ਬ੍ਰਿਟਿਸ਼ ਫ਼ੌਜ ਦੇ ਇੰਜੀਨੀਅਰ ਪੋਲਿਸ਼ ਸਰਹੱਦ ''ਤੇ ਕਰਨਗੇ ਸਹਾਇਤਾ

Friday, Nov 19, 2021 - 05:31 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਫ਼ੌਜ ਦੇ ਇੰਜੀਨੀਅਰ ਪੋਲਿਸ਼ ਸਰਹੱਦ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਰਤਾਨੀਆ ਦੇ ਰੱਖਿਆ ਸਕੱਤਰ ਨੇ ਕਿਹਾ ਹੈ ਕਿ ਬੇਲਾਰੂਸ ਦੇ ਨਾਲ ਪੋਲੈਂਡ ਦੀ ਸਰਹੱਦ ਨੂੰ ਮਜ਼ਬੂਤ ​ਕਰਨ ਵਿੱਚ ਮਦਦ ਲਈ ਲਗਭਗ 150 ਬ੍ਰਿਟਿਸ਼ ਆਰਮੀ ਰਾਇਲ ਇੰਜੀਨੀਅਰ ਭੇਜੇ ਜਾਣਗੇ। ਇਸ ਸਰਹੱਦ ਨੂੰ ਯੂਰਪੀਅਨ ਯੂਨੀਅਨ ਦੇ ਪ੍ਰਵੇਸ਼ ਵਜੋਂ ਦੇਖਿਆ ਜਾਂਦਾ ਹੈ ਅਤੇ ਹਾਲ ਹੀ ਦੇ ਹਫ਼ਤਿਆਂ ਵਿੱਚ ਬੇਲਾਰੂਸ 'ਤੇ ਪ੍ਰਵਾਸੀਆਂ ਨੂੰ ਇਸ ਵੱਲ ਧੱਕਣ ਦੇ ਦੋਸ਼ ਦੇ ਨਾਲ ਤਣਾਅ ਪੈਦਾ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ - ਆਸਟਰੀਆ 'ਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ, ਦੇਸ਼ ਵਿਆਪੀ ਤਾਲਾਬੰਦੀ ਲਾਗੂ

ਬੇਨ ਵੈਲੇਸ ਅਨੁਸਾਰ ਇੰਜੀਨੀਅਰਾਂ ਦੀ ਇੱਕ ਛੋਟੀ ਖੋਜ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਪਹਿਲਾਂ ਹੀ ਇਸ ਖੇਤਰ ਵਿੱਚ ਜਾ ਚੁੱਕੀ ਹੈ। ਇਹ ਸਰਹੱਦੀ ਸੰਕਟ ਮੰਗਲਵਾਰ ਨੂੰ ਹੋਰ ਡੂੰਘਾ ਹੋ ਗਿਆ ਜਦੋਂ ਪੋਲਿਸ਼ ਬਲਾਂ ਨੇ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਭਜਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਇਸ ਦੌਰਾਨ ਕੁਝ ਲੋਕਾਂ ਨੇ ਕਰਾਸਿੰਗ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕਈ ਫ਼ੌਜੀ ਜ਼ਖਮੀ ਹੋ ਗਏ। ਆਪਣੀ ਪੋਲੈਂਡ ਦੀ ਫੇਰੀ ਦੌਰਾਨ ਵੈਲੇਸ ਨੇ ਦੱਸਿਆ ਕਿ ਕੁਝ ਰਾਇਲ ਇੰਜੀਨੀਅਰ ਜੋ ਕਿ ਆਰਮੀ ਦਾ ਹਿੱਸਾ ਹਨ, ਨੂੰ ਵਾੜ ਜਾਂ ਸੜਕਾਂ ਬਣਾਉਣ ਆਦਿ ਦੇ ਕੰਮਾਂ ਲਈ ਤਿਆਰ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ ਦੇ ਰੱਖਿਆ ਮੰਤਰੀ ਦੇ 'ਕਲੀਨਰ' 'ਤੇ ਲੱਗੇ 'ਜਾਸੂਸੀ' ਦੇ ਦੋਸ਼, ਕੀਤਾ ਗਿਆ ਗ੍ਰਿਫ਼ਤਾਰ


Vandana

Content Editor

Related News