ਬੋਰਿਸ ਜਾਨਸਨ ਨੇ ਦਿੱਤਾ ਅਸਤੀਫਾ, ਮੰਤਰੀਆਂ ਦੀ ਬਗਾਵਤ ਕਾਰਨ ਗਈ ਕੁਰਸੀ
Saturday, Jun 10, 2023 - 05:31 AM (IST)
ਲੰਡਨ (ਭਾਸ਼ਾ) : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬ੍ਰਿਟਿਸ਼ ਮੀਡੀਆ ਮੁਤਾਬਕ ਬੋਰਿਸ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਹ 41 ਮੰਤਰੀਆਂ ਦੀ ਬਗਾਵਤ ਤੋਂ ਬਾਅਦ ਦਬਾਅ ਦਾ ਸਾਹਮਣਾ ਕਰ ਰਹੇ ਸਨ। ਜਾਨਸਨ ਆਪਣੀ ਹੀ ਕੰਜ਼ਰਵੇਟਿਵ ਪਾਰਟੀ 'ਚ ਘਿਰ ਗਏ ਸਨ। 2 ਦਿਨਾਂ 'ਚ 40 ਤੋਂ ਵੱਧ ਅਸਤੀਫ਼ੇ ਆਉਣ ਕਾਰਨ ਉਨ੍ਹਾਂ ’ਤੇ ਕਾਫੀ ਦਬਾਅ ਸੀ। ਬੋਰਿਸ ਜਾਨਸਨ ਨੇ ਕਿਹਾ ਕਿ ਸੰਸਦ ਨੂੰ ਗੁੰਮਰਾਹ ਕਰਨ ਨੂੰ ਲੈ ਕੇ ਸਜ਼ਾ ਦਿੱਤੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਸੰਸਦ ਮੈਂਬਰ ਦੇ ਤੌਰ ’ਤੇ ਆਪਣਾ ਅਸਤੀਫਾ ਦੇ ਰਹੇ ਹਨ। ਇਸ ਅਸਤੀਫੇ ਤੋਂ ਬਾਅਦ ਵੀ ਉਹ ਕੁਝ ਸਮੇਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ।
ਇਹ ਵੀ ਪੜ੍ਹੋ : OMG! 4 ਕਰੋੜ 'ਚ ਵਿਕ ਰਿਹਾ ਇਹ Pizza, ਵਜ੍ਹਾ ਜਾਣ ਹੋ ਜਾਓਗੇ ਸਿਰ ਖੁਰਕਣ ਲਈ ਮਜਬੂਰ
ਸੈਕਸ ਸਕੈਂਡਲ 'ਚ ਫਸੇ ਬੋਰਿਸ ਜਾਨਸਨ ਦੇ ਖ਼ਿਲਾਫ਼ ਬਗਾਵਤ ਇਸ ਹੱਦ ਤੱਕ ਵੱਧ ਗਈ ਸੀ ਕਿ 2 ਦਿਨਾਂ ਦੇ ਅੰਦਰ 41 ਮੰਤਰੀਆਂ ਨੇ ਉਨ੍ਹਾਂ ਵਿਰੁੱਧ ਬਗਾਵਤ ਕਰਦਿਆਂ ਅਸਤੀਫੇ ਦੇ ਦਿੱਤੇ ਸਨ। ਇਹ ਸਾਰਾ ਵਿਵਾਦ ਕ੍ਰਿਸ ਪਿੰਚਰ ਦੀ ਨਿਯੁਕਤੀ ਨਾਲ ਜੁੜਿਆ ਹੋਇਆ ਹੈ। ਇਸ ਸਾਲ ਫਰਵਰੀ ਵਿੱਚ ਜਾਨਸਨ ਨੇ ਕ੍ਰਿਸ ਪਿੰਚਰ ਨੂੰ ਕੰਜ਼ਰਵੇਟਿਵ ਪਾਰਟੀ ਦਾ ਡਿਪਟੀ ਚੀਫ਼ ਵ੍ਹਿਪ ਨਿਯੁਕਤ ਕੀਤਾ ਸੀ। ਕੋਰੋਨਾ ਦੌਰਾਨ ਲਾਗੂ ਲਾਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕਈ ਸਭਾਵਾਂ ਬਾਰੇ ਸੰਸਦ ’ਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਜਾਨਸਨ ਨੇ ਅਹੁਦੇ ਤੋਂ ਅਸਤੀਫਾ ਦਿੱਤਾ। ਉਨ੍ਹਾਂ ਇਕ ਬਿਆਨ ਜਾਰੀ ਕਰਕੇ ਵਿਰੋਧੀਆਂ ’ਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।