ਬ੍ਰਿਟੇਨ 'ਚ ਜਵਾਈ 'ਤੇ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਸਖ਼ਤ ਸਜ਼ਾ

Wednesday, Jan 04, 2023 - 02:14 PM (IST)

ਬ੍ਰਿਟੇਨ 'ਚ ਜਵਾਈ 'ਤੇ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਸਖ਼ਤ ਸਜ਼ਾ

ਲੰਡਨ (ਏਜੰਸੀ) : ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਬ੍ਰਿਟੇਨ ਵਿੱਚ ਭਾਰਤ ਦੀ ਯਾਤਰਾ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਆਪਣੇ ਜਵਾਈ ’ਤੇ ਮੀਟ ਕਲੀਵਰ (ਮੀਟ ਵੱਢਣ ਵਾਲਾ ਹਥਿਆਰ) ਨਾਲ ਹਮਲਾ ਕਰਨ ਦੇ ਦੋਸ਼ ਵਿੱਚ 8 ਸਾਲ ਤੋਂ ਵੱਧ ਸਮੇਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬਰਮਿੰਘਮ ਲਾਈਵ ਦੀ ਰਿਪੋਰਟ ਅਨੁਸਾਰ, ਭਜਨ ਸਿੰਘ, ਜੋ ਆਪਣੀ ਧੀ, ਉਸ ਦੇ ਦੋ ਬੱਚਿਆਂ ਅਤੇ ਜਵਾਈ ਨਾਲ ਕਿ ਹੈਂਡਸਵਰਥ ਵਿੱਚ ਕੋਰਨਵਾਲ ਰੋਡ ਸਥਿਤ ਘਰ ਵਿੱਚ ਰਹਿੰਦਾ ਸੀ, ਨੇ ਪੀੜਤਾ ਵੱਲ ਹਥਿਆਰ ਘੁੰਮਾਇਆ ਅਤੇ ਉਸਦੀ ਗਰਦਨ ਨੂੰ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ: ਅਮਰੀਕਾ 'ਚ ਹਥਿਆਰਾਂ ਦਾ ਖ਼ੌਫ਼ ! ਨਵੇਂ ਸਾਲ ਦੇ ਪਹਿਲੇ ਤਿੰਨ ਦਿਨਾਂ 'ਚ ਗੋਲੀਬਾਰੀ 'ਚ 130 ਤੋਂ ਵੱਧ ਮੌਤਾਂ

ਬਰਮਿੰਘਮ ਕ੍ਰਾਊਨ ਕੋਰਟ ਨੇ ਸੁਣਿਆ ਕਿ ਜਦੋਂ ਸਿੰਘ ਨੇ ਪਿਛਲੇ ਸਾਲ ਅਪ੍ਰੈਲ 'ਚ ਆਪਣੇ 30 ਸਾਲਾ ਜਵਾਈ 'ਤੇ ਹਮਲਾ ਕੀਤਾ ਸੀ ਤਾਂ ਉਹ ਸ਼ਰਾਬ ਦੇ ਨਸ਼ੇ 'ਚ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਸਿੰਘ ਉਸੇ ਫੈਕਟਰੀ 'ਚ ਕੰਮ ਕਰਦਾ ਹੈ, ਜਿਸ 'ਚ ਉਨ੍ਹਾਂ ਦਾ ਜਵਾਈ ਹੈ ਅਤੇ ਉਨ੍ਹਾਂ ਵਿਚਾਲੇ ਕਦੇ ਕੋਈ ਸਮੱਸਿਆ ਨਹੀਂ ਆਈ। ਸਰਕਾਰੀ ਵਕੀਲ ਐਲੇਕਸ ਵਾਰੇਨ ਨੇ ਕਿਹਾ ਕਿ ਜਦੋਂ ਪੀੜਤ ਲਿਵਿੰਗ ਰੂਮ ਵਿੱਚ ਸੀ ਤਾਂ ਨੂੰ ਆਪਣੀ ਗਰਦਨ ਦੇ ਪਿਛਲੇ ਹਿੱਸੇ ਵਿੱਚ ਮਾਮੂਲੀ ਸੱਟ ਮਹਿਸੂਸ ਹੋਈ। ਉਸਨੇ ਸ਼ੁਰੂ ਵਿੱਚ ਸੋਚਿਆ ਕਿ ਮੁਲਜ਼ਮ ਨੇ ਉਸਨੂੰ ਥੱਪੜ ਮਾਰਿਆ ਹੈ ਪਰ ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਪੀੜਤ ਨੇ ਖ਼ੁਦ ਨੂੰ ਬਚਾਉਣ ਲਈ ਆਪਣਾ ਖੱਬਾ ਹੱਥ ਉਪਰ ਕਰ ਦਿੱਤਾ ਅਤੇ ਜਿਸ ਕਾਰਨ ਮੀਟ ਕਲੀਵਰ ਨੇ ਉਸ ਦੇ ਹੱਥ 'ਤੇ ਲੱਗ ਗਿਆ ਅਤੇ ਖੂਨ ਵਹਿਣ ਲੱਗਾ। ਅਦਾਲਤ ਨੇ ਨੋਟ ਕੀਤਾ ਕਿ ਹਮਲੇ ਨਾਲ ਪੀੜਤ ਦੀ ਵਿਚਕਾਰਲੀ ਉਂਗਲੀ ਨੂੰ ਨੁਕਸਾਨ ਪਹੁੰਚਿਆ, ਜਿਸ ਲਈ ਦੋ ਸਰਜਰੀਆਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਕੈਨੇਡੀਅਨ ਪੁਲਸ ਦੀ ਸਖ਼ਤ ਚਿਤਾਵਨੀ, ਇਨ੍ਹਾਂ 2 ਭਾਰਤੀਆਂ ਤੋਂ ਲੋਕ ਬਣਾ ਕੇ ਰੱਖਣ ਦੂਰੀ, ਜਾਣੋ ਵਜ੍ਹਾ

ਵਾਰਨ ਨੇ ਅਦਾਲਤ ਨੂੰ ਦੱਸਿਆ, "ਉਸਨੇ ਸੋਚਿਆ ਕਿ ਮੁਲਜ਼ਮ ਉਸਨੂੰ ਮਾਰਨ ਜਾ ਰਿਹਾ ਸੀ।" ਪੀੜਤ ਇੱਕ ਗੁਆਂਢੀ ਦੇ ਘਰ ਭੱਜ ਗਿਆ, ਜਿਸਨੇ ਸਿੰਘ ਦੀ ਗ੍ਰਿਫ਼ਤਾਰੀ ਲਈ ਰੋਲਾ ਪਾਇਆ। ਜੱਜ ਸਾਰਾਹ ਬਕਿੰਘਮ ਨੇ ਕਿਹਾ ਕਿ ਹਮਲੇ ਦਾ ਇੱਕ ਸੰਭਾਵੀ ਉਦੇਸ਼ ਮੁਲਜ਼ਮ ਵੱਲੋਂ ਭਾਰਤ ਦੀ ਹਾਲ ਹੀ ਵਿੱਚ ਕੀਤੀ ਗਈ ਯਾਤਰਾ ਸੀ। ਉਹ "ਬਿਨਾਂ ਇੱਛਾ" ਦੇ ਯੂਕੇ ਵਾਪਸ ਆਇਆ ਸੀ, ਜਿਸ ਕਾਰਨ ਉਹ ਗੁੱਸਾ ਅਤੇ ਨਿਰਾਸ਼ ਸੀ। ਬਕਿੰਘਮ ਨੇ ਸਿੰਘ ਨੂੰ ਕਿਹਾ, "ਤੁਸੀਂ ਕਿਸੇ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਸੀ ਅਤੇ ਉਹ (ਜਵਾਈ) ਤੁਹਾਡਾ ਨਿਸ਼ਾਨਾ ਸੀ।" ਜੱਜ ਨੇ ਕਿਹਾ ਕਿ ਜਦੋਂ ਪੀੜਤ 'ਤੇ ਪਿਛੋਂ ਹਮਲਾ ਕੀਤਾ ਗਿਆ ਤਾਂ ਉਹ ਪੂਰੀ ਤਰ੍ਹਾਂ ਬੇਖ਼ਰ ਸੀ। ਬਕਿੰਘਮ ਨੇ ਕਿਹਾ, "ਮੈਂ ਪੀੜਿਤ ਦੇ ਖੂਨ ਨਾਲ ਲਥਪਥ ਇਸ (ਮੀਟ ਕਲੀਵਰ) ਦੀਆਂ ਤਸਵੀਰਾਂ ਦੇਖੀਆਂ ਹਨ। ਹਮਲੇ ਦੀ ਤਾਕਤ ਇੰਨੀ ਸੀ ਕਿ ਘਟਨਾ ਦੌਰਾਨ ਲੱਕੜ ਦਾ ਹੈਂਡਲ ਟੁੱਟ ਗਿਆ।"

ਇਹ ਵੀ ਪੜ੍ਹੋ: ਪਾਕਿ ਦੀ ਸਿਆਸਤ 'ਚ ਭੂਚਾਲ, ਹੀਰੋਇਨਾਂ ਨਾਲ ਜਿਸਮਾਨੀ ਸਬੰਧ ਬਣਾਉਂਦੇ ਸਨ ਬਾਜਵਾ ਤੇ ISI ਮੁਖੀ ਫੈਜ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News