ਬ੍ਰਿਟਿਸ਼ ਬੱਚੇ ਨੂੰ ਭਾਰਤੀ ਅਧਿਕਾਰੀਆਂ ਵੱਲੋਂ ਕੀਤੀ 239 ਦਿਨਾਂ ਦੀ ਖੱਜਲ ਖੁਆਰੀ ਪਿੱਛੋਂ ਮਿਲਿਆ ਪਾਸਪੋਰਟ

10/09/2020 4:58:13 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਇੱਕ ਨੌਂ ਮਹੀਨਿਆਂ ਦਾ ਬੱਚਾ ਜੋ ਜਨਮ ਤੋਂ ਹੀ ਵਿਦੇਸ਼ ਵਿੱਚ ਫਸਿਆ ਹੋਇਆ ਸੀ, ਅਖੀਰ ਵਿੱਚ ਉਸ ਦੇ ਮਾਪਿਆਂ ਦੁਆਰਾ ਅਰਜ਼ੀ ਦੇਣ ਦੇ 239 ਦਿਨਾਂ ਬਾਅਦ ਉਸ ਨੂੰ ਬ੍ਰਿਟਿਸ਼ ਪਾਸਪੋਰਟ ਪ੍ਰਾਪਤ ਹੋਇਆ ਹੈ। ਬ੍ਰਿਟੇਨ ਤੋਂ ਆਏ ਰਿਚਰਡ ਹੈਮਿਲਟਨ ਅਤੇ ਉਸ ਦੀ ਭਾਰਤੀ ਪਤਨੀ ਪ੍ਰਿਆ ਜੈਕਬ ਦੇ ਦੋ ਬੱਚੇ ਤਿੰਨ ਸਾਲਾਂ ਦੀ ਜੋਏ ਅਤੇ ਨੌਂ ਮਹੀਨੇ ਦਾ ਜੇਕਬ ਹਨ। ਇਹ ਜੋੜਾ ਜੋ ਕਿ ਹੈਂਪਸ਼ਾਇਰ ਵਿੱਚ ਰਹਿੰਦਾ ਹੈ, ਮਾਨਵਤਾਵਾਦੀ ਸਹਾਇਤਾ ਕਰਮਚਾਰੀ ਹਨ ਅਤੇ ਕੰਮ ਦੇ ਸਿਲਸਿਲੇ ਵਿੱਚ ਦੁਨੀਆ ਭਰ ਦੀ ਯਾਤਰਾ ਕਰਦੇ ਹਨ। 

ਪਾਸਪੋਰਟ ਦੇ ਮਾਮਲੇ ਵਿੱਚ ਗ੍ਰਹਿ ਦਫਤਰ ਦੁਆਰਾ ਦੇਰੀ ਅਤੇ ਟਾਲ ਮਟੋਲ ਕਰਕੇ ਭਾਰਤ ਵਿਚ ਪੈਦਾ ਹੋਇਆ ਜੈਕਬ, ਜਨਮ ਤੋਂ ਹੀ ਉੱਥੇ  ਫਸਿਆ ਹੋਇਆ ਸੀ, ਜਿਸ ਕਰਕੇ ਇਹ ਪਰਿਵਾਰ ਦੋ ਮਹਾਂਦੀਪਾਂ ਵਿਚ ਵੰਡਿਆ ਗਿਆ ਸੀ। ਬੱਚੇ ਦੇ ਪਾਸਪੋਰਟ ਸੰਬੰਧੀ ਪਾਸਪੋਰਟ ਅਧਿਕਾਰੀ ਮਹਾਂਮਾਰੀ ਦੇ ਕਾਰਨ ਆਹਮਣੇ-ਸਾਹਮਣੇ ਹੋਣ ਦੀ ਬਜਾਏ ਸਕਾਈਪ ਦੁਆਰਾ ਇੰਟਰਵਿਊ ਲੈ ਸਕਦੇ ਸਨ ਜਾਂ ਨਹੀਂ ਇਸ ਬਾਰੇ ਆਪਣਾ ਮਨ ਬਦਲਦੇ ਰਹੇ, ਜਿਸ ਕਰਕੇ ਪਾਸਪੋਰਟ ਜਾਰੀ ਨਹੀਂ ਹੋ ਸਕਿਆ। 

ਇਸ ਜੋੜੇ ਨੇ ਫਰਵਰੀ ਵਿਚ ਜੈਕਬ ਦੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ ਪਰ ਉਸ ਤੇ ਅਮਲ ਨਾ ਹੋਣ ਤੇ ਅੱਠ ਮਹੀਨਿਆਂ ਦੌਰਾਨ 67 ਈਮੇਲ, ਪਾਸਪੋਰਟ ਹੈਲਪਲਾਈਨ ਨੂੰ 16 ਕਾਲਾਂ, ਉਨ੍ਹਾਂ ਦੇ ਸਥਾਨਕ ਸੰਸਦ ਮੈਂਬਰ ਡੈਮਿਅਨ ਹਿੰਦਜ਼ ਨੂੰ ਪੰਜ ਚਿੱਠੀਆਂ ਅਤੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਦੋ ਪੱਤਰ ਵੀ ਦਿੱਤੇ ਗਏ, ਅਖੀਰ ਵਿੱਚ ਸਰਪ੍ਰਸਤ ਦੁਆਰਾ ਹੋਮ ਆਫਿਸ ਤੱਕ ਪਹੁੰਚ ਕੀਤੇ ਜਾਣ ਤੋਂ ਬਾਅਦ ਇਹ ਪ੍ਰਕਿਰਿਆ ਅੱਗੇ ਵਧੀ। ਪਾਸਪੋਰਟ ਦੀ ਅਰਜ਼ੀ ਦੇਣ ਵੇਲੇ ਹੈਮਿਲਟਨ ਅਤੇ ਪ੍ਰਿਆ ਜੈਕਬ ਭਾਰਤ ਵਿੱਚ ਸਨ। ਫਿਰ ਹੈਮਿਲਟਨ ਘਰੇਲੂ ਕੰਮ ਕਰਕੇ ਯੂਕੇ ਵਾਪਸ ਆਇਆ ਸੀ ਪਰ ਪ੍ਰਿਆ ਜੈਕਬ ਦੋ ਬੱਚਿਆਂ ਨਾਲ ਭਾਰਤ ਵਿਚ ਹੀ ਰਹੀ। ਹੁਣ ਇਹ ਪਰਿਵਾਰ ਭਾਰਤ ਵਿਚ ਮੁੜ ਇਕੱਠੇ ਹੋ ਗਿਆ ਹੈ ਅਤੇ ਨੌਂ ਮਹੀਨਿਆਂ ਦੇ ਵਕਫੇ ਨਾਲ ਪਾਸਪੋਰਟ ਪ੍ਰਾਪਤ ਕਰਕੇ ਅੱਗੇ ਵਧ ਸਕਦਾ ਹੈ।


Vandana

Content Editor

Related News