ਟਰੱਸ ਦਾ ਫੋਨ ਹੈਕ ਹੋਣ ਦੇ ਦਾਅਵਿਆਂ ਦੀ ਬ੍ਰਿਟਿਸ਼ ਨੇਤਾਵਾਂ ਵੱਲੋਂ ਜਾਂਚ ਦੀ ਮੰਗ
Monday, Oct 31, 2022 - 02:41 PM (IST)

ਲੰਡਨ- ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਦਾ ਫੋਨ ਹੈਕ ਹੋਣ ਦੀ ਖ਼ਬਰ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਬੀਤੇ ਦਿਨ ਸਰਕਾਰੀ ਅਧਿਕਾਰੀਆਂ ਲਈ ਮਜ਼ਬੂਤ ਸਾਈਬਰ ਸੁਰੱਖਿਆ ’ਤੇ ਜ਼ੋਰ ਦਿੱਤਾ। ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਅਤੇ ਅਖ਼ਬਾਰ ਨੂੰ ਜਾਣਕਾਰੀ ਲੀਕ ਹੋਣ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ‘ਦ ਮੇਲ’ ਨੇ ਐਤਵਾਰ ਨੂੰ ਇਕ ਨਿਊਜ਼ ’ਚ ਕਿਹਾ ਕਿ ਟਰੱਸ ਦੇ ਵਿੱਤ ਮੰਤਰੀ ਹੁੰਦਿਆਂ ਉਨ੍ਹਾਂ ਦਾ ਫੋਨ ਹੈਕ ਕੀਤਾ ਗਿਆ ਸੀ । ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਉਹ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਅਤੇ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਸੀ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਕਰਾਚੀ ’ਚ ਮੋਬਾਈਲ ਕੰਪਨੀ ਦੇ 2 ਮੁਲਾਜ਼ਮਾਂ ਦਾ ਬੇਰਹਿਮੀ ਨਾਲ ਕਤਲ
ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਸਿਵਲ ਸੇਵਾ ਦੇ ਮੁਖੀ ਨੇ ਸੁਰੱਖਿਆ ’ਚ ਵੱਡੀ ਭੁੱਲ ਨੂੰ ਗੁਪਤ ਰੱਖਿਆ ਸੀ। ਅਖ਼ਬਾਰ ਨੇ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਰੂਸੀ ਜਾਸੂਸਾਂ ’ਤੇ ਇਸ ਹੈਕਿੰਗ ਦਾ ਸ਼ੱਕ ਹੈ। ਇਸ ’ਚ ਕਿਹਾ ਗਿਆ ਹੈ ਕਿ ਹੈਕਰਾਂ ਨੇ ਵਿਦੇਸ਼ੀ ਅਧਿਕਾਰੀਆਂ ਨਾਲ ਯੂਕ੍ਰੇਨ ਜੰਗ ਦੌਰਾਨ ਟਰੱਸ ਅਤੇ ਇਕ ਰਾਜਨੀਤਕ ਸਹਿਯੋਗੀ ਕਵਾਸੀ ਕਵਾਰਤੇਂਗ ਵਿਚਕਾਰ ਨਿੱਜੀ ਗੱਲਬਾਤ ਸਮੇਤ ਸੰਵੇਦਨਸ਼ੀਲ ਸੂਚਨਾ ਪ੍ਰਾਪਤ ਕਰ ਲਿਆ ਸੀ। ਯੂ. ਕੇ. ਸਰਕਾਰ ਦੇ ਬੁਲਾਰੇ ਨੇ ਸੁਰੱਖਿਆ ਪ੍ਰਬੰਧਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਉਨ੍ਹਾਂ ਕੋਲ ਸਾਈਬਰ ਖ਼ਬਰਾਂ ਵਿਰੁੱਧ ਮਜ਼ਬੂਤ ਸੁਰੱਖਿਆ ਪ੍ਰਣਾਲੀ ਹੈ।