ਬ੍ਰਿਟਿਸ਼ ਸਰਕਾਰ ਨਵਾਂ ਪਾਸਪੋਰਟ ਲਿਆਉਣ ਦੀ ਤਿਆਰੀ 'ਚ, ਇਸ ਕੰਪਨੀ ਨੂੰ ਮਿਲਿਆ ਠੇਕਾ

02/23/2020 1:52:59 AM

ਲੰਡਨ (ਏਜੰਸੀ)- ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟੇਨ ਨੇ ਹੁਣ ਆਪਣੀ ਮੂਲ ਪਛਾਣ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰੀ ਪਛਾਣ ਦੇ ਪ੍ਰਤੀਕ ਪਾਸਪੋਰਟ ਨੂੰ ਹੁਣ ਹੁਣ ਪੁਰਾਣੇ ਗੂੜੇ ਨੀਲੇ-ਸੁਨਹਿਰੀ ਰੰਗ ਵਿਚ ਲਿਆਉਣ ਦੀ ਤਿਆਰੀ ਹੈ। ਸ਼ਨੀਵਾਰ ਨੂੰ ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਦਿੱਤੀ। ਯੂਰਪੀ ਯੂਨੀਅਨ ਦੇ ਪਾਸਪੋਰਟ ਦਾ ਰੰਗ ਬਰਗੰਡੀ (ਡੂੰਘਾ ਜਾਮਨੀ) ਹੈ ਅਤੇ 1988 ਤੋਂ ਬ੍ਰਿਟੇਨ ਵਿਚ ਵੀ ਇਸੇ ਰੰਗ ਦੇ ਯਾਤਰਾ ਦਸਤਾਵੇਜ਼ ਦੀ ਵਰਤੋਂ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਬ੍ਰਿਟਿਸ਼ ਪਾਸਪੋਰਟ ਦਾ ਕਵਰ ਗੂੜਾ ਨੀਲਾ ਹੀ ਹੁੰਦਾ ਸੀ।

ਪਾਸਪੋਰਟ ਦਾ ਰੰਗ ਸਾਬਕਾ ਬ੍ਰਿਟਿਸ਼ ਕਾਲ ਦਾ ਹੋਣਾ ਹੋਰ ਬ੍ਰਿਟਿਸ਼ ਨਾਗਰਿਕਾਂ ਲਈ ਮਾਣ ਦਾ ਵਿਸ਼ਾ ਹੈ। ਇਹ ਗੱਲ 2016 ਵਿਚ ਯੂਰਪੀ ਯੂਨੀਅਨ ਛੱਡਣ ਲਈ ਹੋਏ ਰੈਫਰੰਡਮ ਤੋਂ ਬਾਅਦ ਸਾਹਮਣੇ ਆਈ ਸੀ। ਹਾਲਾਂਕਿ ਨਵਾਂ ਪਾਸਪੋਰਟ ਗੈਰ ਬ੍ਰਿਟਿਸ਼ ਕੰਪਨੀ ਤਿਆਰ ਕਰੇਗੀ। ਨਵਾਂ ਪਾਸਪੋਰਟ ਫਰਾਂਸ ਅਤੇ ਨੀਦਰਲੈਂਡ ਦੀ ਦੋ ਰਾਸ਼ਟਰੀ ਕੰਪਨੀ ਤਿਆਰ ਕਰੇਗੀ। ਇਸ ਕੰਪਨੀ ਨੂੰ 26 ਕਰੋੜ ਪੌਂਡ (2421 ਕਰੋੜ ਰੁਪਏ) ਦਾ ਠੇਕਾ ਮਿਲਿਆ ਹੈ।

ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਪਾਸਪੋਰਟ ਰਾਸ਼ਟਰੀ ਮਾਣ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਹੁਣ ਅਸੀਂ ਪੁਰਾਣੇ ਪਾਸਪੋਰਟ ਨੂੰ ਲੈ ਕੇ ਯਾਤਰਾ ਨਹੀਂ ਕਰ ਸਕਦੇ। ਬ੍ਰਿਟੇਨ 31 ਜਨਵਰੀ ਨੂੰ ਯੂਰਪੀ ਯੂਨੀਅਨ ਛੱਡ ਚੁੱਕਾ ਹੈ, ਮੰਨਿਆ ਜਾ ਰਿਹਾ ਹੈ ਕਿ ਮਾਰਚ ਦੀ ਸ਼ੁਰੂਆਤ ਤੋਂ ਨਵਾਂ ਪਾਸਪੋਰਟ ਹੋਂਦ ਵਿਚ ਆ ਜਾਵੇਗਾ। ਉਸ ਤੋਂ ਬਾਅਦ ਤਿੰਨ ਮਹੀਨੇ ਵਿਚ ਬ੍ਰਿਟੇਨ ਦੇ ਸਾਰੇ ਪਾਸਪੋਰਟ ਬਦਲ ਜਾਣਗੇ।

ਗੂੜੇ ਨੀਲੇ-ਸੁਨਹਿਰੀ ਰੰਗ ਦੇ ਕਵਰ ਵਾਲਾ ਬ੍ਰਿਟਿਸ਼ ਪਾਸਪੋਰਟ ਸਾਲ 1921 ਵਿਚ ਹੋਂਦ ਵਿਚ ਆਇਆ ਸੀ। ਇਸ ਦੇ ਪਿੱਛਲੇ ਹਿੱਸੇ 'ਤੇ ਇੰਗਲੈਂਡ, ਉੱਤਰੀ ਆਇਰਲੈਂਡ ਅਤੇ ਵੇਲਸ ਦਾ ਅਧਿਕਾਰਤ ਚਿਨ੍ਹ ਛਪਿਆ ਹੁੰਦਾ ਸੀ। ਨਵੇਂ ਪਾਸਪੋਰਟ ਵਿਚ ਅਤਿ ਆਧੁਨਿਕ ਸੁਰੱਖਿਆ ਮਾਨਦੰਡ ਰੱਖੇ ਜਾਣਗੇ, ਜਿਸ ਤੋਂ ਕੋਈ ਉਸ ਦੀ ਨਕਲ ਤਿਆਰ ਨਾ ਕਰ ਸਕੇ। ਇਸ ਵਿਚ ਅਜਿਹੀਆਂ ਵਿਵਸਥਾਵਾਂ ਵੀ ਹੋਣਗੀਆਂ ਕਿ ਚੋਰੀ ਹੋਣ 'ਤੇ ਵੀ ਇਸ ਦੀ ਕੋਈ ਦੁਰਵਰਤੋਂ ਨਹੀਂ ਕਰ ਸਕੇਗਾ।


Sunny Mehra

Content Editor

Related News