ਬੋਰਿਸ ਜਾਨਸਨ ਦੀ ਮੁਸੀਬਤ ਦਾ ਮਜ਼ਾਕ ਉਡਾ ਕੇ ਮਾਲਾਮਾਲ ਹੋ ਰਹੇ ਬ੍ਰਿਟਿਸ਼ ਕਾਰਟੂਨਿਸਟ

Tuesday, Feb 01, 2022 - 03:27 AM (IST)

ਬੋਰਿਸ ਜਾਨਸਨ ਦੀ ਮੁਸੀਬਤ ਦਾ ਮਜ਼ਾਕ ਉਡਾ ਕੇ ਮਾਲਾਮਾਲ ਹੋ ਰਹੇ ਬ੍ਰਿਟਿਸ਼ ਕਾਰਟੂਨਿਸਟ

ਲੰਡਨ- ਸਿਆਸਤਦਾਨਾਂ ਦੀਆਂ ਮੁਸੀਬਤਾਂ ਵਿਅੰਗਕਾਰਾਂ ਤੇ ਕਾਰਟੂਨਿਸਟਾਂ ਲਈ ਖਜ਼ਾਨਾ ਹੁੰਦੀਆਂ ਹਨ। ਸਕੈਂਡਲਾਂ ’ਚ ਫਸੇ ਰਹਿਣ ਵਾਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕਾਰਟੂਨਿਸਟਾਂ ਨੂੰ ਸਾਲਾਂ ਤੋਂ ਸੋਚ ਤੋਂ ਪਰੇ ਕੁਝ ਨਾ ਕੁਝ ਸਮੱਗਰੀ ਮੁਹੱਈਆ ਕਰਵਾਂਦੇ ਆ ਰਹੇ ਹਨ ਅਤੇ ਹੁਣ ਜਦੋਂ ਕਿ ਸੱਤਾ ’ਤੇ ਉਨ੍ਹਾਂ ਦੀ ਪਕੜ ਖਤਰੇ ’ਚ ਹੈ। ਕਾਰਟੂਨਿਸਟ ਉਨ੍ਹਾਂ ਹਾਲਾਤ ਦਾ ਫਾਇਦਾ ਚੁੱਕ ਕੇ ਪੈਸਾ ਬਣਾਉਣ ’ਚ ਲੱਗੇ ਹਨ। ਜਾਨਸਨ ਅਤੇ ਉਨ੍ਹਾਂ ਦੇ ਸਟਾਫ ਦੇ ਮੈਂਬਰ ਇਸ ਸਮੇਂ ਪਿਛਲੇ ਸਾਲ ਦੀਆਂ ਕੋਰੋਨਾ ਪਾਬੰਦੀਆਂ ਦੌਰਾਨ ਪਾਰਟੀ ਕਰਨ ਲਈ ਕਾਨੂੰਨੀ ਅਤੇ ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਹੇ ਹਨ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਵਿੰਡੀਜ਼ ਨੇ 3-2 ਨਾਲ ਜਿੱਤੀ ਸੀਰੀਜ਼
ਇਸ ਮਾਮਲੇ ਨੇ ਜਾਨਸਨ ਦੀ ਲੀਡਰਸ਼ਿਪ ਸਮਰੱਥਾ ਅਤੇ ਸਿਆਸੀ ਜਵਾਬਦੇਹੀ ’ਤੇ ਗੰਭੀਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਪਰ ਇਸ ਨੇ ਕਾਰਟੂਨਿਸਟਾਂ ਨੂੰ ਮਜ਼ਾਕ ਉਡਾਣ ਲਈ ਵਧੀਆ ਸਮੱਗਰੀ ਮੁਹੱਈਆ ਕਰਵਾ ਦਿੱਤੀ, ਫਿਰ ਭਾਵੇਂ ਉਹ ਪ੍ਰਧਾਨ ਮੰਤਰੀ ਨਿਵਾਸ ’ਚ ਸਿਆਸੀ ਸਹਿਯੋਗੀਆਂ ਨੂੰ ਸ਼ਰਾਬ ਦਾ ਸੂਟਕੇਸ ਲੈ ਕੇ ਜਾਂਦੇ ਹੋਏ ਵਿਖਾਉਣਾ ਹੋਵੇ ਜਾਂ ਫਿਰ ਸ਼ਰਾਬੀਆਂ ਵੱਲੋਂ ਜਾਨਸਨ ਦੇ ਬੇਟੇ ਨਾਲ ਸਬੰਧਤ ਪੰਘੂੜੇ ਨੂੰ ਤੋੜਦੇ ਹੋਏ ਵਿਖਾਉਣਾ। ਹਾਲ ਹੀ ’ਚ ਇਕ ਅਖਬਾਰ ’ਚ ਛਪੇ ਕਾਰਟੂਨ ’ਚ ਜਾਨਸਨ ਨੂੰ ਧੋਖਾ ਖਾਧੇ ਰੋਮਨ ਸ਼ਾਸਕ ਜੂਲੀਅਸ ਸੀਜਰ ਦੇ ਰੂਪ ’ਚ ਵਖਾਇਆ ਗਿਆ ਹੈ, ਜਿਸ ਦੀ ਪਿੱਠ ’ਚ ਛੁਰਾ ਖੋਭਿਆ ਗਿਆ ਹੈ।

ਇਹ ਖ਼ਬਰ ਪੜ੍ਹੋ- ਸੁਪਰੀਮ ਕੋਰਟ ਦਾ ‘ਵ੍ਹਾਈ ਆਈ ਕਿਲਡ ਗਾਂਧੀ’ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News