ਬ੍ਰਿਟਿਸ਼ ਸੰਸਦ ਮੈਂਬਰ ਜੀਵਨ ਸੰਧਰ ਨੇ ਸਾਥੀ ਲੇਬਰ ਆਗੂ ਨਾਲ ਕਰਵਾਇਆ ਵਿਆਹ
Friday, Aug 29, 2025 - 02:19 AM (IST)

ਲੰਡਨ (ਭਾਸ਼ਾ) - ਬ੍ਰਿਟੇਨ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੀਵਨ ਸੰਧਰ ਨੇ ਆਪਣੀ ਸਾਥੀ ਸੰਸਦ ਮੈਂਬਰ ਲੁਈਸ ਜੋਨਸ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਆਗੂਆਂ ਨੇ ਲੰਡਨ ਵਿਚ ਰਵਾਇਤੀ ਸਿੱਖ ਅਤੇ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਪੂਰਬੀ ਮਿਡਲੈਂਡਜ਼ ਖੇਤਰ ਦੇ ਲਾਫਬੋਰੋ ਤੋਂ ਸੰਸਦ ਮੈਂਬਰ ਸੰਧਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਇਸ ਮਹੀਨੇ ਛੁੱਟੀਆਂ ਦੌਰਾਨ ਆਯੋਜਿਤ ਵਿਆਹ ਸਮਾਰੋਹਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ। ਉਨ੍ਹਾਂ ਲਿਖਿਆ ਕਿ ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੀ ਸਾਥੀ ਸੰਸਦ ਮੈਂਬਰ ਲੁਈਸ ਜੋਨਸ ਨਾਲ ਵਿਆਹ ਕਰਵਾ ਲਿਆ।