ਬ੍ਰਿਟਿਸ਼ ਅਦਾਲਤ ਦਾ ਨੀਰਵ ਮੋਦੀ ਨੂੰ ਝਟਕਾ, ਹਵਾਲਗੀ ਖ਼ਿਲਾਫ਼ ਦਾਇਰ ਅਰਜ਼ੀ ਕੀਤੀ ਖਾਰਿਜ

06/23/2021 5:29:09 PM

ਲੰਡਨ (ਬਿਊਰੋ): ਬ੍ਰਿਟਿਸ਼ ਹਾਈ ਕੋਰਟ ਨੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਖ਼ਿਲਾਫ਼ ਦਾਇਰ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਇਸ ਤਰ੍ਹਾਂ ਹਵਾਲਗੀ ਅਪੀਲ ਰੋਕਣ ਸੰਬੰਧੀ ਅਪੀਲ ਦੇ ਪਹਿਲੇ ਪੜਾਅ ਵਿਚ ਆਪਣੀ ਲੜਾਈ ਹਾਰ ਗਿਆ ਹੈ ਅਤੇ ਹੁਣ ਉਸ ਕੋਲ ਜ਼ੁਬਾਨੀ ਸੁਣਵਾਈ ਲਈ ਨਵੇਂ ਸਿਰੇ ਤੋਂ ਅਪੀਲ ਦਾਇਰ ਕਰਨ ਲੀ ਸਿਰਫ ਪੰਜ ਦਿਨ ਦਾ ਸਮਾਂ ਹੈ। ਪੰਜਾਬ ਨੈਸ਼ਨਲ ਬੈਂਕ ਦੇ 14000 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ੀ ਨੀਰਵ ਮੋਦੀ ਨੇ ਲੰਡਨ ਹਾਈ ਕੋਰਟ ਵਿਚ ਹਵਾਲਗੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਇਸੇ ਸਾਲ 15 ਅਪ੍ਰੈਲ ਨੂੰ ਬ੍ਰਿਟਿਸ਼ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ।

ਅਪੀਲ ਵਿਚ ਲਿਖੀ ਇਹ ਗੱਲ
ਇਸ ਤੋਂ ਪਹਿਲਾਂ 25 ਫਰਵਰੀ ਨੂੰ ਬ੍ਰਿਟੇਨ ਦੇ ਵੈਸਟਮਿੰਸਟਰ ਕੋਰਟ ਜ਼ਿਲ੍ਹਾ ਜੱਜ ਨੇ ਨੀਰਵ ਮੋਦੀ ਦੀ ਹਵਾਲਗੀ ਦੇ ਮਾਮਲੇ ਵਿਚ ਫ਼ੈਸਲਾ ਦਿੱਤਾ ਸੀ। ਨੀਰਵ ਮੋਦੀ ਨੇ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਬ੍ਰਿਟੇਨ ਦੇ ਹਾਈ ਕੋਰਟ ਵਿਚ ਇਕ ਅਪੀਲ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿਚ ਨੀਰਵ ਮੋਦੀ ਨੇ ਭਾਰਤ ਵਿਚ ਉਚਿਤ ਮੁਕੱਦਮਾ ਨਾ ਚਲਾਉਣ ਅਤੇ ਰਾਜਨੀਤਕ ਕਾਰਨਾਂ ਤੋਂ ਉਸ ਨੂੰ ਨਿਸ਼ਾਨਾ ਬਣਾਉਣ ਦੀ ਚਿੰਤਾ ਜ਼ਾਹਰ ਕੀਤੀ ਸੀ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਵਿਚ ਜੇਲ੍ਹਾਂ ਦੀ ਸਥਿਤੀ ਖਰਾਬ ਹੈ ਅਤੇ ਉਸ ਖ਼ਿਲਾਫ਼ ਸਬੂਤ ਵੀ ਕਾਫੀ ਕਮਜ਼ੋਰ ਹਨ।

ਪੜ੍ਹੋ ਇਹ ਅਹਿਮ ਖਬਰ- ਯੂਕੇ: ਈ.ਯੂ. ਸੈਟਲਮੈਂਟ ਲਈ ਗ੍ਰਹਿ ਦਫਤਰ ਰੋਜ਼ਾਨਾ ਪ੍ਰਾਪਤ ਕਰ ਰਿਹੈ ਹਜ਼ਾਰਾਂ ਅਰਜ਼ੀਆਂ

180 ਕਰੋੜ ਡਾਲਕ ਦਾ ਮਾਲਕ ਹੈ ਨੀਰਵ
ਫੋਰਬਸ ਮੁਤਾਬਕ 2017 ਵਿਚ ਨੀਰਵ ਮੋਦੀ ਦੀ ਕੁੱਲ ਜਾਇਦਾਦ 180 ਕਰੋੜ ਡਾਲਰ (ਕਰੀਬ 11,700 ਕਰੋੜ ਰੁਪਏ) ਸੀ। ਉਸ ਦੀ ਕੰਪਨੀ ਦਾ ਹੈੱਡਕੁਆਰਟਰ ਮੁੰਬਈ ਵਿਚ ਹੈ। ਮਾਰਚ 2018 ਵਿਚ ਨੀਰਵ ਮੋਦੀ ਨੇ ਨਿਊਯਾਰਕ ਵਿਚ ਦੀਵਾਲੀਆਪਨ ਦੀ ਸੁਰੱਖਿਆ (bankruptcy protection) ਦੇ ਤਹਿਤ ਪਟੀਸ਼ਨ ਦਾਇਰ ਕੀਤੀ ਸੀ।
ਨੀਰਵ ਮੋਦੀ ਨੂੰ ਹਵਾਲਗੀ ਵਾਰੰਟ 'ਤੇ 19 ਮਾਰਚ, 2019 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਮਾਮਲੇ ਦੇ ਸਿਲਸਿਲੇ ਵਿਚ ਹੋਈਆਂ ਸੁਣਵਾਈਆਂ ਦੌਰਾਨ ਉਹ ਵੋਂਡਸਵਰਥ ਜੇਲ੍ਹ ਤੋਂ ਵੀਡੀਓ ਲਿੰਕ ਜ਼ਰੀਏ ਸ਼ਾਮਲ ਹੁੰਦਾ ਸੀ। ਕੋਰਟ ਪਹਿਲਾਂ ਵੀ ਨੀਰਵ ਦੀ ਜਮਾਨਤ ਦੀਆਂ ਕਈ ਅਰਜ਼ੀਆਂ ਖਾਰਿਜ ਕਰ ਚੁੱਕਾ ਹੈ।

ਭਾਰਤ ਵੱਲੋਂ ਲਗਾਏ ਗਏ ਦੋਸ਼
ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕਰਨ ਦਾ ਦੋਸ਼ ਹੈ। ਇਹ ਧੋਖਾਧੜੀ ਗਾਰੰਟੀ ਪੱਤਰ ਜ਼ਰੀਏ ਕੀਤੀ ਗਈ। ਘਪਲੇ ਦੇ ਬਾਅਦ ਭਾਰਤ ਤੋਂ ਭੱਜਣ ਮਗਰੋਂ ਨੀਰਵ ਮੋਦੀ ਇਸ ਸਮੇਂ ਲੰਡਨ ਦੀ ਇਕ ਜੇਲ੍ਹ ਵਿਚ ਬੰਦ ਹੈ।


Vandana

Content Editor

Related News