ਬ੍ਰਿਟਿਸ਼ MP ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਬਾਰੇ BBC ਦੀ ਪੱਖਪਾਤੀ ਰਿਪੋਰਟਿੰਗ ਦੀ ਕੀਤੀ ਆਲੋਚਨਾ
Sunday, Feb 04, 2024 - 12:26 PM (IST)
ਲੰਡਨ- ਬ੍ਰਿਟੇਨ ਦੇ ਇੱਕ ਸੰਸਦ ਮੈਂਬਰ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਬਾਰੇ ਬੀ.ਬੀ.ਸੀ ਦੀ ਕਵਰੇਜ ਦੀ ਸਖ਼ਤ ਆਲੋਚਨਾ ਕੀਤੀ ਹੈ। ਨਾਲ ਹੀ ਬੀ.ਬੀ.ਸੀ ਦੀ ਨਿਰਪੱਖਤਾ 'ਤੇ ਹਾਊਸ ਆਫ਼ ਕਾਮਨਜ਼ ਵਿੱਚ ਬਹਿਸ ਦੀ ਮੰਗ ਕੀਤੀ। ਕੰਜ਼ਰਵੇਟਿਵ ਐਮ.ਪੀ ਬੌਬ ਬਲੈਕਮੈਨ ਨੇ ਹਾਊਸ ਆਫ਼ ਕਾਮਨਜ਼ ਵਿੱਚ ਕਿਹਾ,“ਪਿਛਲੇ ਹਫ਼ਤੇ ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਭਗਵਾਨ ਰਾਮ ਦੇ ਜਨਮ ਸਥਾਨ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਇਸ ਨਾਲ ਦੁਨੀਆ ਭਰ ਦੇ ਹਿੰਦੂ ਬਹੁਤ ਖੁਸ਼ ਹੋਏ ਹਨ।"
ਉਸਨੇ ਅੱਗੇ ਕਿਹਾ, “ਪਰ ਅਫ਼ਸੋਸ ਦੀ ਗੱਲ ਹੈ ਕਿ ਬੀ.ਬੀ.ਸੀ ਨੇ ਦੱਸਿਆ ਕਿ ਇਹ ਇੱਕ ਮਸਜਿਦ ਦੇ ਵਿਨਾਸ਼ ਦਾ ਸਥਾਨ ਸੀ। ਬੀ.ਬੀ.ਸੀ ਇਹ ਭੁੱਲ ਗਈ ਕਿ ਮਸਜਿਦ ਤੋਂ 2,000 ਸਾਲ ਪਹਿਲਾਂ ਇੱਥੇ ਇੱਕ ਮੰਦਰ ਸੀ ਅਤੇ ਮੁਸਲਮਾਨਾਂ ਨੂੰ ਸ਼ਹਿ ਨੇੜੇ ਪੰਜ ਏਕੜ ਜਗ੍ਹਾ ਅਲਾਟ ਕੀਤੀ ਗਈ ਸੀ ਜਿਸ 'ਤੇ ਉਹ ਮਸਜਿਦ ਬਣਾ ਸਕਦੇ ਸਨ। ਉਸਨੇ "ਬੀ.ਬੀ.ਸੀ ਦੀ ਨਿਰਪੱਖਤਾ ਅਤੇ ਦੁਨੀਆ ਭਰ ਵਿੱਚ ਜੋ ਹੋ ਰਿਹਾ ਹੈ ਉਸਦਾ ਇੱਕ ਵਧੀਆ ਰਿਕਾਰਡ ਪ੍ਰਦਾਨ ਕਰਨ ਵਿੱਚ ਅਸਫਲਤਾ" 'ਤੇ ਬਹਿਸ ਦੀ ਮੰਗ ਕੀਤੀ। ਹਾਊਸ ਆਫ ਕਾਮਨਜ਼ ਦੇ ਨੇਤਾ ਪੈਨੀ ਮੋਰਡੌਂਟ ਨੇ ਜਵਾਬ ਦਿੱਤਾ ਕਿ ਹਾਲ ਹੀ ਵਿੱਚ ਬੀ.ਬੀ.ਸੀ ਦੀ ਸਮੀਖਿਆ ਵਿੱਚ ਬਹੁਤ ਮਹੱਤਵਪੂਰਨ "ਮੁੱਦੇ" ਉਠਾਏ ਗਏ ਸਨ।
ਬੀ.ਬੀ.ਸੀ ਨੂੰ ਇਸ ਘਟਨਾ 'ਤੇ ਇੱਕ ਆਨਲਾਈਨ ਲੇਖ ਬਾਰੇ ਇੰਨੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਕਿ ਇਸ ਨੇ ਇੱਕ ਜਵਾਬ ਪ੍ਰਕਾਸ਼ਿਤ ਕੀਤਾ। ਇਸ ਵਿਚ ਕਿਹਾ ਗਿਆ, "ਕੁਝ ਪਾਠਕਾਂ ਨੇ ਮਹਿਸੂਸ ਕੀਤਾ ਕਿ ਲੇਖ ਹਿੰਦੂਆਂ ਵਿਰੁੱਧ ਪੱਖਪਾਤੀ ਸੀ ਅਤੇ ਭੜਕਾਊ ਭਾਸ਼ਾ ਵਰਤੀ ਗਈ ਸੀ। ਪਾਠਕਾਂ ਨੇ ਸਿਰਲੇਖ ਵਿਚ ਸਾਡੀ ਰਿਪੋਰਟਿੰਗ 'ਤੇ ਵੀ ਇਤਰਾਜ਼ ਕੀਤਾ ਕਿ ਮੰਦਰ 16ਵੀਂ ਸਦੀ ਦੀ ਮਸਜਿਦ ਦੀ ਜਗ੍ਹਾ 'ਤੇ ਬਣਾਇਆ ਗਿਆ ਸੀ, ਜਿਸ ਬਾਰੇ ਅਸੀਂ ਦੱਸਿਆ ਸੀ ਕਿ 1992 ਵਿਚ ਹਿੰਦੂ ਭੀੜ ਨੇ ਢਾਹ ਦਿੱਤਾ ਸੀ। ਸਾਡਾ ਮੰਨਣਾ ਹੈ ਕਿ ਜੋ ਹੋਇਆ ਉਸ ਦਾ ਨਿਰਪੱਖ ਅਤੇ ਸਹੀ ਲੇਖਾ-ਜੋਖਾ ਹੋਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-UK ਨੇ ਆਪਣੇ ਨਾਗਰਿਕਾਂ ਲਈ ਅਫਗਾਨਿਸਤਾਨ ਦੀ ਯਾਤਰਾ ਸਬੰਧੀ ਐਡਵਾਈਜ਼ਰੀ ਕੀਤੀ ਜਾਰੀ
ਇਨਸਾਈਟ ਯੂ.ਕੇ ਨੇ ਬੀ.ਬੀ.ਸੀ, ਆਫਕਾਮ ਅਤੇ ਹਾਊਸ ਆਫ਼ ਲਾਰਡਜ਼ ਨੂੰ ਇੱਕ ਪੱਤਰ ਲਿਖ ਕੇ ਬੀ.ਬੀ.ਸੀ ਦੀ "ਹਿੰਦੂਆਂ ਵਿਰੁੱਧ ਪੱਖਪਾਤੀ ਕਵਰੇਜ" ਦੀ ਆਲੋਚਨਾ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੀ.ਬੀ.ਸੀ ਦਾ ਲੇਖ ਇਹ ਦੱਸਣ ਵਿਚ ਅਸਫਲ ਰਿਹਾ ਕਿ ਇਕ ਮੁਸਲਿਮ ਪੁਰਾਤੱਤਵ ਵਿਗਿਆਨੀ ਨੇ ਮਸਜਿਦ ਦੇ ਹੇਠਾਂ ਰਾਮ ਮੰਦਰ ਦੀ ਖੋਜ ਕੀਤੀ ਸੀ ਅਤੇ ਉਸ ਨੂੰ ਵੀ ਛੱਡ ਦਿੱਤਾ ਗਿਆ ਸੀ। ਹਿੰਦੂਆਂ ਨੂੰ ਜ਼ਮੀਨ ਦੇਣ ਦੇ ਸੁਪਰੀਮ ਕੋਰਟ ਦੇ ਸਰਬਸੰਮਤੀ ਵਾਲੇ ਫ਼ੈਸਲੇ ਦਾ ਮੁਸਲਮਾਨ ਵੀ ਹਿੱਸਾ ਸਨ।
ਬੀ.ਬੀ.ਸੀ. ਰੇਡੀਓ 4 ਟੂਡੇ 'ਤੇ 23 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਬਾਰੇ ਭਾਜਪਾ ਨੇਤਾ ਸਵਪਨ ਦਾਸਗੁਪਤਾ ਦੀ ਇੰਟਰਵਿਊ ਤੋਂ ਬਾਅਦ ਉਸਨੇ ਐਕਸ 'ਤੇ ਲਿਖਿਆ, "ਪਹਿਲਾਂ, ਬੀ.ਬੀ.ਸੀ ਸਮਾਨਤਾ ਦਾ ਵਿਖਾਵਾ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਹਿੰਦੂ ਭਾਵਨਾਵਾਂ ਪ੍ਰਤੀ ਆਪਣੀ ਨਫ਼ਰਤ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ ਹੈ।" ਜ਼ਿਕਰਯੋਗ ਹੈ ਕਿ ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਦੀ ਸਥਾਪਨਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।