ਇਸ ਬ੍ਰਿਟਿਸ਼ ਜੋੜੇ ਦੀ ਖੁੱਲ੍ਹੀ ਕਿਸਮਤ, ਲੱਗੀ 189 ਕਰੋੜ ਰੁਪਏ ਦੀ ਲਾਟਰੀ

05/25/2018 10:05:20 PM

ਲੰਡਨ— ਇੰਗਲੈਂਡ ਦੇ ਇਕ ਛੋਟੇ ਜਿਹੇ ਪਿੰਡ 'ਚ ਰਹਿਣ ਵਾਲਾ ਇਕ ਜੋੜਾ ਅਚਾਨਕ ਅਰਬਪਤੀ ਬਣ ਗਿਆ, ਜਿਸ 'ਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ। ਉਨ੍ਹਾਂ ਲਈ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਲਾਟਰੀ ਜਿੱਤਣ ਦੇ ਇਕ ਹਫਤੇ ਬਾਅਦ ਤਕ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਕਿਸਮਤ ਨੇ ਇੰਨੀ ਵੱਡੀ ਬਾਜੀ ਮਾਰੀ ਹੈ ਕਿ ਉਹ 21 ਮਿਲੀਅਨ ਪਾਉਂਡ (ਕਰੀਬ 189 ਕਰੋੜ ਰੁਪਏ) ਦੇ ਮਾਲਿਕ ਬਣ ਗਏ ਹਨ। ਜਿਸ ਔਰਤ ਨੇ ਲਾਟਰੀ ਖਰੀਦੀ ਸੀ ਉਹ ਇਨਾਮ ਜਿੱਤਣ ਤੋਂ ਅਣਜਾਣ ਸੀ ਤੇ ਲਾਟਰੀ ਦੀ ਟਿਕਟ ਨੂੰ ਆਪਣੇ ਬੈਗ 'ਚ ਰੱਖ ਕੇ ਘੁੰਮਦੀ ਰਹੀ।

ਉਸ 48 ਸਾਲਾਂ ਔਰਤ ਦਾ ਨਾਂ ਡੋਨਾ ਹੈ, ਉਹ ਅਕਸਰ ਆਪਣੇ ਪਤੀ ਡੇਵਿਡ (58 ਸਾਲ) ਨਾਲ ਲਾਟਰੀ ਖਰੀਦੀ ਹੈ। ਇਕ ਦਿਨ ਉਸ ਨੂੰ ਉਸ ਦੁਕਾਨ ਤੋਂ ਫੋਨ ਆਇਆ ਜਿਥੋਂ ਉਹ ਲਾਟਰੀ ਖਰੀਦਦੇ ਹਨ। ਦੁਕਾਨ ਵਾਲੇ ਨੇ ਕਿਹਾ ਕਿ ਉਨ੍ਹਾਂ ਦਾ ਲਾਟਰੀ ਲੱਗੀ ਹੈ ਜਿਸ ਦੇ ਲਈ ਉਨ੍ਹਾਂ ਨੂੰ ਹੈਡ ਆਫਿਸ ਫੋਨ ਕਰਨਾ ਪਵੇਗਾ। ਡੋਨਾ ਨੇ ਇਨਾਮ ਜਿੱਤਣ ਦੀ ਗੱਲ ਆਪਣੇ ਪਤੀ ਨੂੰ ਫੋਨ 'ਤੇ ਦੱਸੀ ਪਰ ਉਦੋਂ ਉਨ੍ਹਾਂ ਨੂੰ ਇੰਨੇ ਵੱਡੇ ਇਨਾਮ ਦੀ ਉਮੀਦ ਨਹੀਂ ਸੀ। ਪਹਿਲਾਂ ਦੋਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ 2 ਮਿਲੀਅਨ ਪਾਉਂਡ (ਕਰੀਬ 18 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ ਪਰ ਉਸ 'ਤੇ ਵੀ ਉਹ ਖੁਸ਼ ਸਨ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲਾਟਰੀ ਕਰੀਬ 189 ਕਰੋੜ ਰੁਪਏ ਦੀ ਤਾਂ ਦੋਹਾਂ ਦੇ ਹੋਸ਼ ਉੱਡ ਗਏ।
ਦੱਸ ਦਈਏ ਕਿ ਇਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਦੋਹਾਂ ਨੇ ਫਿਲਹਾਲ ਬਸ ਇਕ ਗੱਡੀ ਖਰੀਦਣ ਬਾਰੇ ਸੋਚਿਆ ਹੈ ਤੇ ਬਾਕੀ ਪੈਸਾ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਕਾਫੀ ਬਿਮਾਰ ਰਹਿੰਦੇ ਹਨ ਇਸ ਲਈ ਕੁਝ ਪੈਸਾ ਉਨ੍ਹਾਂ ਦੇ ਇਲਾਜ ਲਈ ਖਰਚ ਕਰਨਗੇ।


Related News