10 ਲੱਖ ਪੌਂਡ ਦੀ ਧੋਖਾਧੜੀ ਦੇ ਮਾਮਲੇ ''ਚ ਫਸੀ ਬ੍ਰਿਟਿਸ਼ ਭਾਰਤੀ ਬੀਬੀ ਤੇ ਉਸ ਦਾ ਸਾਥੀ

07/17/2020 6:10:41 PM

ਲੰਡਨ (ਭਾਸ਼ਾ): ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ (ਐੱਨ.ਸੀ.ਏ.) ਨੇ ਇਕ ਨਾਈਜੀਰੀਆਈ ਠੱਗ ਅਤੇ ਲੰਬੇ ਸਮੇਂ ਤੱਕ ਉਸ ਦੀ ਪਾਰਟਨਰ ਰਹੀ ਬ੍ਰਿਟਿਸ਼ ਭਾਰਤੀ ਬੀਬੀ ਦੀ ਜਾਂਚ ਦੇ ਬਾਅਦ ਉਹਨਾਂ ਕੋਲ 10 ਲੱਖ ਪੌਂਡ ਤੋਂ ਵਧੇਰੇ ਦੇ ਮੁੱਲ ਦੀ ਜਾਇਦਾਦ ਹੋਣ ਦਾ ਖੁਲਾਸਾ ਕੀਤਾ ਹੈ। ਦੋਹਾਂ ਦੋਸ਼ੀਆਂ ਦੀ ਸਾਲਾਨਾ ਆਮਦਨ 49,000 ਪੌਂਡ ਤੋਂ ਵੱਧ ਨਾ ਹੋਣ ਦੇ ਬਾਵਜੂਦ ਉਹਨਾਂ ਦੀ ਜੀਵਨ ਸ਼ੈਲੀ ਕਿਸੇ ਅਮੀਰ ਨਾਲੋਂ ਘੱਟ ਨਹੀਂ ਸੀ। ਇਸੇ ਹਫਤੇ ਹਾਈ ਕੋਰਟ ਨੇ ਕਾਨੂੰਨ ਦੇ ਤਹਿਤ 42 ਸਾਲਾ ਆਯੋਡੇਲੇ ਓਲੂਸੇਏ ਓਡੇਵਾਲੇ ਅਤੇ 21 ਸਾਲ ਤੱਕ ਉਸ ਦੇ ਨਾਲ ਰਹੀ ਲੰਡਨਵਾਸੀ ਸਾਰਾ ਭਰਤ ਯਾਦਵ (40) ਨੂੰ, ਐੱਨ.ਸੀ.ਏ. ਨੂੰ 1,011,431 ਪੌਂਡ ਜਮਾਂ ਕਰਾਉਣ ਦਾ ਆਦੇਸ਼ ਦਿੱਤਾ। 

ਐੱਨ.ਸੀ.ਏ. ਦੇ ਅਧਿਕਾਰੀ ਐਂਡੀ ਲੇਵਿਸ ਨੇ ਕਿਹਾ,''ਓਡੋਵਾਲੇ ਅਤੇ ਯਾਦਵ ਈਮਾਨਦਾਰ ਅਤੇ ਕਾਨੂੰਨ ਦਾ ਪਾਲਣ ਕਰਨ ਵਾਲਿਆਂ ਦੇ ਪੈਸੇ 'ਤੇ ਸ਼ਾਨ ਨਾਲ ਜ਼ਿੰਦਗੀ ਜੀ ਰਹੇ ਸੀ। ਅਸੀਂ ਉਹਨਾਂ ਦਾ ਧਨ ਜ਼ਬਤ ਕਰ ਲਿਆ ਹੈ ਤਾਂ ਜੋ ਉਹਨਾਂ ਨੂੰ ਸਮਝ ਆਏ ਕਿ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ।'' ਐੱਨ.ਸੀ.ਏ. ਦੇ ਜਾਂਚ ਕਰਤਾਵਾਂ ਨੇ ਪਾਇਆ ਕਿ ਦੋਹਾਂ ਦੋਸ਼ੀਆਂ ਦੇ ਬੈਂਕ ਖਾਤਿਆਂ ਵਿਚ ਹਰੇਕ ਸਾਲ ਹਜ਼ਾਰਾਂ ਪੌਂਡ ਰਾਸ਼ੀ ਜਮਾਂ ਹੋ ਰਹੀ ਸੀ। 

ਪੜ੍ਹੋ ਇਹ ਅਹਿਮ ਖਬਰ- ਹੀਰੋ : 6 ਸਾਲਾ ਬੱਚੇ ਨੇ ਭੈਣ ਨੂੰ ਕੁੱਤੇ ਤੋਂ ਬਚਾਇਆ, ਚਿਹਰੇ 'ਤੇ ਲੱਗੇ 90 ਟਾਂਕੇ

ਓਡੇਵਾਲੇ 2006 ਵਿਚ ਜੇਲ ਤੋਂ ਰਿਹਾਅ ਹੋਇਆ ਸੀ ਪਰ ਉਸ ਦੀ ਆਮਦਨ ਦਾ ਕੋਈ ਵੈਧ ਜ਼ਰੀਆ ਨਹੀਂ ਸੀ। ਨਾਲ ਹੀ ਯਾਦਵ ਦੀ ਵੀ ਕੋਈ ਖਾਸ ਆਮਦਨ ਨਹੀਂ ਸੀ। ਐੱਨ.ਸੀ.ਏ. ਦੇ ਮੁਤਾਬਾਕ ਓਡੇਵਾਲੇ ਇਕ ਦੋਸ਼ੀ ਕਰਾਰ ਠੱਗ ਹੈ ਜਿਸ ਨੇ 1998 ਤੋਂ 2016 ਤੱਕ ਕਈ ਅਪਰਾਧਿਕ ਵਾਰਦਾਤਾਂ ਅੰਜਾਮ ਦਿੱਤੀਆਂ ਸਨ ਅਤੇ ਲੱਖਾਂ ਪੌਂਡ ਦੀ ਕਮਾਈ ਕੀਤੀ ਸੀ। ਉਹ ਅਮੀਰ ਲੋਕਾਂ ਦੇ ਕ੍ਰੈਡਿਟ ਕਾਰਡ ਦੇ ਵੇਰਵੇ ਦਾ ਪਤਾ ਲਗਾ ਕੇ ਉਹਨਾਂ ਦੇ ਖਾਤਿਆਂ ਵਿਚੋਂ ਰਾਸ਼ੀ ਚੁਰਾਉਂਦਾ ਸੀ। ਇੰਮਪੀਰੀਅਲ ਕਾਲੇਜ ਲੰਡਨ ਵਿਚ ਪ੍ਰਬੰਧਕ ਦੀ ਨੌਕਰੀ ਕਰਨ ਵਾਲੀ ਯਾਦਵ ਨੇ ਓਡੇਵਾਲੇ ਦੇ ਨਾਲ ਮਿਲ ਕੇ ਲੰਡਨ ਅਤੇ ਲੀਵਰਪੂਲ ਵਿਚ ਵੱਡੀਆਂ ਜਾਇਦਾਦਾਂ ਖੜ੍ਹੀਆਂ ਕੀਤੀਆਂ ਸਨ।


Vandana

Content Editor

Related News