ਬ੍ਰਿਟਿਸ਼ ਕੋਲੰਬੀਆਂ ਦੇ ਕਈ ਹਿੱਸਿਆਂ ''ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ

01/29/2018 10:28:34 AM

ਵੈਨਕੂਵਰ — ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਤੱਟ 'ਤੇ ਐਤਵਾਰ ਨੂੰ ਪਹਿਲਾਂ ਤੋਂ ਲਗਾਏ ਗਏ ਅੰਦਾਜ਼ੇ ਤੋਂ ਜ਼ਿਆਦਾ ਮੀਂਹ ਪਿਆ। ਜਿਸ ਤੋਂ ਬਾਅਦ ਮੈਟਰੋ ਵੈਨਕੂਵਰ ਅਤੇ ਵੈਨਕੂਵਰ ਟਾਪੂ ਦੇ ਕੁੱਝ ਹਿੱਸਿਆਂ ਵਿਚ ਵੀ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਮੈਟਰੋ ਵੈਨਕੂਵਰ ਵਿਚ 60 ਤੋਂ 90 ਮਿਲੀਲੀਟਰ ਮੀਂਹ ਪੈ ਸਕਦਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਰੀਵਰ ਫੋਰਕਾਸਟ ਸੈਂਟਰ ਮੁਤਾਬਕ ਪਾਣੀ ਦਾ ਪੱਧਰ ਵਧ ਸਕਦਾ ਹੈ।
ਇਸ ਖਰਾਬ ਮੌਸਮ ਨੂੰ ਦੇਖਦੇ ਹੋਏ ਡਰਾਈਵਰਾਂ ਨੂੰ ਵੀ ਹਾਈਵੇਅ 'ਤੇ ਸਾਵਧਾਨੀ ਵਰਤਨ ਲਈ ਕਿਹਾ ਗਿਆ ਹੈ, ਖਾਸ ਕਰ ਕੇ ਸੀਅ ਟੂ ਸਕਾਈ ਕੋਰੀਡੋਰ ਅਤੇ ਕੋਕੁਈਹਾਲਾ ਹਾਈਵੇਅ 'ਤੇ ਜ਼ਿਆਦਾ ਸਾਵਧਾਨੀ ਵਰਤਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਐਤਵਾਰ ਦੁਪਹਿਰ ਤੱਕ 20 ਸੈਂਟੀਮੀਟਰ ਬਰਫ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ। ਇਹ ਬਰਫਬਾਰੀ ਕੁੱਝ ਖੇਤਰਾਂ ਵਿਚ ਠੰਡ ਦੇ ਮੌਸਮ ਵਿਚ ਵੀ ਬਦਲਾਅ ਕਰ ਸਕਦੀ ਹੈ।


Related News