ਬਰਤਾਨਵੀ ਫ਼ੌਜ ਦੀ ਅਫ਼ਸਰ ਸਿਖਲਾਈ ਟੀਮ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪਹੁੰਚਣ ’ਤੇ ਸਵਾਗਤ

Thursday, Feb 02, 2023 - 12:26 AM (IST)

ਬਰਤਾਨਵੀ ਫ਼ੌਜ ਦੀ ਅਫ਼ਸਰ ਸਿਖਲਾਈ ਟੀਮ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪਹੁੰਚਣ ’ਤੇ ਸਵਾਗਤ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਰਤਾਨਵੀ ਫ਼ੌਜ ਦੇ ਭਵਿੱਖ ’ਚ ਆਉਣ ਵਾਲੇ ਅਫ਼ਸਰਾਂ ਨੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਗੁਰੂ ਨਾਨਕ ਰੋਡ ਵਿਖੇ ਹਾਜ਼ਰੀ ਭਰੀ। ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ’ਤੇ ਵਿਸ਼ਵਾਸ ਜਤਾਇਆ ਕਿ ਇਹ ਜਾਣਕਾਰੀ ਨਵੇਂ ਭਰਤੀ ਹੋਣ ਵਾਲੇ ਸਾਰੇ ਅਫ਼ਸਰਾਂ ਤੱਕ ਪਹੁੰਚਾਈ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਗੁਰੂ ਨਾਨਕ ਰੋਡ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਔਜਲਾ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਜੀ ਆਇਆਂ ਆਖਿਆ ਅਤੇ ਨਵਰਾਜ ਸਿੰਘ ਚੀਮਾ ਨੇ ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਫ਼ੌਜੀ ਅਫ਼ਸਰਾਂ ਨਾਲ ਸੁਖਦੇਵ ਸਿੰਘ ਔਜਲਾ, ਨਵਰਾਜ ਸਿੰਘ ਚੀਮਾ ਅਤੇ ਸ੍ਰੀ ਗੁਰੂ ਸਿੰਘ ਸਭਾ ਦੇ ਸਕਿਓਰਿਟੀ ਅਫ਼ਸਰ ਚਰਨਜੀਤ ਸਿੰਘ ਚੰਨੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਬਜਟ ਨੂੰ ਲੈ ਕੇ ਬੋਲੇ ਸੁਖਬੀਰ ਬਾਦਲ, ਕਿਹਾ-ਕਿਸਾਨਾਂ, ਗ਼ਰੀਬਾਂ ਅਤੇ ਨੌਜਵਾਨਾਂ ਲਈ ਹੈ ਨਿਰਾਸ਼ਾਜਨਕ


author

Manoj

Content Editor

Related News